ਖ਼ਬਰਿਸਤਾਨ ਨੈੱਟਵਰਕ- ਗਰਮੀ ਦੇ ਮੌਸਮ ਵਿਚ ਜੇਕਰ ਦੁਪਹਿਰ ਸਮੇਂ ਤੁਹਾਨੂੰ ਘਰ ਤੋਂ ਬਾਹਰ ਜਾਣਾ ਪੈ ਰਿਹਾ ਹੈ ਤਾਂ ਤੁਸੀਂ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ। ਕਿਉਂਕਿ ਗਰਮੀ ਪੂਰੇ ਪੀਕ ਉਤੇ ਹੈ ਤੇ ਕਈ ਵਾਰ heat wave ਘਾਤਕ ਸਾਬਤ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਇਸ ਮੌਸਮ ਵਿੱਚ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਗਰਮ ਹਵਾਵਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਤੁਸੀਂ ਕੁਝ ਆਸਾਨ ਤੇ ਸਿੰਪਲ ਟਿਪਸ ਦੀ ਪਾਲਣਾ ਕਰ ਸਕਦੇ ਹੋ। ਤਾਂ ਆਓ, ਜਾਣਦੇ ਹਾਂ ਕਿ ਹੀਟ ਵੇਵ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ।
ਆਪਣੇ ਆਪ ਨੂੰ ਰੱਖੋ ਹਾਈਡ੍ਰੇਟ
ਸਭ ਤੋਂ ਪਹਿਲਾਂ ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖਣ ਦੀ ਕੋਸ਼ਿਸ਼ ਕਰੋ। ਇਸ ਦੇ ਲਈ, ਜਿੰਨਾ ਹੋ ਸਕੇ ਪਾਣੀ ਦੀ ਵਰਤੋਂ ਕਰੋ। ਇਸ ਤੋਂ ਇਲਾਵਾ, ਤੁਸੀਂ ਨਾਰੀਅਲ ਪਾਣੀ, ਨਿੰਬੂ ਪਾਣੀ ਅਤੇ ਛਾਛ ਵਰਗੇ ਕੁਦਰਤੀ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰ ਸਕਦੇ ਹੋ।ਆਪਣੇ ਘਰ ਨੂੰ ਠੰਡਾ ਰੱਖੋ। ਇਸ ਦੇ ਲਈ, ਪਰਦੇ, ਸ਼ਟਰ ਜਾਂ ਸਨਸ਼ੇਡ ਦੀ ਵਰਤੋਂ ਕਰੋ ਅਤੇ ਰਾਤ ਨੂੰ ਖਿੜਕੀਆਂ ਖੁੱਲ੍ਹੀਆਂ ਰੱਖੋ।
ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ
ਧੁੱਪ ਵਿੱਚ ਬਾਹਰ ਜਾਂਦੇ ਸਮੇਂ ਐਨਕਾਂ, ਟੋਪੀ, ਜੁੱਤੇ ਜਾਂ ਚੱਪਲਾਂ ਪਾਓ ਅਤੇ ਛੱਤਰੀ ਦੀ ਵਰਤੋਂ ਕਰੋ। ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਹੀ ਘਰੋਂ ਬਾਹਰ ਨਿਕਲੋ।
ਗਰਮੀ ਤੋਂ ਬਚਣ ਲਈ, ਸੂਤੀ, ਢਿੱਲੇ ਅਤੇ ਹਲਕੇ ਰੰਗ ਦੇ ਕੱਪੜੇ ਪਾਓ। ਸੂਤੀ ਕੱਪੜੇ ਤੁਹਾਡੇ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ।ਬਹੁਤ ਜ਼ਿਆਦਾ ਤਲੇ ਹੋਏ ਅਤੇ ਭਾਰੀ ਭੋਜਨ ਖਾਣ ਤੋਂ ਪਰਹੇਜ਼ ਕਰੋ। ਆਪਣੀ ਖੁਰਾਕ ਵਿੱਚ ਤਾਜ਼ੇ ਫਲ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਕਰੋ।ਜੇਕਰ ਤੁਸੀਂ ਠੀਕ ਮਹਿਸੂਸ ਨਹੀਂ ਕਰ ਰਹੇ ਹੋ, ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰੋ।