ਖ਼ਬਰਿਸਤਾਨ ਨੈੱਟਵਰਕ: ਯੂਪੀ ਦੇ ਬਾਰਾਬੰਕੀ 'ਚ ਦਰਦਨਾਕ ਹਾਦਸਾ ਵਾਪਰਿਆ। ਬਾਰਾਬੰਕੀ ਤੋਂ ਹੈਦਰਗੜ੍ਹ ਜਾ ਰਹੀ ਰੋਡਵੇਜ਼ ਬੱਸ 'ਤੇ ਅਚਾਨਕ ਦਰੱਖਤ ਡਿੱਗਣ ਕਾਰਨ 4 ਮਹਿਲਾਵਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਜਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਬੱਸ 'ਚ 60 ਦੇ ਕਰੀਬ ਲੋਕ ਸਵਾਰ ਸਨ। ਜੋ ਕਿ ਬਾਰਾਬੰਕੀ ਤੋਂ ਹੈਦਰਗੜ੍ਹ ਜਾ ਰਹੀ ਸੀ। ਹਾਦਸੇ ਤੋਂ ਬਾਅਦ ਚੀਕਾਂ ਸੁਣ ਕੇ ਰਾਹਗੀਰ ਤੇ ਆਸ-ਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਹ ਹਾਦਸਾ ਸਵੇਰੇ 11 ਵਜੇ ਹਰਖ ਚੌਰਾਹੇ ਨੇੜੇ ਵਾਪਰਿਆ।
ਯਾਤਰੀਆਂ ਅਨੁਸਾਰ ਜਿਵੇਂ ਹੀ ਬੱਸ ਹਰਖ ਚੌਰਾਹੇ ਦੇ ਨੇੜੇ ਪਹੁੰਚੀ, ਭਾਰੀ ਮੀਂਹ ਅਤੇ ਤੇਜ਼ ਹਵਾ ਦੇ ਵਿਚਕਾਰ, ਸੜਕ ਕਿਨਾਰੇ ਇੱਕ ਪੁਰਾਣਾ ਦਰੱਖਤ ਅਚਾਨਕ ਟੁੱਟ ਕੇ ਬੱਸ 'ਤੇ ਡਿੱਗ ਪਿਆ। ਯਾਤਰੀਆਂ ਵਿੱਚ ਚੀਕ-ਚਿਹਾੜਾ ਮਚ ਗਿਆ ਅਤੇ ਹਫੜਾ-ਦਫੜੀ ਮੱਚ ਗਈ। ਕਈ ਯਾਤਰੀ ਬੱਸ ਦੇ ਅੰਦਰ ਫਸ ਗਏ।
ਜੇਸੀਬੀ ਬੁਲਾ ਕੇ ਦਰੱਖਤ ਨੂੰ ਹਟਾਇਆ ਗਿਆ। ਬਚਾਅ ਕਾਰਜ ਲਗਭਗ 1 ਘੰਟੇ ਤੱਕ ਜਾਰੀ ਰਿਹਾ। ਸਥਾਨਕ ਪਿੰਡ ਵਾਸੀਆਂ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਪਿੰਡ ਵਾਸੀਆਂ ਦੀ ਮਦਦ ਨਾਲ ਬੱਸ ਦੇ ਅੰਦਰ ਫਸੇ ਯਾਤਰੀਆਂ ਕੜੀ ਮੁਸ਼ੱਕਤ ਤੋਂ ਬਾਅਦ ਨੂੰ ਬਾਹਰ ਕੱਢਿਆ ਗਿਆ। ਬੱਸ ਵਿੱਚ ਸਵਾਰ ਯਾਤਰੀਆਂ ਨੂੰ ਪੁਲਿਸ ਨੇ ਦੂਜੀ ਬੱਸ ਵਿੱਚ ਭੇਜ ਦਿੱਤਾ।