ਅਦਾਕਾਰ ਵਿਕਰਾਂਤ ਮੈਸੀ ਨੇ ਦੇਰ ਰਾਤ ਅਚਾਨਕ ਅਦਾਕਾਰੀ ਛੱਡਣ ਦਾ ਫੈਸਲਾ ਕੀਤਾ ਹੈ। ਇਸ ਗੱਲ ਦਾ ਐਲਾਨ ਅਦਾਕਾਰ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਹੈ। ਇਹ ਪੋਸਟ ਸਾਹਮਣੇ ਆਉਂਦੇ ਹੀ ਅਦਾਕਾਰ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ। ਕਮੈਂਟ ਕਰਦੇ ਹੋਏ ਕਈ ਯੂਜ਼ਰਸ ਨੇ ਐਕਟਰ ਦੇ ਰਿਟਾਇਰਮੈਂਟ ਦਾ ਕਾਰਨ ਪੁੱਛਿਆ ਹੈ।
ਪੋਸਟ 'ਚ ਲਿਖਿਆ- ਹੁਣ ਸਮਾਂ ਆ ਗਿਆ ਹੈ ਕਿ ਮੈਂ ਫਿਰ ਤੋਂ ਖੁਦ ਨੂੰ ਸੰਭਾਲਾਂ
ਵਿਕਰਾਂਤ ਮੈਸੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀ ਪੋਸਟ 'ਚ ਲਿਖਿਆ- ਪਿਛਲੇ ਕੁਝ ਸਾਲ ਅਤੇ ਉਸ ਤੋਂ ਬਾਅਦ ਦਾ ਸਮਾਂ ਬਹੁਤ ਵਧੀਆ ਰਿਹਾ ਹੈ। ਮੈਂ ਤੁਹਾਡੇ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਪਰ, ਜਿਵੇਂ ਕਿ ਮੈਂ ਅੱਗੇ ਵਧਦਾ ਹਾਂ, ਮੈਂ ਮਹਿਸੂਸ ਕਰ ਰਿਹਾ ਹਾਂ ਕਿ ਹੁਣ ਸਮਾਂ ਆ ਗਿਆ ਹੈ ਕਿ ਮੈਂ ਖੁਦ ਨੂੰ ਫਿਰ ਤੋਂ ਸੰਭਾਲ ਤੇ ਘਰ ਵਾਪਸ ਜਾਵਾ | ਇੱਕ ਪਤੀ, ਪਿਤਾ ਅਤੇ ਪੁੱਤਰ ਦੇ ਰੂਪ ਵਿੱਚ ਅਤੇ ਇੱਕ ਅਦਾਕਾਰ ਟੂਰ 'ਤੇ ਵੀ।
ਇਸ ਲਈ, 2025 'ਚ ਅਸੀਂ ਇੱਕ ਦੂਜੇ ਨੂੰ ਆਖਰੀ ਵਾਰ ਮਿਲਾਂਗੇ। ਪਿਛਲੀਆਂ 2 ਫਿਲਮਾਂ ਤੇ ਕਈ ਸਾਲਾਂ ਦੀਆਂ ਯਾਦਾਂ। ਤੁਹਾਡਾ ਸਾਰਿਆਂ ਦਾ ਦੁਬਾਰਾ ਧੰਨਵਾਦ। ਹਰ ਚੀਜ਼ ਲਈ ਤੇ ਹੋ ਕੁਝ ਵੀ ਇਸ ਦੌਰਾਨ ਹੋਇਆ ਉਸ ਲਈ ਵੀ । ਮੈਂ ਸਦਾ ਤੁਹਾਡਾ ਰਿਣੀ ਰਹਾਂਗਾ।
12ਵੀਂ ਫੇਲ ਸਮੇਤ ਇਨ੍ਹਾਂ ਫਿਲਮਾਂ 'ਚ ਕਰ ਚੁੱਕੇ ਕੰਮ
ਦੱਸ ਦੇਈਏ ਕਿ ਹਾਲ ਹੀ 'ਚ ਅਦਾਕਾਰਾ ਨੂੰ ਫਿਲਮ 'ਦਿ ਸਾਬਰਮਤੀ ਰਿਪੋਰਟ' 'ਚ ਦੇਖਿਆ ਗਿਆ । ਇਸ ਤੋਂ ਪਹਿਲਾਂ '12ਵੀਂ ਫੇਲ' ਅਤੇ 'ਸੈਕਟਰ 36' ਵਰਗੀਆਂ ਫਿਲਮਾਂ 'ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਦੀ ਸ਼ਲਾਘਾ ਹੋਈ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਵਿਕਰਾਂਤ ਇਸ ਸਫਲਤਾ ਦਾ ਫਾਇਦਾ ਉਠਾ ਕੇ ਅੱਗੇ ਵਧਣਗੇ ਪਰ ਅਭਿਨੇਤਾ ਨੇ ਅਚਾਨਕ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ।
ਦੋ ਫਿਲਮਾਂ 'ਤੇ ਕੰਮ ਕਰ ਰਹੇ ਵਿਕਰਾਂਤ
ਰਿਪੋਰਟ ਮੁਤਾਬਕ ਵਿਕਰਾਂਤ ਇਸ ਸਮੇਂ ਦੋ ਫਿਲਮਾਂ 'ਯਾਰ ਜਿਗਰੀ' ਅਤੇ 'ਆਂਖੋਂ ਕੀ ਗੁਸਤਾਖੀਆਂ' 'ਤੇ ਕੰਮ ਕਰ ਰਹੇ ਹਨ। ਇਨ੍ਹਾਂ ਫਿਲਮਾਂ ਬਾਰੇ ਗੱਲ ਕਰਦੇ ਹੋਏ ਅਦਾਕਾਰ ਨੇ ਲਿਖਿਆ, ''ਅਸੀਂ 2025 'ਚ ਆਖਰੀ ਵਾਰ ਮਿਲਾਂਗੇ।