ਬੀਤੀ ਰਾਤ ਸ਼ਿਮਲਾ ਦੇ ਘੰਡਾਲ 'ਚ ਚਾਰ ਨੌਜਵਾਨਾਂ 'ਤੇ ਤਿੰਨ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਉਹਨਾਂ ਨੇ ਛੇੜਛਾੜ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੌਜਵਾਨਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਚਾਰੋਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨੌਜਵਾਨਾਂ ਨੇ ਕੀਤੀਆਂ ਅਸ਼ਲੀਲ ਹਰਕਤਾਂ
ਬੀਤੀ ਰਾਤ ਘੰਡਾਲ ਸਥਿਤ ਲਾਅ ਯੂਨੀਵਰਸਿਟੀ ਦੇ ਹੋਸਟਲ ਵਿੱਚ 3 ਵਿਦਿਆਰਥਣਾ ਨੇ ਪਹਿਲਾ ਖਾਣਾ ਖਾਧਾ। ਇਸ ਤੋਂ ਬਾਅਦ ਉਹ ਆਪਣੇ ਇਕ ਦੋਸਤ ਨੂੰ ਘਰ ਛੱਡਣ ਜਾ ਰਹੀ ਸੀ। ਉਹਨਾਂ ਨੇ ਦੋਸ਼ ਲਾਇਆ ਕਿ ਰਸਤੇ ਵਿੱਚ ਘੰਡਾਲ ਵਿੱਚ ਨੈਸ਼ਨਲ ਹਾਈਵੇਅ ’ਤੇ ਗੱਡੀ ਨੰਬਰ ਐਚਪੀ 63ਬੀ-9201 ਵਿੱਚ ਸਵਾਰ ਚਾਰ ਲੜਕਿਆਂ ਨੇ ਉਹਨਾਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਕੁੜੀਆਂ ਦੀ ਕੁੱਟਮਾਰ ਵੀ ਕੀਤੀ ਗਈ।
ਵਿਦਿਆਰਥਣਾ ਨੇ ਦਰਜ ਕਰਾਇਆ ਮਾਮਲਾ
ਵਿਦਿਆਰਥਣਾ ਨੇ ਰਾਤ ਨੂੰ ਹੀ ਪੁਲਿਸ ਚੌਕੀ ਧਾਮੀ 'ਚ ਇਸ ਦੀ ਸੂਚਨਾ ਦਿੱਤੀ ਅਤੇ ਅੱਜ ਸਵੇਰੇ ਬਲੂਗੰਜ 'ਚ ਐੱਫ.ਆਈ.ਆਰ ਦਰਜ਼ ਕਰਵਾਈ। ਫੜੇ ਗਏ ਚਾਰੇ ਲੜਕੇ ਮੰਨੇ-ਪ੍ਰਮੰਨੇ ਪਰਿਵਾਰਾਂ ਨਾਲ ਸਬੰਧਤ ਹਨ, ਜੋ ਸ਼ਿਮਲਾ ਦੇ ਟੂਟੂ ਅਤੇ ਢਾਂਡਾ ਇਲਾਕੇ ਦੇ ਰਹਿਣ ਵਾਲੇ ਹਨ। ਐਸਪੀ ਸ਼ਿਮਲਾ ਸੰਜੀਵ ਗਾਂਧੀ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।