ਲੁਧਿਆਣਾ 'ਚ ਸਾਬਕਾ ਸਿਹਤ ਮੰਤਰੀ ਮਰਹੂਮ ਸਤਪਾਲ ਗੋਸਾਈਂ ਦੇ ਪੋਤੇ ਭਾਜਪਾ ਨੇਤਾ ਅਮਿਤ ਗੋਸਾਈਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਹਰਜੀਤ ਸਿੰਘ ਨਾਂ ਦੇ ਵਿਅਕਤੀ ਨੇ ਗੋਸਾਈਂ ਨੂੰ ਪਾਕਿਸਤਾਨੀ ਮੋਬਾਈਲ ਨੰਬਰ ਤੋਂ ਫੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੇ ਨਾਲ ਹੀ ਧਮਕੀ ਦੇਣ ਵਾਲੇ ਵਿਅਕਤੀ ਨੇ ਖੁਦ ਨੂੰ CID ਵਿੱਚ ਤਾਇਨਾਤ ਕਰਮਚਾਰੀ ਦੱਸਿਆ ਹੈ।
ਇਹ ਮਾਮਲਾ 28 ਮਾਰਚ ਦਾ ਹੈ। ਅਮਿਤ ਗੋਸਾਈ ਨੇ ਬੀਤੇ ਦਿਨ ਥਾਣਾ ਡਵੀਜ਼ਨ ਨੰਬਰ 2 ਵਿੱਚ ਇਸ ਸਬੰਧੀ ਸ਼ਿਕਾਇਤ ਦਿੱਤੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਧਾਰਾ 506 ਦੇ ਤਹਿਤ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਜਦੋਂ ਉਹ ਆਪਣੇ ਘਰ ਮੌਜੂਦ ਸੀ ਤਾਂ ਉਸ ਦੇ ਮੋਬਾਈਲ 'ਤੇ ਪਾਕਿਸਤਾਨੀ ਨੰਬਰ ਤੋਂ ਵਟਸਐਪ ਕਾਲ ਆਈ।
ਜਿਸ ਤੋਂ ਬਾਅਦ ਹਰਜੀਤ ਸਿੰਘ ਨਾਂ ਦੇ ਵਿਅਕਤੀ ਨੇ ਫੋਨ ਕਰਕੇ ਗੋਸਾਈਂ ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਗੋਸਾਈਂ ਦਾ ਕਹਿਣਾ ਹੈ ਕਿ ਫੋਨ ਕਰਨ ਵਾਲੇ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ ਤੇ ਦੋਸ਼ੀ ਨੇ ਫੋਨ ਬੰਦ ਕਰ ਦਿੱਤਾ ਹੈ। ਫਿਲਹਾਲ ਇਸ ਮਾਮਲੇ 'ਚ ਸਾਈਬਰ ਸੈੱਲ ਦੇ ਨਾਲ-ਨਾਲ CID ਵਿਭਾਗ ਤੋਂ ਉਕਤ ਦੋਸ਼ੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।