ਖਬਰਿਸਤਾਨ ਨੈੱਟਵਰਕ- ਖ਼ਬਰਿਸਤਾਨ ਨਿਊਜ਼ ਨੈੱਟਵਰਕ ਦੇ ਜਲੰਧਰ ਹੈੱਡ ਤੇ ਮੀਡੀਆ ਕਲੱਬ ਦੇ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਗਗਨ ਵਾਲੀਆ ਦੇ ਸਤਿਕਾਰਯੋਗ ਮਾਤਾ ਅਨੁਰਾਧਾ ਵਾਲੀਆ ਦਾ 14 ਜੂਨ ਨੂੰ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ, 14 ਜੂਨ ਨੂੰ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
ਅੰਤਿਮ ਅਰਦਾਸ 22 ਜੂਨ ਨੂੰ
ਗਗਨ ਵਾਲੀਆ ਦੇ ਮਾਤਾ ਅਨੁਰਾਧਾ ਵਾਲੀਆ ਦੀ ਅੰਤਿਮ ਅਰਦਾਸ ਐਤਵਾਰ, 22 ਜੂਨ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਹੋਵੇਗੀ। ਇਹ ਅੰਤਿਮ ਅਰਦਾਸ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।