ਦੀਵਾਲੀ ਵਾਲੀ ਰਾਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਧੱਜੀਆਂ ਉਡਾਈਆਂ ਗਈਆਂ। ਦਸੱਦੀਏ ਕਿ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਪਟਾਕੇ ਚਲਾਉਣ ਦਾ ਸਮਾਂ ਰਾਤ 8 ਤੋਂ 10 ਵਜੇ ਤੱਕ ਨਿਰਧਾਰਿਤ ਕੀਤਾ ਸੀ ਪਰ ਸ਼ਾਮ 7 ਵਜੇ ਤੋਂ ਹੀ ਪਟਾਕੇ ਚਲਾਉਣ ਦਾ ਕੰਮ ਇੰਨੀ ਰਫ਼ਤਾਰ ਨਾਲ ਸ਼ੁਰੂ ਹੋ ਗਿਆ ਕਿ ਸਾਰੀ ਰਾਤ ਧਮਾਕਿਆਂ ਦੀ ਆਵਾਜ਼ ਗੂੰਜਦੀ ਰਹੀ।
ਰਾਤ 8 ਵਜੇ ਤੋਂ ਬਾਅਦ ਜਿਵੇ-ਜਿਵੇ ਰਾਤ ਵਧਦੀ ਗਈ, ਪੰਜਾਬ ਭਰ ਵਿਚ ਧੂੰਏਂ ਦੀ ਚਾਦਰ ਫੈਲਦੀ ਗਈ । ਪੰਜਾਬ ਵਿੱਚ ਹਵਾ ਦੀ ਗੁਣਵੱਤਾ (AQI) ਇੰਨੀ ਖ਼ਰਾਬ ਸੀ ਕਿ ਰਾਤ ਨੂੰ ਕਿਸੇ ਦਾ ਵੀ ਦਮ ਘੁੱਟ ਸਕਦਾ ਸੀ। ਬਠਿੰਡਾ ਅਜੇ ਵੀ ਇਸ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੈ।
ਦੀਵਾਲੀ ਵਾਲੀ ਰਾਤ ਪੰਜਾਬ ਦੀ ਹਵਾ ਬਹੁਤ ਖਰਾਬ ਹੋ ਗਈ। ਜਲੰਧਰ ਵਿੱਚ ਸਵੇਰੇ 10 ਵਜੇ ਤੱਕ AQI 391 ਤੱਕ ਪਹੁੰਚ ਗਿਆ ਸੀ। ਅਤੇ 11 ਵਜੇ ਤੋਂ ਬਾਅਦ AQI 500 ਨੂੰ ਪਾਰ ਕਰ ਗਿਆ। ਬਠਿੰਡਾ ਵਿੱਚ ਸਵੇਰੇ ਵੀ ਹਵਾ ਦੀ ਗੁਣਵੱਤਾ ਬਹੁਤ ਮਾੜੀ ਰਹੀ ਅਤੇ AQI 350 ਤੋਂ ਉੱਪਰ ਰਿਹਾ। ਜਿਸ ਕਾਰਨ ਹੁਣ ਬਠਿੰਡਾ 'ਚ ਰੈੱਡ ਅਲਰਟ ਹੈ। ਅੰਮ੍ਰਿਤਸਰ ਵਿੱਚ ਵੀ ਰਾਤ ਨੂੰ AQI 400 ਨੂੰ ਪਾਰ ਕਰ ਗਿਆ।
ਲੁਧਿਆਣਾ ਵਿੱਚ ਵੀ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ AQI 500 ਤੋਂ ਪਾਰ ਸੀ। ਸਵੇਰੇ 8 ਵਜੇ ਇਹ 372 'ਤੇ ਆ ਗਿਆ। ਜਲੰਧਰ ਵਿੱਚ 11 ਵਜੇ ਤੋਂ ਸਵੇਰੇ 4 ਵਜੇ ਤੱਕ 500 ਅਤੇ ਸਵੇਰੇ 8 ਵਜੇ ਤੱਕ 323 ਸੀ। ਬਠਿੰਡਾ - ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ 430 ਤੋਂ 491 ਅਤੇ ਸਵੇਰੇ 8 ਵਜੇ ਤੋਂ 430 ਤੱਕ ਸੀ।
ਪੰਜਾਬ 'ਚ ਰਾਤ ਨੂੰ ਹਵਾ ਖ਼ਤਰਨਾਕ
ਦੀਵਾਲੀ ਵਾਲੀ ਰਾਤ ਪੰਜਾਬ ਦੀ ਹਵਾ ਬਹੁਤ ਖਰਾਬ ਹੋ ਗਈ। ਜਲੰਧਰ ਵਿੱਚ ਸਵੇਰੇ 10 ਵਜੇ ਤੱਕ AQI 391 ਤੱਕ ਪਹੁੰਚ ਗਿਆ ਸੀ ਅਤੇ 11 ਵਜੇ ਤੋਂ ਬਾਅਦ AQI 500 ਨੂੰ ਪਾਰ ਕਰ ਗਿਆ। ਬਠਿੰਡਾ ਵਿੱਚ ਸਵੇਰੇ ਵੀ ਹਵਾ ਦੀ ਗੁਣਵੱਤਾ ਬਹੁਤ ਮਾੜੀ ਰਹੀ ਅਤੇ AQI 350 ਤੋਂ ਉੱਪਰ ਰਿਹਾ। ਜਿਸ ਕਾਰਨ ਬਠਿੰਡਾ ਵਿੱਚ ਰੈੱਡ ਅਲਰਟ ਹੈ। ਅੰਮ੍ਰਿਤਸਰ ਵਿੱਚ ਵੀ ਰਾਤ ਨੂੰ AQI 400 ਨੂੰ ਪਾਰ ਕਰ ਗਿਆ।