ਦੇਸ਼ 'ਚ ਪੈ ਰਹੀ ਕਹਿਰ ਦੀ ਗਰਮੀ ਦੇ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਵੱਡੀ ਗਿਣਤੀ 'ਚ ਅੱਗ ਲੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਦਿੱਲੀ ਮੈਟਰੋ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਅੱਗ ਦੀਆਂ ਲਪਟਾਂ ਦਿਖਾਈ ਦੇ ਰਹੀਆਂ ਹਨ। ਵੀਡੀਓ ਰਾਜੀਵ ਚੌਕ ਮੈਟਰੋ ਸਟੇਸ਼ਨ ਦੀ ਹੈ, ਜਿਸ 'ਚ ਟਰੇਨ ਦੀ ਛੱਤ 'ਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਹਨ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਵੀਡੀਓ 'ਚ ਮੈਟਰੋ ਸਟੇਸ਼ਨ ਦੀ ਡਿਜੀਟਲ ਘੜੀ 'ਚ ਸਮਾਂ 6.21 ਮਿੰਟ ਦੇਖਿਆ ਜਾ ਸਕਦਾ ਹੈ। ਸਾਰੀ ਘਟਨਾ ਦੀ ਅਸਲੀਅਤ ਦਿੱਲੀ ਮੈਟਰੋ ਨੇ ਦੱਸੀ ਹੈ। ਇਸ ਮਾਮਲੇ ਵਿੱਚ DMRC ਵੱਲੋਂ ਇੱਕ ਬਿਆਨ ਦਿੱਤਾ ਗਿਆ ਹੈ।DMRC ਦੇ ਪ੍ਰਿੰਸੀਪਲ ਐਗਜ਼ੀਕਿਊਟਿਵ ਡਾਇਰੈਕਟਰ ਅਨੁਜ ਦਿਆਲ ਨੇ ਕਿਹਾ ਕਿ ਵਾਇਰਲ ਵੀਡੀਓ ਵਿੱਚ ਟਰੇਨ ਦੀ ਛੱਤ ਤੋਂ ਹਲਕੀ ਜਿਹੀ ਅੱਗ ਨਿਕਲਦੀ ਦਿਖਾਈ ਦੇ ਰਹੀ ਹੈ। ਇਹ ਘਟਨਾ ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ ਵਾਪਰੀ। ਟਰੇਨ ਵੈਸ਼ਾਲੀ ਵੱਲ ਜਾ ਰਹੀ ਸੀ ਅਤੇ ਸ਼ਾਮ 6.21 ਵਜੇ ਟਰੇਨ ਦੇ ਉੱਪਰੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਇਸ ਵਰਤਾਰੇ ਨੂੰ ਪੈਂਟੋਗ੍ਰਾਫ ਫਲੈਸ਼ਿੰਗ ਕਿਹਾ ਜਾਂਦਾ ਹੈ। ਇਲੈਕਟ੍ਰਿਕ ਇੰਜਣ 'ਤੇ ਲੱਗੇ ਯੰਤਰ ਨੂੰ ਪੈਂਟੋਗ੍ਰਾਫ ਕਿਹਾ ਜਾਂਦਾ ਹੈ, ਜਿਸ ਦਾ ਕੰਮ ਇੰਜਣ ਤੱਕ ਬਿਜਲੀ ਪਹੁੰਚਾਉਣਾ ਹੁੰਦਾ ਹੈ।
OHE (ਟਰੈਕ 'ਤੇ ਲਗੀ ਬਿਜਲੀ ਦੀ ਤਾਰ)ਅਤੇ ਪੈਂਟੋਗ੍ਰਾਫ ( ਤਾਰ ਤੋਂ ਇੰਜਣ ਤੱਕ ਬਿਜਲੀ ਸੰਚਾਰਿਤ ਕਰਨ ਵਾਲਾ ਉਪਕਰਨ ) ਦੇ ਵਿਚਕਾਰ ਫਸ ਜਾਂਦੀ ਹੈ ਤਾਂ ਉਦੋਂ ਅਜਿਹਾ ਵਾਪਰਦਾ ਹੈ |
ਸੀਜ਼ਨ ਦਾ ਸਭ ਤੋਂ ਗਰਮ ਦਿਨ ਰਿਹਾ ਸੋਮਵਾਰ
ਰਾਜਧਾਨੀ 'ਚ ਕਹਿਰ ਦੀ ਗਰਮੀ ਨੇ ਤਬਾਹੀ ਮਚਾਈ ਹੋਈ ਹੈ। ਤੇਜ਼ ਗਰਮੀ ਕਾਰਨ ਲੋਕ ਪ੍ਰੇਸ਼ਾਨ ਹਨ। ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 5 ਡਿਗਰੀ ਵੱਧ ਸੀ। ਮੌਸਮ ਵਿਭਾਗ ਮੁਤਾਬਕ ਚਾਰ ਸਾਲਾਂ ਬਾਅਦ 27 ਮਈ ਨੂੰ ਪਾਰਾ 45 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਇਸ ਤੋਂ ਪਹਿਲਾਂ 2020 ਵਿੱਚ ਇਸ ਦਿਨ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਦਿੱਲੀ ਦੇ ਸ਼ਹਿਰੀ ਕੇਂਦਰਾਂ 'ਚ ਮੁੰਗੇਸ਼ਪੁਰ, ਨਜਫਗੜ੍ਹ ਅਤੇ ਨਰੇਲਾ ਖੇਤਰਾਂ 'ਚ ਪਾਰਾ 48 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਅਜਿਹੇ 'ਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।