ਕੋਲਕਾਤਾ ਤੋਂ ਅੰਮ੍ਰਿਤਸਰ ਜਾ ਰਹੀ ਟਰੇਨ ਕਰੀਬ 30 ਮਿੰਟ ਤੱਕ ਜਲੰਧਰ ਸਟੇਸ਼ਨ ਤੋਂ ਗਲਤ ਦਿਸ਼ਾ 'ਚ ਚੱਲਦੀ ਰਹੀ। ਜਿਸ ਤੋਂ ਬਾਅਦ ਕਰੀਬ 30 ਮਿੰਟ ਬਾਅਦ ਟਰੇਨ ਡਰਾਈਵਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਫਿਰ ਇੰਜਣ ਨੂੰ ਬਦਲ ਦਿੱਤਾ ਗਿਆ ਅਤੇ ਰੇਲ ਗੱਡੀ ਨੂੰ ਵਾਪਸ ਲਿਆਂਦਾ ਗਿਆ। ਇਸ ਦੌਰਾਨ ਟਰੇਨ 'ਚ ਸਫਰ ਕਰਨ ਵਾਲੇ ਯਾਤਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਰਹੇ । ਕਈ ਯਾਤਰੀਆਂ ਨੇ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਸਵਾਲ ਵੀ ਉਠਾਏ ਹਨ।
ਮਥੁਰਾ 'ਚ 25 ਡੱਬੇ ਪਟੜੀ ਤੋਂ ਉਤਰੇ
ਇਸ ਦੇ ਨਾਲ ਹੀ ਵਰਿੰਦਾਵਨ ਰੇਲਵੇ ਸਟੇਸ਼ਨ ਤੋਂ ਕਰੀਬ 800 ਮੀਟਰ ਪਹਿਲਾਂ ਇਕ ਮਾਲ ਗੱਡੀ ਦੇ 25 ਡੱਬੇ ਪਟੜੀ ਤੋਂ ਉਤਰ ਗਏ। ਇਹ ਮਾਲ ਗੱਡੀ ਕੋਲਾ ਲੈ ਕੇ ਜਾ ਰਹੀ ਸੀ। ਘਟਨਾ ਰਾਤ ਕਰੀਬ 9 ਵਜੇ ਵਾਪਰੀ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵ੍ਰਿੰਦਾਵਨ ਰੇਲਵੇ ਸਟੇਸ਼ਨ ਮਥੁਰਾ ਜ਼ਿਲ੍ਹੇ ਵਿੱਚ ਪੈਂਦਾ ਹੈ। ਇਹ ਇੱਕ ਪ੍ਰਮੁੱਖ ਰੇਲ ਮਾਰਗ ਹੈ ਜਿਸ ਰਾਹੀਂ ਰੇਲ ਗੱਡੀਆਂ ਪੱਛਮ ਵੱਲ ਜਾਂਦੀਆਂ ਹਨ। ਇਸ ਵਿੱਚ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਯੂਪੀ ਦੇ ਹਿੱਸੇ ਸ਼ਾਮਲ ਹਨ।
ਦਿੱਲੀ-ਮੁੰਬਈ ਲਾਈਨ 'ਤੇ ਵਾਪਰਿਆ ਹਾਦਸਾ
ਇਸ ਹਾਦਸੇ ਤੋਂ ਬਾਅਦ ਦਿੱਲੀ-ਮਥੁਰਾ ਟ੍ਰੈਕ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ। 18 ਟਰੇਨਾਂ ਨੂੰ ਡਾਇਵਰਟ ਕੀਤਾ ਗਿਆ। ਹਾਦਸੇ ਦੇ ਸਮੇਂ ਮਾਲ ਗੱਡੀ ਦੀ ਰਫ਼ਤਾਰ 55 ਕਿਲੋਮੀਟਰ ਪ੍ਰਤੀ ਘੰਟਾ ਸੀ। ਖਬਰਾਂ ਮੁਤਾਬਕ ਟਰੇਨ 'ਚੋਂ ਕੋਲਾ ਹਰ ਪਾਸੇ ਫੈਲ ਗਿਆ। ਬਚਾਅ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਦਿੱਲੀ-ਮੁੰਬਈ ਲਾਈਨ 'ਤੇ ਵਾਪਰਿਆ।