ਖਬਰਿਸਤਾਨ ਨੈੱਟਵਰਕ- ਗੋਆ ਤੋਂ ਪੁਣੇ ਜਾ ਰਹੀ ਸਪਾਈਸਜੈੱਟ ਦੀ ਉਡਾਣ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਜਹਾਜ਼ ਦੀ ਬਾਰੀ ਦਾ ਫਰੇਮ ਹਵਾ ਵਿੱਚ ਹੀ ਟੁੱਟ ਗਿਆ। ਬਾਰੀ ਟੁੱਟਣ ਕਾਰਨ ਪੈਸੰਜਰਜ਼ ਵਿਚ ਹਫੜਾ-ਦਫੜੀ ਮਚ ਗਈ। ਹਾਲਾਂਕਿ, ਬਾਰੀ ਟੁੱਟਣ ਨਾਲ ਯਾਤਰੀਆਂ ਦੀ ਸੁਰੱਖਿਆ ਪ੍ਰਭਾਵਿਤ ਨਹੀਂ ਹੋਈ। ਇਸ ਬਾਰੇ ਏਅਰਲਾਈਨ ਨੇ ਬੁੱਧਵਾਰ ਨੂੰ ਕਿਹਾ ਕਿ ਪੁਣੇ ਹਵਾਈ ਅੱਡੇ 'ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਫਰੇਮ ਦੀ ਮੁਰੰਮਤ ਕੀਤੀ ਗਈ। ਇਸ ਘਟਨਾ ਬਾਰੇ ਸਪਾਈਸਜੈੱਟ ਨੇ ਕਿਹਾ ਕਿ ਪੂਰੀ ਉਡਾਣ ਦੌਰਾਨ ਕੈਬਿਨ ਪ੍ਰੈਸ਼ਰ ਆਮ ਰਿਹਾ ਅਤੇ ਯਾਤਰੀਆਂ ਦੀ ਸੁਰੱਖਿਆ ਪ੍ਰਭਾਵਿਤ ਨਹੀਂ ਹੋਈ।
ਯਾਤਰੀਆਂ ਦੀ ਨਾਰਾਜ਼ਗੀ ਆਈ ਸਾਹਮਣੇ
ਜਦੋਂ ਸਪਾਈਸਜੈੱਟ ਦੀ SG-1080 ਉਡਾਣ ਗੋਆ ਤੋਂ ਪੁਣੇ ਜਾ ਰਹੀ ਸੀ ਤਾਂ ਅਚਾਨਕ ਅੱਧੇ ਘੰਟੇ ਦੇ ਅੰਦਰ ਬਾਰੀ ਦਾ ਫਰੇਮ ਟੁੱਟ ਗਿਆ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਯਾਤਰੀਆਂ ਦਾ ਗੁੱਸਾ ਖੁੱਲ੍ਹ ਕੇ ਸਾਹਮਣੇ ਆਇਆ ਹੈ। ਬਹੁਤ ਸਾਰੇ ਲੋਕਾਂ ਨੇ ਸਵਾਲ ਉਠਾਏ ਹਨ ਕਿ ਫਲਾਈਟ ਹਵਾ ਵਿੱਚ ਹੋਣ 'ਤੇ ਇੰਨੀ ਗੰਭੀਰ ਤਕਨੀਕੀ ਗਲਤੀ ਕਿਵੇਂ ਹੋ ਸਕਦੀ ਹੈ? ਇੱਕ ਯੂਜ਼ਰ ਨੇ ਲਿਖਿਆ। ਜੇਕਰ ਖਿੜਕੀ ਦਾ ਫਰੇਮ ਉਡਾਣ ਵਿੱਚ ਖੁੱਲ੍ਹ ਸਕਦਾ ਹੈ, ਤਾਂ ਕੱਲ੍ਹ ਹੋਰ ਕੀ ਹੋ ਸਕਦਾ ਹੈ?
ਸਪਾਈਸਜੈੱਟ ਨੇ ਇੱਕ ਬਿਆਨ ਜਾਰੀ ਕੀਤਾ
ਸਪਾਈਸਜੈੱਟ ਨੇ ਇੱਕ ਬਿਆਨ ਜਾਰੀ ਕਰਕੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ, “ਇੱਕ Q400 ਜਹਾਜ਼ ਦੀ ਉਡਾਣ ਦੌਰਾਨ ਇੱਕ ਕਾਸਮੈਟਿਕ ਅੰਦਰੂਨੀ ਖਿੜਕੀ ਦਾ ਫਰੇਮ ਢਿੱਲਾ ਹੋ ਗਿਆ ਸੀ ਅਤੇ ਉਡਾਣ ਦੇ ਉਤਰਨ ਤੋਂ ਬਾਅਦ ਇਸਦੀ ਮੁਰੰਮਤ ਕੀਤੀ ਗਈ ਸੀ। ਫਰੇਮ ਸਿਰਫ਼ ਸਜਾਵਟੀ ਹੈ।