ਆਧਾਰ ਕਾਰਡ ਅਪਡੇਟ ਕਰਵਾਉਣ ਨੂੰ ਲੈ ਕੇ ਅਹਿਮ ਜਾਣਕਾਰੀ ਹੈ। ਦੱਸ ਦੇਈਏ ਕਿ ਜੇਕਰ ਤੁਸੀਂ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਕੀਤਾ ਹੈ, ਤਾਂ ਜਲਦੀ ਤੋਂ ਜਲਦੀ ਅਪਡੇਟ ਕਰਵਾ ਲਓ ਕਿਉਂਕਿ ਫਿਰ ਅਪਡੇਟ ਕਰਵਾਉਣ ਲਈ ਫੀਸ ਅਦਾ ਕਰਨੀ ਪਵੇਗੀ। ਮੌਜੂਦਾ ਸਮੇਂ ਵਿੱਚ ਬੈਂਕ ਤੋਂ ਲੈ ਕੇ ਪਾਸਪੋਰਟ ਤੱਕ ਹਰ ਥਾਂ ਆਧਾਰ ਕਾਰਡ ਦੀ ਵਰਤੋਂ ਕੀਤੀ ਜਾਂਦੀ ਹੈ।
ਮੁਫ਼ਤ ਵਿਚ ਅਪਡੇਟ ਕਰਵਾਉਣ ਲਈ ਭਲਕੇ ਆਖਰੀ ਤਰੀਕ
ਆਧਾਰ ਕਾਰਡ ਨੂੰ ਮੁਫ਼ਤ ਵਿੱਚ ਅਪਡੇਟ ਕਰਨ ਦੀ ਅੰਤਿਮ ਮਿਤੀ 14 ਸਤੰਬਰ, 2024 ਰੱਖੀ ਗਈ ਹੈ। ਜੇਕਰ ਤੁਸੀਂ ਕੱਲ੍ਹ ਯਾਨੀ 14 ਸਤੰਬਰ ਤੱਕ ਆਪਣਾ ਆਧਾਰ ਕਾਰਡ ਮੁਫ਼ਤ ਵਿੱਚ ਅਪਡੇਟ ਨਹੀਂ ਕਰਵਾਉਂਦੇ ਹੋ ਤਾਂ ਤੁਹਾਨੂੰ ਇਸਦੀ ਫੀਸ ਅਦਾ ਕਰਨੀ ਪਵੇਗੀ। ਇਹ ਫੀਸ ਵੱਖ ਵੱਖ ਰਾਜਾਂ ਵਿੱਚ ਵੱਖ-ਵੱਖ ਹੋ ਸਕਦੀ ਹੈ।
ਸਰਕਾਰੀ ਸਕੀਮਾਂ ਤੋਂ ਵਾਂਝੇ ਰਹਿ ਸਕਦੇ ਹੋ
ਜੇਕਰ ਤੁਸੀਂ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਕਰਦੇ ਹੋ ਤਾਂ ਤੁਸੀਂ ਕਈ ਸਰਕਾਰੀ ਸਹੂਲਤਾਂ ਤੋਂ ਵਾਂਝੇ ਰਹਿ ਸਕਦੇ ਹੋ। ਕਿਉਂਕਿ ਸਰਕਾਰ ਸਿਰਫ ਅਪਡੇਟ ਕੀਤੇ ਆਧਾਰ ਕਾਰਡ 'ਤੇ ਹੀ ਪੈਨਸ਼ਨ, ਵਜ਼ੀਫਾ ਅਤੇ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਇਸ ਲਈ, ਜਲਦੀ ਤੋਂ ਜਲਦੀ ਆਪਣਾ ਆਧਾਰ ਕਾਰਡ ਅਪਡੇਟ ਕਰਵਾ ਲੈਣਾ ਚਾਹੀਦਾ ਹੈ।