ਪੰਜਾਬ ਭਾਜਪਾ ਨੂੰ ਵੱਡਾ ਝੱਟਕਾ ਲੱਗਾ ਹੈ । ਦਸੱਦੀਏ ਕਿ ਪਾਰਟੀ ਦੇ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਭਾਜਪਾ ਤੋਂ ਅਸੰਤੁਸ਼ਟ ਹੋ ਕੇ ਕਾਂਗਰਸ ਵਿੱਚ ਵਾਪਸੀ ਕਰਨ ਜਾ ਰਹੇ ਹਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਉਹ ਪਾਰਟੀ ਵਿੱਚ ਆਖਰੀ ਕਤਾਰ ਦੇ ਛੋਟੇ ਵਰਕਰ ਵਜੋਂ ਸ਼ਾਮਲ ਹੋਏ ਹਨ। ਹੁਣ ਉਹ ਭਾਜਪਾ ਦੀ ਆਖਰੀ ਲਾਈਨ ਤੋਂ ਕਾਂਗਰਸ ਦੀ ਪਹਿਲੀ ਲਾਈਨ ਵਿੱਚ ਆਉਣਾ ਚਾਹੁੰਦੇ ਹਨ।
ਪ੍ਰੈਸ ਕਾਨਫਰੰਸ ਵਿੱਚ ਦਿੱਤੀ ਜਾਣਕਾਰੀ
ਡਾ: ਵੇਰਕਾ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ - ਅੱਜ ਮੈਂ ਭਾਜਪਾ ਛੱਡਣ ਦਾ ਐਲਾਨ ਕਰਦਾ ਹਾਂ। ਭਾਜਪਾ ਅਜਿਹੀ ਪਾਰਟੀ ਨਹੀਂ ਹੈ ਜੋ ਸਾਰਿਆਂ ਨੂੰ ਨਾਲ ਲੈ ਕੇ ਆਵੇ। ਭਾਜਪਾ 'ਚ ਜਾਣਾ ਉਨ੍ਹਾਂ ਦੀ ਵੱਡੀ ਗਲਤੀ ਹੈ, ਜਿਸ ਨੂੰ ਉਹ ਸੁਧਾਰਣ ਜਾ ਰਹੇ ਹਨ। ਮੈਨੂੰ ਕਾਂਗਰਸ ਛੱਡਣ ਦਾ ਪਛਤਾਵਾ ਹੈ, ਇਸ ਲਈ ਮੈਂ ਦੁਬਾਰਾ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਹਾਂ। ਕਾਂਗਰਸ ਪਾਰਟੀ ਦੇ ਹੱਥਾਂ ਵਿੱਚ ਪੂਰਾ ਦੇਸ਼ ਸੁਰੱਖਿਅਤ ਹੈ।
ਉਨ੍ਹਾਂ ਦੱਸਿਆ ਕਿ ਉਹ ਕੁਝ ਸਮੇਂ ਬਾਅਦ ਦਿੱਲੀ ਲਈ ਰਵਾਨਾ ਹੋਣਗੇ। ਡਾ: ਵੇਰਕਾ ਨੇ ਕਿਹਾ ਕਿ ਉਡੀਕ ਕਰੋ, ਉਨ੍ਹਾਂ ਦੇ ਕਈ ਹੋਰ ਦੋਸਤ ਵੀ ਕਾਂਗਰਸ ਵਿਚ ਸ਼ਾਮਲ ਹੋਣ ਜਾ ਰਹੇ ਹਨ। ਡਾਕਟਰ ਵੇਰਕਾ ਨੇ ਦੱਸਿਆ ਕਿ ਉਨ੍ਹਾਂ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਹੈ, ਉਨ੍ਹਾਂ ਨੇ ਇਹ ਫੈਸਲਾ ਕਾਫੀ ਸੋਚ-ਵਿਚਾਰ ਤੋਂ ਬਾਅਦ ਲਿਆ ਹੈ ਅਤੇ ਉਹ ਦਿੱਲੀ ਲਈ ਰਵਾਨਾ ਹੋ ਰਹੇ ਹਨ। ਜਿੱਥੇ ਉਹ ਸੀਨੀਅਰ ਆਗੂਆਂ ਦੇ ਸਾਹਮਣੇ ਮੁੜ ਕਾਂਗਰਸ ਵਿੱਚ ਸ਼ਾਮਲ ਹੋਣਗੇ।
ਆਖਰੀ ਲਾਈਨ ਦੇ ਨੇਤਾ ਬਣ ਕੇ ਰਹਿ ਗਏ
ਪਿਛਲੇ ਸਾਲ ਜੂਨ ਵਿੱਚ ਵੇਰਕਾ ਤਿੰਨ ਸੀਨੀਅਰ ਕਾਂਗਰਸੀ ਆਗੂਆਂ ਅਤੇ ਸਾਬਕਾ ਮੰਤਰੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਏ ਸਨ। ਰਾਜ ਕੁਮਾਰ ਵੇਰਕਾ ਦੇ ਨਾਲ ਬਲਬੀਰ ਸਿੰਘ ਸਿੱਧੂ, ਸੁੰਦਰ ਸ਼ਾਮ ਅਰੋੜਾ ਅਤੇ ਗੁਰਪ੍ਰੀਤ ਸਿੰਘ ਕਾਂਗੜ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਗਿਲਹੇਰੀ ਨੇ ਛੱਡੀ ਭਾਜਪਾ
ਦੇਸ਼ 'ਚ ਮੋਦੀ ਸਰਕਾਰ ਦੇ ਕਾਰਜਕਾਲ ਦੇ 8 ਸਾਲ ਪੂਰੇ ਹੋਣ 'ਤੇ ਭਾਜਪਾ ਵਲੋਂ ਪਿੰਡ ਬਨਵਾਲਾ ਵਿਖੇ ਵਰਕਰ ਸੰਮੇਲਨ ਕਰਵਾਇਆ ਗਿਆ, ਜਿਸ 'ਚ ਸਾਬਕਾ ਮੰਤਰੀ ਡਾ: ਰਾਜ ਕੁਮਾਰ ਵੇਰਕਾ ਦਾ ਵਰਕਰਾਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਉਹ ਭਾਜਪਾ ਵਿੱਚ ਇੱਕ ਛੋਟੀ ਜਿਹੀ ਆਖਰੀ ਲਾਈਨ ਦੇ ਵਰਕਰ ਵਜੋਂ ਸ਼ਾਮਲ ਹੋਏ ਹਨ।ਉਹ ਭਾਜਪਾ ਅਤੇ ਮੋਦੀ ਦੀ ਅਗਵਾਈ ਵਿੱਚ ਦੇਸ਼ ਅਤੇ ਪੰਜਾਬ ਨੂੰ ਬਚਾਉਣ ਵਿੱਚ ਮਦਦ ਕਰਨਾ ਚਾਹੁੰਦੇ ਹਨ, ਜਿਵੇਂ ਸ਼੍ਰੀ ਰਾਮ ਦੇ ਸਮੁੰਦਰ ਸੇਤੁ ਦੀ ਉਸਾਰੀ ਵਿੱਚ ਗਿਲਹੇਰੀ ਆਪਣੀ ਗਿੱਲੀ ਪੂੰਛ ਨੂੰ ਰੇਤ ਨਾਲ ਭਰ ਕੇ ਯੋਗਦਾਨ ਪਾ ਰਹੀ ਸੀ।
ਭਾਜਪਾ ਨੇ ਪੁੱਛਿਆ ਕੀ ਕਾਂਗਰਸ 'ਚ ਸੁਧਾਰ ਹੋਇਆ ਹੈ?
ਭਾਜਪਾ ਨੇ ਕਿਹਾ ਹੈ ਕਿ- ਵੇਰਕਾ ਨੂੰ ਪਾਰਟੀ 'ਚ ਬਣਦਾ ਸਨਮਾਨ ਦਿੱਤਾ ਗਿਆ। ਉਨ੍ਹਾਂ ਨੂੰ ਸੂਬੇ ਦੀ ਚੋਟੀ ਦੀ ਲੀਡਰਸ਼ਿਪ ਵਿੱਚ ਸ਼ਾਮਲ ਕੀਤਾ ਗਿਆ ਸੀ। ਪਤਾ ਕਿ ਉਹ ਕਾਂਗਰਸ ਵਿਚ ਕਿਉਂ ਜਾ ਰਹੇ ਹਨ । ਆਖਿਰ ਕਾਂਗਰਸ ਵਿਚ ਕਿਸ ਤਰ੍ਹਾਂ ਦਾ ਸੁਧਾਰ ਆਇਆ ਹੈ?