ਖ਼ਬਰਿਸਤਾਨ ਨੈੱਟਵਰਕ- ਗੁਜਰਾਤ ਪੁਲਿਸ ਨੇ ਜਲੰਧਰ ਤੋਂ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਪਛਾਣ ਮੁਹੰਮਦ ਮੁਰਤਜ਼ਾ ਅਲੀ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ।
ਸਾਈਬਰ ਧੋਖਾਧੜੀ ਦੇ ਮਾਮਲੇ ਵਿਚ ਗ੍ਰਿਫਤਾਰੀ
ਪੁਲਸ ਨੇ ਮੁਲਜ਼ਮ ਤੋਂ 4 ਮੋਬਾਈਲ ਅਤੇ 3 ਸਿਮ ਕਾਰਡ ਬਰਾਮਦ ਕੀਤੇ ਹਨ। ਦੋਸ਼ੀ ਨੂੰ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਦੋਸ਼ੀ ਦੇ ਫੋਨ ਵਿੱਚੋਂ ਭਾਰਤ-ਪਾਕਿਸਤਾਨ ਜੰਗ ਦੇ ਨਾਲ-ਨਾਲ ਖ਼ਬਰਾਂ ਨਾਲ ਸਬੰਧਤ ਕਈ ਲਿੰਕ ਮਿਲੇ ਹਨ।
ਇੱਕ ਮਹੀਨੇ ਵਿੱਚ 40 ਲੱਖ ਰੁਪਏ ਦਾ ਲੈਣ-ਦੇਣ
ਗੁਜਰਾਤ ਪੁਲਿਸ ਦੇ ਅਨੁਸਾਰ, ਅਲੀ ਨੇ ਹਾਲ ਹੀ ਵਿੱਚ 25 ਮਰਲੇ ਦਾ ਇੱਕ ਪਲਾਟ ਖਰੀਦਿਆ ਸੀ ਜਿਸ 'ਤੇ ਉਹ 1.5 ਕਰੋੜ ਰੁਪਏ ਖਰਚ ਕਰ ਕੇ ਇੱਕ ਆਲੀਸ਼ਾਨ ਘਰ ਬਣਾ ਰਿਹਾ ਸੀ। ਜਦੋਂ ਪੁਲਸ ਨੇ ਉਸ ਦੇ ਬੈਂਕ ਖਾਤੇ ਦੀ ਤਲਾਸ਼ੀ ਲਈ ਤਾਂ ਇੱਕ ਮਹੀਨੇ ਵਿੱਚ 40 ਲੱਖ ਰੁਪਏ ਦੇ ਲੈਣ-ਦੇਣ ਦਾ ਪਤਾ ਲੱਗਾ।
ਗੁਜਰਾਤ ਪੁਲਸ ਨੇ ਗ੍ਰਿਫ਼ਤਾਰ ਕੀਤਾ
ਪੁਲਿਸ ਨੇ ਮੁਲਜ਼ਮ ਨੂੰ ਜਲੰਧਰ ਦੇ ਭਾਰਗੋ ਕੈਂਪ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਪੁਲਿਸ ਮੁਲਜ਼ਮ ਨੂੰ ਜਾਂਚ ਲਈ ਆਪਣੇ ਨਾਲ ਗੁਜਰਾਤ ਲੈ ਗਈ ਹੈ। ਇਸ ਵੇਲੇ ਮੁਹੰਮਦ ਮੁਰਤਜ਼ਾ ਗਾਂਧੀ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਪੁਲਸ ਜਲਦੀ ਹੀ ਇਸ ਮਾਮਲੇ ਸਬੰਧੀ ਵੱਡਾ ਖੁਲਾਸਾ ਕਰੇਗੀ।