ਸੋਸ਼ਲ ਮੀਡੀਆ 'ਤੇ ਨਿਹੰਗ ਸਿੰਘ ਬਾਣੇ 'ਚ ਇਕ ਨੌਜਵਾਨ ਵੱਲੋਂ ਚਿੱਟੇ ਦਾ ਸੇਵਨ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਨੀਲੇ ਰੰਗ ਦੇ ਬਾਣੇ 'ਚ ਨਜ਼ਰ ਆ ਰਿਹਾ ਨੌਜਵਾਨ ਚਾਂਦੀ ਦਾ ਵਰਕ ਰੱਖ ਕੇ ਚਿੱਟੇ ਦਾ ਸੇਵਨ ਕਰ ਰਿਹਾ ਹੈ। ਦੱਸਿਆ ਗਿਆ ਹੈ ਕਿ ਇਹ ਉਹੀ ਨੌਜਵਾਨ ਹੈ ਜਿਸ ਨੇ ਇਕ ਹਫਤਾ ਪਹਿਲਾਂ ਤਾਜਪੁਰ ਰੋਡ 'ਤੇ ਦੁਕਾਨਦਾਰ 'ਤੇ ਹਮਲਾ ਕੀਤਾ ਸੀ। ਨੌਜਵਾਨ ਦੀ ਇਸ ਹਰਕਤ ਦੀ ਸੋਸ਼ਲ ਮੀਡੀਆ 'ਤੇ ਕਾਫੀ ਨਿੰਦਾ ਹੋ ਰਹੀ ਹੈ।
ਦੁਕਾਨਦਾਰ ਨੇ ਉਦੋਂ ਕਿਹਾ ਸੀ ਕਿ ਹਮਲਾਵਰ ਦੁਕਾਨ ਅੰਦਰ ਦਾਖ਼ਲ ਹੋ ਕੇ ਪੈਸੇ ਲੁੱਟ ਕੇ ਲੈ ਗਏ ਸਨ। ਹਮਲਾਵਰ ਨੇ ਉਸ ਦੇ ਹੱਥ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਸੀ, ਜਿਸ ਕਾਰਨ ਉਸ ਦੀਆਂ ਉਂਗਲਾਂ ਕੱਟਣ ਦੀ ਨੌਬਤ ਆ ਗਈ ਸੀ।