ਪੰਜਾਬ 'ਚ ਮੰਤਰੀ ਮੰਡਲ ਦੇ ਵਿਸਥਾਰ ਤੋਂ ਪਹਿਲਾਂ 4 ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਇਸ ਵਿੱਚ ਬਲਕਾਰ ਸਿੰਘ, ਚੇਤਨ ਸਿੰਘ ਜੋੜਾਮਾਜਰਾ, ਬ੍ਰਹਮਾ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਮਾਨ ਦੇ ਨਾਂ ਸ਼ਾਮਲ ਹਨ। ਇਹ ਤਾਂ ਪਹਿਲਾਂ ਹੀ ਤੈਅ ਸੀ ਕਿ ਇਨ੍ਹਾਂ ਆਗੂਆਂ ਨੂੰ ਮੰਤਰੀ ਮੰਡਲ ਤੋਂ ਬਾਹਰ ਕੀਤਾ ਜਾਣਾ ਹੈ। ਇਸ ਨੂੰ ਦੇਖਦੇ ਹੋਏ ਸਾਰਿਆਂ ਨੇ ਆਪਣੇ ਅਸਤੀਫੇ ਦੇ ਦਿੱਤੇ ਹਨ। ਇਸ ਦੇ ਨਾਲ ਹੀ 5 ਵਿਧਾਇਕਾਂ ਨੂੰ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ। ਇਸ ਸਬੰਧੀ ਅੱਜ ਸ਼ਾਮ 5 ਵਜੇ ਰਾਜ ਭਵਨ ਵਿਖੇ ਸਹੁੰ ਚੁੱਕ ਸਮਾਗਮ ਹੋਵੇਗਾ।
ਇਨ੍ਹਾਂ ਮੰਤਰਾਲਿਆਂ ਨੂੰ ਸੰਭਾਲ ਰਹੇ ਸਨ ਮੰਤਰੀ
ਬ੍ਰਹਮਾ ਸ਼ੰਕਰ ਜਿੰਪਾ ਇਸ ਸਮੇਂ ਮਾਲ, ਆਫ਼ਤ ਪ੍ਰਬੰਧਨ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗਾਂ ਦੀ ਦੇਖ-ਰੇਖ ਕਰ ਰਹੇ ਸਨ।
ਅਨਮੋਲ ਗਗਨ ਮਾਨ ਕਿਰਤ ਤੇ ਸੈਰ ਸਪਾਟਾ ਵਿਭਾਗ ਸੰਭਾਲ ਰਹੇ ਸਨ।
ਬਲਕਾਰ ਸਿੰਘ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਬਾਰੇ ਵਿਭਾਗ ਦੀ ਦੇਖ-ਰੇਖ ਕਰ ਰਹੇ ਸਨ।
ਚੇਤਨ ਸਿੰਘ ਜੋੜਾਮਾਜਰਾ ਨੇ ਬਾਗਬਾਨੀ, ਰੱਖਿਆ ਸੇਵਾਵਾਂ ਭਲਾਈ, ਆਜ਼ਾਦੀ ਘੁਲਾਟੀਆਂ ਦੀ ਭਲਾਈ, ਸੂਚਨਾ ਅਤੇ ਲੋਕ ਸੁਧਾਰ ਮੰਤਰੀ ਵਜੋਂ ਸੇਵਾ ਨਿਭਾਈ ਸੀ ।
ਇਨ੍ਹਾਂ ਵਿਧਾਇਕਾਂ ਦੀ ਹੋਵੇਗੀ ਐਂਟਰੀ
ਜਦਕਿ ਹਰਦੀਪ ਸਿੰਘ ਮੁੰਡੀਆ, ਬਰਿੰਦਰ ਕੁਮਾਰ ਗੋਇਲ, ਤਰਨਪ੍ਰੀਤ ਸਿੰਘ ਸੌਂਦ ਅਤੇ ਮਹਿੰਦਰ ਭਗਤ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇਗਾ। ਇਹ ਸਾਰੇ ਆਗੂ ਸ਼ਾਮ 5 ਵਜੇ ਰਾਜ ਭਵਨ ਵਿੱਚ ਮੰਤਰੀ ਵਜੋਂ ਸਹੁੰ ਚੁੱਕਣਗੇ। ਜਦਕਿ ਇਕ ਮੰਤਰੀ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ।
ਇਨ੍ਹਾਂ ਮੰਤਰਾਲਿਆਂ ਨੂੰ ਸੰਭਾਲਣਗੇ ਇਹ ਮੰਤਰੀ
ਤਰੁਨਪ੍ਰੀਤ ਸੌਂਦ ਨੂੰ ਹਾਊਸਿੰਗ ਅਤੇ ਪੇਂਡੂ ਵਿਕਾਸ ਮੰਤਰਾਲਾ, ਹਰਦੀਪ ਸਿੰਘ ਮੁੰਡੀਆਂ ਨੂੰ ਸ਼ਹਿਰੀ ਵਿਕਾਸ ਮੰਤਰਾਲਾ, ਬਰਿੰਦਰ ਗੋਇਲ ਨੂੰ ਭੌਂ ਖਣਨ ਮੰਤਰਾਲਾ, ਮਹਿੰਦਰ ਭਗਤ ਨੂੰ ਬਾਗ਼ਬਾਨੀ ਮੰਤਰਾਲਾ ਮਿਲ ਸਕਦਾ ਹੈ। ਖ਼ੁਦ ਮੁੱਖ ਮੰਤਰੀ ਖੇਡ ਅਤੇ ਨੌਜੁਆਨ ਭਲਾਈ ਮੰਤਰਾਲਾ ਸੰਭਾਲਣਗੇ। ਜਦਕਿ ਮੌਜੂਦਾ ਮੰਤਰੀ ਲਾਲਜੀਤ ਭੁੱਲਰ ਨੂੰ ਜੇਲ ਵਿਭਾਗ ਵੀ ਮਿਲ ਸਕਦਾ ਹੈ।