ਲੋਕ ਸਭਾ ਚੋਣਾਂ ਦੌਰਾਨ ਦਿੱਲੀ ਵਿੱਚ ਕਾਂਗਰਸ ਨੂੰ ਲਗਾਤਾਰ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਰਾਜ਼ ਆਗੂ ਪਾਰਟੀ ਛੱਡ ਰਹੇ ਹਨ। ਰਾਜਕੁਮਾਰ ਚੌਹਾਨ ਤੋਂ ਬਾਅਦ ਕਾਂਗਰਸ ਦੇ ਦੋ ਸਾਬਕਾ ਵਿਧਾਇਕਾਂ ਨਸੀਬ ਸਿੰਘ ਅਤੇ ਨੀਰਜ ਬਸੋਆ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਰਵਿੰਦਰ ਸਿੰਘ ਲਵਲੀ ਨੇ ਦਿੱਲੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
ਸਾਬਕਾ ਵਿਧਾਇਕ ਨਸੀਬ ਸਿੰਘ ਅਤੇ ਨੀਰਜ ਬਸੋਆ ਨੇ ਵੀ ਆਪਣੇ ਅਸਤੀਫ਼ੇ ਵਿੱਚ ਪਾਰਟੀ ਛੱਡਣ ਦਾ ਕਾਰਨ ਦੱਸਿਆ ਹੈ। ਉਨ੍ਹਾਂ ਨੇ ਆਪਣੇ ਅਸਤੀਫੇ 'ਚ ਉਦਿਤ ਰਾਜ ਦੇ ਬਿਆਨਾਂ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਨੇ ਦਿੱਲੀ ਦੀ ਉੱਤਰ ਪੱਛਮੀ ਸੀਟ ਤੋਂ ਉਦਿਤ ਰਾਜ ਨੂੰ ਇੰਡੀਆ ਅਲਾਇੰਸ ਦਾ ਉਮੀਦਵਾਰ ਬਣਾਇਆ ਹੈ। ਉਧਰ, ਵਿਰੋਧੀ ਧਿਰ ਦਾ ਵੀ ਉਨ੍ਹਾਂ ਨੂੰ ਬਾਹਰੀ ਉਮੀਦਵਾਰ ਦੱਸ ਕੇ ਰੋਸ ਤੇਜ਼ ਹੋ ਗਿਆ ਹੈ।