ਜਲੰਧਰ 'ਚ ਭਾਜਪਾ ਦੀ ਮਹਿਲਾ ਆਗੂ ਨੀਲਮ ਸੋਢੀ ਦੇ ਪੁੱਤਰ 'ਤੇ ਕੁਝ ਹਮਲਾਵਰਾਂ ਨੇ ਘਰ ਅੰਦਰ ਵੜ ਕੇ ਹਮਲਾ ਕਰ ਦਿੱਤਾ, ਜਿਸ ਬਾਰੇ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਮਲਾਵਰ ਭਾਜਪਾ ਆਗੂ ਦੇ ਪੁੱਤਰ ਨੂੰ ਗਲੇ ਤੋਂ ਫੜ ਕੇ ਘਰੋਂ ਬਾਹਰ ਕੱਢ ਰਹੇ ਹਨ। ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।
ਮੋਟਰਸਾਈਕਲ ਦੀ ਟੱਕਰ ਨੂੰ ਲੈ ਕੇ ਹੋਇਆ ਝਗੜਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਮੰਡਲ ਪ੍ਰਧਾਨ ਨੀਲਮ ਸੋਢੀ ਨੇ ਦੱਸਿਆ ਕਿ ਹਮਲਾਵਰ ਮੋਟਰਸਾਈਕਲ ਦੀ ਮਾਮੂਲੀ ਟੱਕਰ ਤੋਂ ਬਾਅਦ ਉਨ੍ਹਾਂ ਦੇ ਘਰ ਆਏ ਤੇ ਧਮਕਾਉਂਦੇ ਹੋਏ ਉਸ ਦੇ ਪੁੱਤਰ ਨੂੰ ਗਲੇ ਤੋਂ ਫੜ ਲਿਆ, ਬਾਹਰ ਲਿਜਾ ਕੇ ਕੁੱਟ-ਮਾਰ ਕੀਤੀ। ਸ਼ਿਕਾਇਤ ਕਰਨ ਤੋਂ ਬਾਅਦ ਵੀ ਪੁਲਸ ਅਧਿਕਾਰੀ ਕਾਫੀ ਦੇਰ ਤੱਕ ਘਟਨਾ ਵਾਲੀ ਥਾਂ ’ਤੇ ਨਹੀਂ ਪੁੱਜੇ।
ਪੁਲਸ ਨਾਲ ਬਹਿਸ
ਇਸ ਘਟਨਾ ਤੋਂ ਬਾਅਦ ਨੀਲਮ ਸੋਢੀ ਦੀ ਪੁਲਸ ਨਾਲ ਕਾਫੀ ਬਹਿਸ ਹੋਈ। ਉਨ੍ਹਾਂ ਪੁਲਸ ’ਤੇ ਇਸ ਮਾਮਲੇ ਵਿੱਚ ਜਾਣ-ਬੁੱਝ ਕੇ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। ਘਟਨਾ ਦੀ ਸ਼ਿਕਾਇਤ ਅਤੇ ਸੀਸੀਟੀਵੀ ਫੁਟੇਜ ਪੁਲਸ ਨੂੰ ਦੇ ਦਿੱਤੀ ਗਈ ਹੈ।