ਫਾਜ਼ਿਲਕਾ ਦੇ ਫ਼ਿਰੋਜ਼ਪੁਰ ਹਾਈਵੇਅ 'ਤੇ ਬੱਸ ਅਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਅਤੇ ਬੱਸ ਦੋਵੇਂ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਬੱਸ ਵਿੱਚ ਬੈਠੀਆਂ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ ਅਤੇ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ ਹੈ। ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਸੜਕ 'ਚ ਪਏ ਟੋਏ ਦੇ ਕਾਰਨ ਵਾਪਰਿਆ ਹਾਦਸਾ
ਦੱਸਿਆ ਜਾ ਰਿਹਾ ਹੈ ਕਿ ਕਾਰ ਤੇਜ਼ ਰਫਤਾਰ ਨਾਲ ਜਾ ਰਹੀ ਸੀ। ਇਸ ਦੌਰਾਨ ਸੜਕ ਵਿੱਚ ਕੋਈ ਟੋਆ ਨਾ ਦਿਖਾਈ ਦੇਣ ਕਰਕੇ ਕਾਰ ਗੱਡੇ 'ਚੋ ਨਿਕਲੀ ਤੇ ਬੇਕਾਬੂ ਹੋ ਗਈ । ਬੇਕਾਬੂ ਹੋਈ ਕਾਰ ਸਾਹਮਣੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ, ਜਿਸ ਕਾਰਨ ਇਹ ਪੂਰਾ ਹਾਦਸਾ ਵਾਪਰਿਆ।हैं।
ਅੰਮ੍ਰਿਤਸਰ ਜਾ ਰਹੀ ਸੀ ਬੱਸ
ਪੰਜਾਬ ਰੋਡਵੇਜ਼ ਦੇ ਬੱਸ ਡਰਾਈਵਰ ਮੰਗਲ ਸਿੰਘ ਨੇ ਦੱਸਿਆ ਕਿ ਉਹ ਫਾਜ਼ਿਲਕਾ ਤੋਂ ਸਵਾਰੀਆਂ ਲੈ ਕੇ ਅੰਮ੍ਰਿਤਸਰ ਜਾ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਬੇਕਾਬੂ ਕਾਰ ਨਾਲ ਬੱਸ ਦੀ ਟੱਕਰ ਹੋ ਗਈ। ਖੁਸ਼ਕਿਸਮਤੀ ਹੈ ਕਿ ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ। ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ।
ਹਰ ਰੋਜ਼ ਵਾਪਰਦੇ ਹਨ ਹਾਦਸੇ
ਮੌਕੇ ’ਤੇ ਮੌਜੂਦ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਸੜਕ ’ਤੇ ਨਿੱਤ ਹਾਦਸੇ ਵਾਪਰਦੇ ਰਹਿੰਦੇ ਹਨ। ਕਿਉਂਕਿ ਟੋਇਆਂ ਕਾਰਨ ਕਈ ਵਾਰ ਇਸ ਤੋਂ ਲੰਘਦੇ ਸਮੇਂ ਵਾਹਨਾਂ ਦਾ ਸਤੁੰਲਣ ਵਿਗੜ ਜਾਂਦਾ ਹੈ , ਜਿਸ ਕਾਰਨ ਹਾਦਸੇ ਵਾਪਰਦੇ ਰਹਿੰਦੇ ਹਨ।