ਭਾਰਤ ਸਰਕਾਰ ਨਵੇਂ ਸਾਲ 'ਤੇ ਆਮ ਲੋਕਾਂ ਨੂੰ ਤੋਹਫ਼ਾ ਦੇਣ ਜਾ ਰਹੀ ਹੈ। ਕੇਂਦਰ ਸਰਕਾਰ 25 ਜਨਵਰੀ ਤੋਂ ਨਵੀਂ ਦਿੱਲੀ ਤੋਂ ਸ਼੍ਰੀਨਗਰ ਤੱਕ ਵੰਦੇ ਭਾਰਤ ਟਰੇਨ ਚਲਾਉਣ ਜਾ ਰਹੀ ਹੈ। ਇਸ ਦੇ ਨਾਲ, ਭਾਰਤ ਦੀ ਰਾਜਧਾਨੀ ਅਤੇ ਜੰਮੂ-ਕਸ਼ਮੀਰ ਦੇ ਵਿਚਕਾਰ ਦੀ ਦੂਰੀ ਸਿਰਫ ਇੱਕ ਰਾਤ ਦੀ ਰਹਿ ਗਈ ਹੈ | ਨਵੀਂ ਦਿੱਲੀ ਸ਼੍ਰੀਨਗਰ ਵੰਦੇ ਭਾਰਤ ਸਲੀਪਰ ਟਰੇਨ ਰਾਹੀਂ ਕਸ਼ਮੀਰ ਦੇ ਲੋਕਾਂ ਨੂੰ ਸਿੱਧੇ ਤੌਰ 'ਤੇ ਨਵੀਂ ਦਿੱਲੀ ਨਾਲ ਜੋੜਿਆ ਜਾਵੇਗਾ ਲੋਕਾਂ, ਸੈਲਾਨੀਆਂ ਆਦਿ ਲਈ ਇੱਕ ਬਹੁਤ ਹੀ ਆਰਾਮਦਾਇਕ ਸਫ਼ਰ। ਚਾਹੇ ਤੁਸੀਂ ਇੱਕ ਕਾਰੋਬਾਰੀ ਵਿਅਕਤੀ ਹੋ ਜਾਂ ਇੱਕ ਸੈਲਾਨੀ, ਇਸ ਰੇਲਗੱਡੀ ਵਿੱਚ ਰਾਤ ਭਰ ਸਫ਼ਰ ਕਰਕੇ, ਤੁਸੀਂ ਸਵੇਰੇ ਜੰਮੂ ਅਤੇ ਕਸ਼ਮੀਰ ਦੀਆਂ ਸੁੰਦਰ ਪਹਾੜੀਆਂ 'ਤੇ ਪਹੁੰਚ ਜਾਵੋਗੇ।
ਨਵੀਂ ਦਿੱਲੀ ਜੰਮੂ ਕਸ਼ਮੀਰ ਵੰਦੇ ਭਾਰਤ ਦੇ ਸਟੋਪੇਜ
ਟਰੇਨ ਨਵੀਂ ਦਿੱਲੀ ਤੋਂ ਸ਼ਾਮ 7:00 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 8:00 ਵਜੇ ਸ਼੍ਰੀਨਗਰ ਪਹੁੰਚੇਗੀ। ਵੰਦੇ ਭਾਰਤ ਸਲੀਪਰ ਦਾ ਕਿਰਾਇਆ ਥਰਡ ਏਸੀ ਲਈ 2000 ਰੁਪਏ, ਸੈਕਿੰਡ ਏਸੀ ਲਈ 3000 ਰੁਪਏ ਅਤੇ ਫਸਟ ਕਲਾਸ ਲਈ 3000 ਰੁਪਏ ਤੈਅ ਕੀਤਾ ਗਿਆ ਹੈ।
ਇਨ੍ਹਾਂ ਸ਼ਹਿਰਾਂ 'ਚ ਲੱਗੇਗਾ ਸਟੋਪੇਜ
ਨਵੀਂ ਦਿੱਲੀ-ਸ਼੍ਰੀਨਗਰ ਵੰਦੇ ਭਾਰਤ ਸਲੀਪਰ ਟ੍ਰੇਨ ਦੇ ਰੂਟ 'ਚ ਅੰਬਾਲਾ, ਲੁਧਿਆਣਾ, ਜੰਮੂ ਤਵੀ ਅਤੇ ਕਟੜਾ ਵਰਗੇ ਪ੍ਰਮੁੱਖ ਸਟੇਸ਼ਨ ਸ਼ਾਮਲ ਹੋਣਗੇ। ਕਿਰਾਏ ਦੀ ਗੱਲ ਕਰੀਏ ਤਾਂ, AC 3 ਟੀਅਰ ਲਈ ਅਨੁਮਾਨਿਤ ਕਿਰਾਇਆ ਲਗਭਗ 2,000 ਰੁਪਏ, AC 2 ਟੀਅਰ ਲਈ 2,500 ਰੁਪਏ, ਤੇ AC ਪਹਿਲੀ ਸ਼੍ਰੇਣੀ ਲਈ 3,000 ਰੁਪਏ ਹੈ।
ਜਲੰਧਰ 'ਚ ਨਹੀਂ ਹੈ ਕੋਈ ਸਟੋਪੇਜ
ਰੇਲ ਮੰਤਰਾਲੇ ਨੇ ਨਵੀਂ ਦਿੱਲੀ-ਕਸ਼ਮੀਰ ਵੰਦੇ ਭਾਰਤ ਲਈ ਜਲੰਧਰ ਦੇ ਲੋਕਾਂ ਨੂੰ ਸਟਾਪੇਜ ਨਹੀਂ ਦਿੱਤਾ ਹੈ | ਦੱਸ ਦੇਈਏ ਕਿ ਨਵੀਂ ਦਿੱਲੀ ਤੋਂ ਕਟੜਾ ਤੱਕ ਚੱਲਣ ਵਾਲੀ ਵੰਦੇ ਭਾਰਤ ਨੂੰ ਜਲੰਧਰ ਛਾਉਣੀ 'ਚ ਕੋਈ ਸਟਾਪੇਜ ਨਹੀਂ ਦਿੱਤਾ ਗਿਆ ਸੀ, ਹੁਣ ਫਿਰ ਕੇਂਦਰ ਸਰਕਾਰ ਅਤੇ ਰੇਲਵੇ ਮੰਤਰਾਲੇ ਵੱਲੋਂ ਜਾਰੀ ਟਾਈਮ ਟੇਬਲ ਵਿੱਚ ਜਲੰਧਰ ਦੇ ਲੋਕਾਂ ਨੂੰ ਸਫ਼ਰ ਕਰਨ ਤੋਂ ਦੂਰ ਰੱਖਿਆ ਗਿਆ ਹੈ।