ਉੱਤਰੀ ਰੇਲਵੇ ਫ਼ਿਰੋਜ਼ਪੁਰ ਡਿਵੀਜ਼ਨ ਨੇ ਅੱਜ (26 ਸਤੰਬਰ) ਤੋਂ ਪਠਾਨਕੋਟ-ਨੂਰਪੁਰ-ਕਾਂਗੜਾ-ਬੈਜਨਾਥ ਪਪਰੋਲਾ-ਜੋਗਿੰਦਰ ਨਗਰ ਵਿਚਕਾਰ ਚੱਲਣ ਵਾਲੀ ਰੇਲਗੱਡੀ ਨੂੰ ਬਹਾਲ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀਂ ਹੋਈ ਬਾਰਸ਼ ਕਾਰਨ ਕਈ ਥਾਵਾਂ 'ਤੇ ਪਹਾੜੀ ਖਿਸਕਣ ਕਾਰਨ ਟ੍ਰੈਕ 'ਤੇ ਚਟਾਨਾਂ ਡਿੱਗ ਗਈਆਂ ਸਨ ਅਤੇ ਕਈ ਥਾਵਾਂ 'ਤੇ ਟ੍ਰੈਕ ਦੇ ਦੋਵੇਂ ਪਾਸੇ ਧਸ ਗਏ ਸਨ।
ਜਿਸ ਕਾਰਨ 6 ਜੁਲਾਈ 2024 ਨੂੰ ਸੈਕਸ਼ਨ ਨੂੰ ਰੇਲ ਸੰਚਾਲਨ ਲਈ ਬੰਦ ਕਰ ਦਿੱਤਾ ਗਿਆ ਸੀ। ਹੁਣ ਮੁਰੰਮਤ ਤੋਂ ਬਾਅਦ 26 ਸਤੰਬਰ 2024 ਤੋਂ ਬੈਜਨਾਥ ਪਪਰੋਲਾ-ਕਾਂਗੜਾ ਵਿਚਕਾਰ ਰੇਲ ਸੇਵਾ ਨੂੰ ਅੱਜ ਤੋਂ ਸ਼ੁਰੂ ਕਰ ਦੀਏ ਗਿਆ ਹੈ |
ਜਾਣੋ ਸਮਾਂ ਕੀ ਹੈ
ਉੱਤਰੀ ਰੇਲਵੇ ਫ਼ਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਰੇਲਗੱਡੀ ਨੰਬਰ 04700 ਬੈਜਨਾਥ ਪਪਰੋਲਾ ਤੋਂ ਸਵੇਰੇ 6:30 ਵਜੇ ਚੱਲ ਕੇ ਸਵੇਰੇ 8:45 ਵਜੇ ਕਾਂਗੜਾ ਪਹੁੰਚੇਗੀ ਤੇ ਵਾਪਸੀ 'ਚ ਰੇਲਗੱਡੀ ਨੰਬਰ 04699 ਕਾਂਗੜਾ ਤੋਂ ਸਵੇਰੇ 9:30 ਵਜੇ ਚੱਲ ਕੇ ਦੁਪਹਿਰ 12 ਵਜੇ ਬੈਜਨਾਥ ਪਪਰੋਲਾ ਪਹੁੰਚੇਗੀ ।
ਟਰੇਨ ਨੰਬਰ 04686 ਬੈਜਨਾਥ ਪਪਰੋਲਾ ਤੋਂ ਦੁਪਹਿਰ 3 ਵਜੇ ਚੱਲੇਗੀ ਅਤੇ ਸ਼ਾਮ 7:10 'ਤੇ ਕਾਂਗੜਾ ਪਹੁੰਚੇਗੀ ਅਤੇ ਵਾਪਸੀ 'ਚ ਟਰੇਨ ਨੰਬਰ 04685 ਕਾਂਗੜਾ ਤੋਂ ਰਾਤ 8:00 'ਤੇ ਰਵਾਨਾ ਹੋਵੇਗੀ ਅਤੇ ਰਾਤ 9:20 ਬੈਜਨਾਥ ਪਪਰੋਲਾ ਪਹੁੰਚੇਗੀ। ਇਹ ਟਰੇਨਾਂ ਮਾਝੇਰਾ ਹਿਮਾਚਲ, ਪੰਚਰੁਖੀ, ਪੱਟੀ ਰਾਜਪੁਰਾ, ਪਾਲਮਪੁਰ ਹਿਮਾਚਲ, ਸੁਲਾਹ ਹਿਮਾਚਲ, ਪਰੌਰ, ਚਾਮੁੰਡਾ ਮਾਰਗ, ਨਗਰੋਟਾ, ਸਮਲੋਟੀ ਤੇ ਕਾਂਗੜਾ ਮੰਦਰ ਸਟੇਸ਼ਨਾਂ 'ਤੇ ਰੁਕਣਗੀਆਂ।