ਭਾਰਤੀ ਰੇਲਵੇ ਨੇ ਆਪਣੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਰੇਲਵੇ ਨੇ ਟਿਕਟਾਂ ਵਿੱਚ ਭਾਰੀ ਕਟੌਤੀ ਕੀਤੀ ਹੈ। ਇਹ ਫੈਸਲਾ ਯਾਤਰੀ ਟਰੇਨਾਂ 'ਤੇ ਲਾਗੂ ਹੋਣ ਜਾ ਰਿਹਾ ਹੈ। ਕੋਵਿਡ-19 ਲੌਕਡਾਊਨ ਤੋਂ ਬਾਅਦ ਸ਼ੁਰੂ ਹੋਈ ਰੇਲ ਸੇਵਾ 'ਚ ਇਨ੍ਹਾਂ ਯਾਤਰੀ ਟਰੇਨਾਂ ਦੇ ਕਿਰਾਏ ਨੂੰ ਦੁੱਗਣਾ ਕਰ ਦਿੱਤਾ ਗਿਆ ਸੀ।
ਐਕਸਪ੍ਰੈਸ ਟਰੇਨ ਜਿਹਨਾਂ ਕਿਰਾਇਆ ਕਰਨਾ ਪੈਂਦਾ ਸੀ ਅਦਾ
ਦੱਸ ਦੇਈਏ ਕਿ ਇਸ ਫੈਸਲੇ ਕਾਰਨ ਟਿਕਟਾਂ ਦੀਆਂ ਕੀਮਤਾਂ 40 ਤੋਂ 50 ਫੀਸਦੀ ਤੱਕ ਘੱਟ ਗਈਆਂ ਹਨ। ਲੰਬੇ ਸਮੇਂ ਤੋਂ ਯਾਤਰੀ ਟਰੇਨਾਂ ਦੇ ਕਿਰਾਏ ਘਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਯਾਤਰੀ ਐਸੋਸੀਏਸ਼ਨ ਵੱਲੋਂ ਵੀ ਇਸ ਵਧੇ ਕਿਰਾਏ ਖ਼ਿਲਾਫ਼ ਆਵਾਜ਼ ਉਠਾਈ ਜਾ ਰਹੀ ਸੀ। ਉਨ੍ਹਾਂ ਨੂੰ ਐਕਸਪ੍ਰੈਸ ਟਰੇਨਾਂ ਲਈ ਵੀ ਉਹੀ ਕਿਰਾਇਆ ਅਦਾ ਕਰਨਾ ਪੈਂਦਾ ਸੀ ਜਿੰਨਾ ਕਿ ਯਾਤਰੀ ਰੇਲਾਂ ਦਾ। ਜਿਸ ਕਾਰਨ ਰੋਜ਼ਾਨਾ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।
10 ਰੁਪਏ ਤੋਂ ਵਧ ਕੇ 30 ਰੁਪਏ ਹੋਇਆ ਸੀ ਕਿਰਾਇਆ
ਜਾਣਕਾਰੀ ਅਨੁਸਾਰ ਕੋਵਿਡ 19 ਤੋਂ ਬਾਅਦ ਸੈਕਿੰਡ ਕਲਾਸ ਯਾਤਰੀ ਤੇ ਮੇਮੂ ਦਾ ਕਿਰਾਇਆ ਘੱਟੋ-ਘੱਟ 10 ਰੁਪਏ ਤੋਂ ਵਧਾ ਕੇ 30 ਰੁਪਏ ਕਰ ਦਿੱਤਾ ਗਿਆ ਹੈ। ਨਾਲ ਹੀ, ਯਾਤਰੀ ਰੇਲਗੱਡੀਆਂ ਦੀ ਬਜਾਏ, ਉਹਨਾਂ ਨੂੰ ਐਕਸਪ੍ਰੈਸ ਸਪੈਸ਼ਲ ਤੇ MEMU/DEMU ਐਕਸਪ੍ਰੈਸ ਦਾ ਨਾਮ ਦਿੱਤਾ ਗਿਆ ਸੀ।
ਹੁਣ ਇਹ ਪ੍ਰਣਾਲੀ ਖ਼ਤਮ ਕਰ ਦਿੱਤੀ ਗਈ ਹੈ। ਇਹ ਫੈਸਲਾ ਮੰਗਲਵਾਰ 27 ਫਰਵਰੀ ਤੋਂ ਲਾਗੂ ਮੰਨਿਆ ਜਾਵੇਗਾ। ਰੇਲਵੇ ਨੇ ਨੋਟੀਫਿਕੇਸ਼ਨ ਰਾਹੀਂ ਸਾਰੇ ਬੁਕਿੰਗ ਰਿਜ਼ਰਵੇਸ਼ਨ ਸੁਪਰਵਾਈਜ਼ਰਾਂ ਨੂੰ ਇਸ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਹੈ।
ਇਹ ਫੈਸਲਾ ਸਾਰੀਆਂ ਐਕਸਪ੍ਰੈਸ ਸਪੈਸ਼ਲ ਅਤੇ ਮੇਮੂ ਟਰੇਨਾਂ 'ਤੇ ਲਾਗੂ ਹੋਵੇਗਾ
ਨੋਟੀਫਿਕੇਸ਼ਨ ਮੁਤਾਬਕ ਮੇਨਲਾਈਨ ਇਲੈਕਟ੍ਰਿਕ ਮਲਟੀਪਲ ਯੂਨਿਟ (MEMU) ਟਰੇਨਾਂ ਅਤੇ ਜ਼ੀਰੋ ਨੰਬਰ ਤੋਂ ਸ਼ੁਰੂ ਹੋਣ ਵਾਲੀਆਂ ਸਾਰੀਆਂ ਯਾਤਰੀ ਟਰੇਨਾਂ ਦੇ ਕਿਰਾਏ 'ਚ 50 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਅਨਰਿਜ਼ਰਵਡ ਟਿਕਟਿੰਗ ਸਿਸਟਮ ਐਪ (UTS ਐਪ) 'ਤੇ ਕਿਰਾਏ 'ਚ ਵੀ ਬਦਲਾਅ ਕੀਤੇ ਗਏ ਹਨ। ਇਹ ਬਦਲਿਆ ਹੋਇਆ ਕਿਰਾਇਆ ਦੇਸ਼ ਭਰ ਦੀਆਂ ਉਨ੍ਹਾਂ ਸਾਰੀਆਂ ਐਕਸਪ੍ਰੈਸ ਸਪੈਸ਼ਲ ਅਤੇ ਮੇਮੂ ਟਰੇਨਾਂ 'ਤੇ ਲਾਗੂ ਹੋਵੇਗਾ, ਜਿਨ੍ਹਾਂ ਨੂੰ ਪਹਿਲਾਂ ਪੈਸੇਂਜਰ ਟਰੇਨਾਂ ਕਿਹਾ ਜਾਂਦਾ ਸੀ।
ਚਾਰ ਸਾਲ ਪਹਿਲਾਂ ਕੋਵਿਡ 19 ਲੌਕਡਾਊਨ ਕਾਰਨ ਰੇਲਵੇ ਨੂੰ ਆਪਣੀਆਂ ਸਾਰੀਆਂ ਟਰੇਨਾਂ ਰੋਕਣੀਆਂ ਪਈਆਂ ਸਨ। ਲਾਕਡਾਊਨ ਤੋਂ ਬਾਅਦ ਜਦੋਂ ਰੇਲਵੇ ਨੇ ਹੌਲੀ-ਹੌਲੀ ਫਿਰ ਤੋਂ ਰੇਲ ਸੇਵਾਵਾਂ ਸ਼ੁਰੂ ਕੀਤੀਆਂ ਤਾਂ ਵਧੇ ਕਿਰਾਏ ਤੋਂ ਲੋਕ ਹੈਰਾਨ ਰਹਿ ਗਏ।