ਭਾਰਤ 'ਚ ਹਰ ਰੋਜ਼ 2.5 ਕਰੋੜ ਤੋਂ ਵੱਧ ਲੋਕ ਰੇਲ ਰਾਹੀਂ ਸਫ਼ਰ ਕਰਦੇ ਹਨ। ਤਿਉਹਾਰਾਂ ਦੇ ਦਿਨਾਂ 'ਤੇ ਰੇਲਵੇ ਲੋਕਾਂ ਨੂੰ ਕਈ ਸਹੂਲਤਾਂ ਪ੍ਰਦਾਨ ਕਰਦਾ ਹੈ। ਹੁਣ ਰੇਲਵੇ ਨੇ ਅਕਤੂਬਰ 'ਚ ਦੀਵਾਲੀ ਤੋਂ ਪਹਿਲਾਂ 30 ਤੋਂ ਜ਼ਿਆਦਾ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ।
ਜਾਣੋ ਕਿਉਂ ਰੱਦ ਕੀਤੀਆਂ ਗਈਆਂ ਇਹ ਟਰੇਨਾਂ ?
ਦੀਵਾਲੀ ਤੋਂ ਪਹਿਲਾਂ ਬਹੁਤ ਸਾਰੇ ਲੋਕ ਆਪਣੇ ਘਰਾਂ ਤੋਂ ਦੂਰ ਰਹਿ ਰਹੇ ਹੁੰਦੇ ਹਨ। ਉਹ ਘਰ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਹੁੰਦੇ ਹਨ । ਇਸ ਦੇ ਲਈ ਕਈ ਲੋਕ ਪਹਿਲਾਂ ਹੀ ਟਿਕਟਾਂ ਬੁੱਕ ਕਰਵਾ ਚੁੱਕੇ ਹਨ। ਪਰ ਇਸ ਵਾਰ ਰੇਲਵੇ ਨੇ ਦੀਵਾਲੀ ਤੋਂ ਪਹਿਲਾਂ ਹੀ ਕਈ ਟਰੇਨਾਂ ਰੱਦ ਕਰ ਦਿੱਤੀਆਂ ਹਨ।
ਉੱਤਰ ਪੂਰਬੀ ਰੇਲਵੇ ਦੇ ਲਖਨਊ ਡਿਵੀਜ਼ਨ ਦੇ ਗੋਰਖਪੁਰ ਗੋਂਡਾ ਰੇਲਵੇ ਡਿਵੀਜ਼ਨ 'ਤੇ ਆਟੋਮੈਟਿਕ ਸਿਗਨਲਿੰਗ ਤੇ ਕੁਸਮਹੀ-ਗੋਰਖਪੁਰ ਕੈਂਟ-ਗੋਰਖਪੁਰ ਤੀਜੀ ਲਾਈਨ 'ਤੇ ਪ੍ਰੀ ਨਾਨ ਇੰਟਰਲਾਗਿੰਗ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ ਰੇਲਵੇ ਨੇ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਯਾਤਰਾ 'ਤੇ ਜਾਣ ਤੋਂ ਪਹਿਲਾਂ ਸੂਚੀ ਦੀ ਜਾਂਚ ਕਰ ਲੈਣ ।
ਇਨ੍ਹਾਂ ਟਰੇਨਾਂ ਨੂੰ ਕੀਤਾ ਗਿਆ ਰੱਦ
1. ਗੋਰਖਪੁਰ ਤੋਂ 15 ਤੋਂ 23 ਅਕਤੂਬਰ 2024 ਤੱਕ ਤੇ 25 ਤੋਂ 27 ਅਕਤੂਬਰ, 2024 ਤੱਕ ਚੱਲਣ ਵਾਲੀ 12531/12532 ਗੋਰਖਪੁਰ-ਲਖਨਊ ਜੰ.-ਗੋਰਖਪੁਰ ਐਕਸਪ੍ਰੈੱਸ ਰੱਦ ਕਰ ਦਿੱਤੀ ਗਈ।
2. ਲਖਨਊ ਜੰ.ਤੋਂ 15 ਤੋਂ 26 ਅਕਤੂਬਰ, 2024 ਤੱਕ ਚੱਲਣ ਵਾਲੀ 12530/12529 ਲਖਨਊ ਜੰ.-ਪਾਟਲੀਪੁੱਤਰ-ਲਖਨਊ ਜੰਕ ਐਕਸਪ੍ਰੈਸ ਕੀਤੀ ਰੱਦ।
3. ਛਪਰਾ ਤੋਂ 16 ਤੋਂ 25 ਅਕਤੂਬਰ, 2024 ਤੱਕ ਚੱਲਣ ਵਾਲੀ 22531/22532 ਛਪਰਾ-ਮਥੁਰਾ ਜੰ.-ਛਪਰਾ ਐਕਸਪ੍ਰੈਸ ਕੈਂਸਿਲ ।
4. ਗਵਾਲੀਅਰ ਤੋਂ 16 ਤੋਂ 26 ਅਕਤੂਬਰ, 2024 ਤੱਕ ਚੱਲਣ ਵਾਲੀ 11123 ਗਵਾਲੀਅਰ-ਬਰੌਨੀ ਐਕਸਪ੍ਰੈਸ ਰੱਦ ਕਰ ਦਿੱਤੀ ਗਈ ।
5. ਬਰੌਨੀ ਤੋਂ 17 ਤੋਂ 27 ਅਕਤੂਬਰ, 2024 ਤੱਕ ਚੱਲਣ ਵਾਲੀ 11124 ਬਰੌਨੀ-ਗਵਾਲੀਅਰ ਐਕਸਪ੍ਰੈਸ ਰੱਦ ਕੀਤੀ ।
6. ਗਵਾਲੀਅਰ ਤੋਂ 16, 20, 23 ਤੇ 27 ਅਕਤੂਬਰ, 2024 ਨੂੰ ਚੱਲਣ ਵਾਲੀ 04137 ਗਵਾਲੀਅਰ-ਬਰੌਨੀ ਵਿਸ਼ੇਸ਼ ਰੇਲਗੱਡੀ ਰੱਦ ਕਰ ਦਿੱਤੀ ਗਈ ਹੈ।
7. ਬਰੌਨੀ ਤੋਂ 17, 21, 24 ਤੇ 28 ਅਕਤੂਬਰ, 2024 ਨੂੰ ਚੱਲਣ ਵਾਲੀ 04138 ਬਰੌਨੀ-ਗਵਾਲੀਅਰ ਵਿਸ਼ੇਸ਼ ਰੇਲਗੱਡੀ ਰੱਦ ਕਰ ਦਿੱਤੀ ਗਈ ਹੈ।
8. ਆਨੰਦ ਵਿਹਾਰ ਟਰਮੀਨਸ ਤੋਂ 14 ਤੋਂ 27 ਅਕਤੂਬਰ, 2024 ਤੱਕ ਚੱਲਣ ਵਾਲੀ 04032 ਆਨੰਦ ਵਿਹਾਰ ਟਰਮੀਨਸ-ਸਹਰਸਾ ਸਪੈਸ਼ਲ ਟਰੇਨ ਰੱਦ।
9. ਸਹਰਸਾ ਤੋਂ 15 ਤੋਂ 28 ਅਕਤੂਬਰ, 2024 ਤੱਕ ਚੱਲਣ ਵਾਲੀ 04031 ਸਹਰਸਾ-ਆਨੰਦ ਵਿਹਾਰ ਟਰਮੀਨਸ ਸਪੈਸ਼ਲ ਟਰੇਨ ਰੱਦ।
10. ਆਨੰਦ ਵਿਹਾਰ ਟਰਮੀਨਸ ਤੋਂ 16, 19, 21, 23 ਅਤੇ 26 ਅਕਤੂਬਰ, 2024 ਨੂੰ ਚੱਲਣ ਵਾਲੀ 14010 ਆਨੰਦ ਵਿਹਾਰ ਟਰਮੀਨਸ-ਬਾਪੂਧਾਮ ਮੋਤੀਹਾਰੀ ਐਕਸਪ੍ਰੈਸ ਰੱਦ।
11. ਬਾਪੂਧਾਮ ਮੋਤੀਹਾਰੀ ਤੋਂ 18, 20, 22, 25 ਅਤੇ 27 ਅਕਤੂਬਰ, 2024 ਨੂੰ ਚੱਲਣ ਵਾਲੀ 14009 ਬਾਪੂਧਾਮ ਮੋਤੀਹਾਰੀ-ਆਨੰਦ ਵਿਹਾਰ ਟਰਮੀਨਸ ਐਕਸਪ੍ਰੈਸ ਨੂੰ ਰੱਦ।
12. ਗੋਰਖਪੁਰ ਤੋਂ 17, 20, 22, 24 ਅਤੇ 27 ਅਕਤੂਬਰ, 2024 ਨੂੰ ਚੱਲਣ ਵਾਲੀ 04493 ਗੋਰਖਪੁਰ-ਦਿੱਲੀ ਵਿਸ਼ੇਸ਼ ਰੇਲਗੱਡੀ ਰੱਦ।
13.ਦਿੱਲੀ ਤੋਂ 16, 19, 21, 23 ਅਤੇ 26 ਅਕਤੂਬਰ, 2024 ਨੂੰ ਚੱਲਣ ਵਾਲੀ 04494 ਦਿੱਲੀ-ਗੋਰਖਪੁਰ ਵਿਸ਼ੇਸ਼ ਰੇਲਗੱਡੀ ਰੱਦ ਕੀਤੀ।
14. ਛਪਰਾ ਕਚਹਿਰੀ ਤੋਂ 13 ਤੋਂ 26 ਅਕਤੂਬਰ, 2024 ਤੱਕ ਚੱਲਣ ਵਾਲੀ 15114 ਛਪਰਾ ਕਚਰੀ-ਗੋਮਤੀ ਨਗਰ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ|
15. ਗੋਮਤੀ ਨਗਰ ਤੋਂ 14 ਤੋਂ 27 ਅਕਤੂਬਰ, 2024 ਤੱਕ ਚੱਲਣ ਵਾਲੀ 15113 ਗੋਮਤੀਨਗਰ-ਛਪਰਾ ਕਚਰੀ ਐਕਸਪ੍ਰੈਸ ਨੂੰ ਰੱਦ ਕਰ ਦਿੱਤਾ|
16. ਗੋਰਖਪੁਰ ਅਤੇ ਬਹਰਾਇਚ ਤੋਂ 14 ਤੋਂ 27 ਅਕਤੂਬਰ, 2024 ਤੱਕ ਚੱਲਣ ਵਾਲੀ 05131/05132 ਗੋਰਖਪੁਰ-ਬਹਰਾਇਚ-ਗੋਰਖਪੁਰ ਸਪੈਸ਼ਲ ਟਰੇਨ ਰੱਦ।
17. ਭਟਨੀ ਅਤੇ ਅਯੁੱਧਿਆ ਧਾਮ ਤੋਂ 14 ਤੋਂ 27 ਅਕਤੂਬਰ, 2024 ਤੱਕ ਚੱਲਣ ਵਾਲੀ 05425/05426 ਭਟਨੀ-ਅਯੁੱਧਿਆ ਧਾਮ-ਭਟਨੀ ਸਪੈਸ਼ਲ ਟਰੇਨ ਰੱਦ ਕਰ ਦਿੱਤਾ ਗਿਆ।
18. ਸੀਤਾਪੁਰ ਅਤੇ ਸ਼ਾਹਜਹਾਂਪੁਰ ਤੋਂ 14 ਤੋਂ 27 ਅਕਤੂਬਰ, 2024 ਤੱਕ ਚੱਲਣ ਵਾਲੀ 05459/05460 ਸੀਤਾਪੁਰ-ਸ਼ਾਹਜਹਾਂਪੁਰ-ਸੀਤਾਪੁਰ ਸਪੈਸ਼ਲ ਟਰੇਨ ਨੂੰ ਰੱਦ ਕਰ ਦਿੱਤਾ ਗਿਆ ਹੈ।
19.ਗੋਰਖਪੁਰ ਅਤੇ ਗੋਂਡਾ ਤੋਂ 14 ਤੋਂ 27 ਅਕਤੂਬਰ, 2024 ਤੱਕ ਚੱਲਣ ਵਾਲੀ 05093/05094 ਗੋਰਖਪੁਰ-ਗੋਂਡਾ-ਗੋਰਖਪੁਰ ਸਪੈਸ਼ਲ ਟਰੇਨ ਨੂੰ ਰੱਦ ਕਰ ਦਿੱਤਾ ਗਿਆ ਹੈ।
20.ਗੋਂਡਾ ਅਤੇ ਸੀਤਾਪੁਰ ਤੋਂ 14 ਤੋਂ 27 ਅਕਤੂਬਰ, 2024 ਤੱਕ ਚੱਲਣ ਵਾਲੀ 05091/05092 ਗੋਂਡਾ-ਸੀਤਾਪੁਰ-ਗੋਂਡਾ ਸਪੈਸ਼ਲ ਟਰੇਨ ਰੱਦ ਕਰ ਦਿੱਤੀ ਗਈ ਹੈ।