ਖ਼ਬਰਿਸਤਾਨ ਨੈੱਟਵਰਕ- ਅਧਿਆਪਕ ਵਲੋਂ ਨਰਸਰੀ ਵਿਚ ਪੜ੍ਹਦੇ ਬੱਚੇ ਨੂੰ ਥੱਪੜ ਮਾਰਨ ਬੱਚੇ ਦੀ ਮੌਤ ਹੋ ਗਈ। ਮਾਮਲਾ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਸਾਹਮਣੇ ਆਇਆ ਹੈ।
ਥੱਪੜ ਮਾਰਨ ਸਾਰ ਬੈਂਚ ਨਾਲ ਟਕਰਾਇਆ ਸਿਰ
ਅਧਿਆਪਕ ਨੇ ਬੱਚੇ ਨੂੰ ਥੱਪੜ ਮਾਰਿਆ ਕਿਉਂਕਿ ਉਹ ਬਹੁਤ ਜ਼ਿਆਦਾ ਰੋ ਰਿਹਾ ਸੀ। ਜਿਸ ਕਾਰਨ ਉਸ ਦਾ ਸਿਰ ਬੈਂਚ ਨਾਲ ਟਕਰਾ ਗਿਆ ਅਤੇ ਉਸਦੇ ਸਿਰ ਅਤੇ ਨੱਕ ਵਿੱਚੋਂ ਖੂਨ ਵਗਣ ਲੱਗ ਪਿਆ ਅਤੇ ਜਦੋਂ ਤੱਕ ਉਸ ਨੂੰ ਹਸਪਤਾਲ ਲਿਜਾਇਆ ਗਿਆ, ਉਸਦੀ ਮੌਤ ਹੋ ਗਈ।
ਬੱਚੇ ਦਾ ਵੱਡਾ ਭਰਾ ਵੀ ਉਸੇ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜ੍ਹਦਾ ਹੈ। ਉਸ ਨੇ ਦੱਸਿਆ ਕਿ ਉਸਦਾ ਭਰਾ ਸ਼ਿਵਾਏ ਰੋ ਰਿਹਾ ਸੀ ਤਾਂ ਅਧਿਆਪਕ ਉਸ ਨੂੰ ਮੇਰੀ ਕਲਾਸ ਵਿੱਚ ਲੈ ਆਏ ਅਤੇ ਬੈਂਚ 'ਤੇ ਬਿਠਾਇਆ। ਜਦੋਂ ਉਸਦਾ ਰੋਣਾ ਬੰਦ ਨਾ ਹੋਇਆ, ਤਾਂ ਅਧਿਆਪਕਾ ਨੇ ਪਹਿਲਾਂ ਉਸ ਨੂੰ ਝਿੜਕਿਆ ਤੇ ਜਦੋਂ ਉਹ ਫਿਰ ਵੀ ਚੁੱਪ ਨਾ ਹੋਇਆ, ਤਾਂ ਉਸਨੇ ਉਸਦੀ ਗੱਲ੍ਹ 'ਤੇ ਥੱਪੜ ਮਾਰ ਦਿੱਤਾ।
ਬੱਚੇ ਨੂੰ ਪਾਣੀ ਵੀ ਨਹੀਂ ਦਿੱਤਾ ਗਿਆ
ਥੱਪੜ ਮਾਰਨ ਤੋਂ ਬਾਅਦ, ਉਸਦਾ ਸਿਰ ਬੈਂਚ ਨਾਲ ਟਕਰਾ ਗਿਆ ਅਤੇ ਉਹ ਜ਼ਮੀਨ 'ਤੇ ਡਿੱਗ ਪਿਆ। ਉਸਦੇ ਮੂੰਹ ਅਤੇ ਨੱਕ ਵਿੱਚੋਂ ਖੂਨ ਵਗਣ ਲੱਗ ਪਿਆ। ਇਸ ਦੌਰਾਨ ਮੇਰੇ ਭਰਾ ਨੇ ਅਧਿਆਪਕ ਤੋਂ ਪਾਣੀ ਮੰਗਿਆ ਪਰ ਕਿਸੇ ਨੇ ਉਸਨੂੰ ਪਾਣੀ ਨਹੀਂ ਦਿੱਤਾ। ਉਹ ਲਗਭਗ 10 ਮਿੰਟ ਪਾਣੀ ਮੰਗਦਾ ਰਿਹਾ ਅਤੇ ਫਿਰ ਬੇਹੋਸ਼ ਹੋ ਗਿਆ।ਜਦੋਂ ਅਧਿਆਪਕ ਨੇ ਉਸਨੂੰ ਹਿਲਾਇਆ, ਤਾਂ ਉਸਨੇ ਕੁਝ ਨਹੀਂ ਕਿਹਾ, ਜਿਸ ਤੋਂ ਬਾਅਦ ਇੱਕ ਅਧਿਆਪਕ ਦੌੜਦਾ ਹੋਇਆ ਆਇਆ ਅਤੇ ਮੇਰੇ ਪਰਿਵਾਰ ਨੂੰ ਬੁਲਾਇਆ। ਜਿਸ ਤੋਂ ਬਾਅਦ ਉਸਦੇ ਮਾਤਾ-ਪਿਤਾ ਉਸਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਅਧਿਆਪਕਾ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਰਜ
ਪੀੜਤ ਪਰਿਵਾਰ ਨੇ ਇਸ ਮਾਮਲੇ ਵਿੱਚ ਅਧਿਆਪਕਾਂ ਆਰਤੀ ਅਤੇ ਸ਼ਿਵਾਂਗੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਅਧਿਆਪਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰ ਲਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।