ਖ਼ਬਰਿਸਤਾਨ ਨੈੱਟਵਰਕ- ਅੱਜ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਇਹ ਬਿਜਲੀ 66 ਕੇ.ਵੀ ਚੌਹਾਲ ਸਬ-ਸਟੇਸ਼ਨ ਤੋਂ ਆਉਂਦੀ ਹੈ। ਲਾਈਨ ਦੀ ਜ਼ਰੂਰੀ ਮੁਰੰਮਤ ਦੇ ਕਾਰਨ ਸਬ-ਸਟੇਸ਼ਨ ਜਨੌਦੀ ਬੰਦ ਰਹੇਗਾ।
ਇਨ੍ਹਾਂ ਖੇਤਰਾਂ ਵਿੱਚ ਬੰਦ ਰਹੇਗੀ ਬਿਜਲੀ
ਇਸ ਦੌਰਾਨ 11 ਕੇ.ਵੀ. ਲਾਲਪੁਰ ਯੂ.ਪੀ.ਐਸ., 11 ਕੇ.ਵੀ. ਬਸੀ ਵਾਜਿਦ ਏ.ਪੀ. ਕੰਢੀ, 11 ਕੇ.ਵੀ. ਭਟੋਲੀਆ ਏ.ਪੀ., 11 ਕੇ.ਵੀ. ਢੋਲਵਾਹਾ ਮਿਕਸ ਕੰਢੀ, 11 ਕੇ.ਵੀ. ਜਨੌਦੀ - 2., 11 ਕੇ.ਵੀ. ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਕੱਟ ਰਹੇਗਾ। ਜਿਸ ਕਾਰਨ ਜਨੌਦੀ, ਟੱਪਾ ਬਹੇੜਾ, ਬੜੀ ਖੱਡ, ਕੂਕਾ ਨੇਟ, ਡੇਹਰੀਆਂ, ਲਾਲਪੁਰ, ਰੋਡਾ, ਕਾਹਲਵਾਂ, ਭਟੋਲੀਆਂ ਦਾਦੋਹ, ਅਟਾਵਾਰਾਪੁਰ ਆਦਿ ਪਿੰਡਾਂ ਦੇ ਘਰਾਂ, ਟਿਊਬਵੈੱਲਾਂ ਅਤੇ ਫੈਕਟਰੀਆਂ ਨੂੰ ਪਾਣੀ ਦੀ ਸਪਲਾਈ ਉਪਰੋਕਤ ਦੱਸੇ ਗਏ ਸਮੇਂ ਅਨੁਸਾਰ ਬੰਦ ਰਹੇਗੀ।
ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ
ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਅਧੀਨ ਆਉਣ ਵਾਲੇ ਜਲਾਲਾਬਾਦ ਵਿੱਚ ਵੀ ਬਿਜਲੀ ਕੱਟ ਲੱਗਣ ਦੀ ਜਾਣਕਾਰੀ ਹੈ। ਹਾਲਾਂਕਿ ਇਹ ਬਿਜਲੀ ਕੱਟ ਕੱਲ੍ਹ 17 ਮਈ ਨੂੰ ਲੱਗੇਗਾ। ਇਸ ਸਮੇਂ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਕਾਰਨ ਆਲਮਕੇ, ਟਿਵਾਣਾ ਰੋਡ, ਘੱਗਾ ਬਾਜ਼ਾਰ, ਸੁਖੇਰਾ, ਘੁਰੀ, ਕਾਲੂਵਾਲਾ, ਘਾਂਗਾ ਅਤੇ ਫਾਜ਼ਿਲਕਾ ਰੋਡ ਫੀਡਰਾਂ ਨੂੰ ਬਿਜਲੀ ਸਪਲਾਈ ਬੰਦ ਰਹੇਗੀ।