ਸ੍ਰੀ ਫਤਹਿਗੜ੍ਹ ਸਾਹਿਬ ਦੇ ਅਮਲੋਹ 'ਚ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਵਿੱਚ ਦੋ ਵਿਦੇਸ਼ੀ ਵਿਦਿਆਰਥੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਾਈਮਨ ਅਤੇ ਮੌਜੋ ਵਜੋਂ ਹੋਈ ਹੈ। ਦੋਵੇਂ ਨਾਈਜੀਰੀਆ ਦੇ ਰਹਿਣ ਵਾਲੇ ਹਨ ਅਤੇ ਇੱਥੇ ਪੜ੍ਹਾਈ ਕਰਨ ਆਏ ਸਨ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਤੇਜ਼ ਰਫ਼ਤਾਰ ਬਾਈਕ ਨੇ ਮਾਰੀ ਟੱਕਰ
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਾਰ ਪਿੱਛੇ ਤੋਂ ਤੇਜ਼ ਰਫਤਾਰ ਨਾਲ ਆ ਰਹੀ ਹੈ ਅਤੇ ਅੱਗੇ ਜਾ ਰਹੀ ਬਾਈਕ ਨੂੰ ਟੱਕਰ ਮਾਰੀ ਤੇ ਬਾਇਕ ਨੂੰ ਘਸੀਟਦੇ ਹੋਏ 50 ਮੀਟਰ ਦੀ ਦੂਰੀ ਤੱਕ ਲੈ ਜਾਂਦੀ ਹੈ। ਜਿਸ ਕਾਰਨ ਦੋਵੇਂ ਬਾਈਕ ਸਵਾਰਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਘਟਨਾ ਸਬੰਧੀ ਥਾਣਾ ਮੁਖੀ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਇੱਕ ਲਾਅ ਦਾ ਵਿਦਿਆਰਥੀ ਸੀ ਜਦਕਿ ਦੂਜਾ ਫਿਜ਼ੀਓਥੈਰੇਪੀ ਦਾ ਵਿਦਿਆਰਥੀ ਸੀ। ਦੋਵੇਂ ਤੀਜੇ ਸਮੈਸਟਰ ਵਿੱਚ ਪੜ੍ਹਦੇ ਸਨ। ਹਾਦਸੇ ਤੋਂ ਬਾਅਦ ਕਾਰ ਅਤੇ ਬਾਈਕ ਦੋਵਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ। ਮੁਲਜ਼ਮ ਡਰਾਈਵਰ ਦੀ ਭਾਲ ਲਈ ਪੁਲਸ ਟੀਮ ਲਗਾ ਦਿੱਤੀ ਗਈ ਹੈ।