ਸਰਦੀਆਂ 'ਚ ਅਕਸਰ ਲੋਕ ਕਮਰਿਆਂ 'ਚ ਅੰਗੀਠੀ ਜਲਾ ਕੇ ਸੌਂ ਜਾਂਦੇ ਹਨ | ਇਸ ਕਾਰਣ ਕਈ ਹਾਦਸੇ ਵਾਪਰਦੇ ਹਨ | ਅਹਿਜਾ ਹੀ ਇੱਕ ਹਾਦਸਾ ਮੋਹਾਲੀ ਤੋਂ ਸਾਹਮਣੇ ਆਇਆ ਹੈ | ਜਿੱਥੇ ਖਰੜ ਨੇੜਲੇ ਪਿੰਡ ਮੁੱਲਾਂਪੁਰ 'ਚ ਪਰਿਵਾਰ ਆਪਣੇ ਕਮਰੇ 'ਚ ਅੰਗੀਠੀ ਜਲਾ ਕੇ ਸੌਂ ਰਿਹਾ ਸੀ | ਜਿਸ ਕਾਰਨ ਦਮ ਘੁੱਟਣ ਨਾਲ ਮਾਂ-ਪੁੱਤ ਦੀ ਮੌਤ ਹੋ ਗਈ, ਜਦਕਿ ਪਿਤਾ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸ ਦੇਈਏ ਕਿ ਉਕਤ ਪਰਿਵਾਰ ਨੇਪਾਲ ਦਾ ਰਹਿਣ ਵਾਲਾ ਹੈ |
ਆਸ-ਪਾਸ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ | ਜਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦਰਵਾਜ਼ਾ ਖੋਲ੍ਹਿਆ ਤਾਂ ਪੂਰਾ ਪਰਿਵਾਰ ਬੇਹੋਸ਼ ਪਾਇਆ ਸੀ। ਪੁਲਸ ਨੇ ਤਿੰਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੋਂ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਔਰਤ ਅਤੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੀਪਕ ਦਾ ਇਲਾਜ ਜਾਰੀ ਹੈ |ਦੀਪਕ ਦੀ ਪਤਨੀ ਦਾ ਪਸ਼ੂਮਤੀ ਦੇਵੀ (23) ਅਤੇ ਉਸਦੇ 18 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ।
ਦੱਸ ਦੇਈਏ ਕਿ ਮਕਾਨ ਮਾਲਕ ਅਨੁਸਾਰ ਨੇਪਾਲ ਦਾ ਰਹਿਣ ਵਾਲਾ ਦੀਪਕ ਉਸ ਦੇ ਘਰ ਘਰੇਲੂ ਨੌਕਰ ਦਾ ਕੰਮ ਕਰਦਾ ਹੈ। ਦੀਪਕ ਆਪਣੀ ਪਤਨੀ ਪਰਸ਼ੂਪਤੀ ਅਤੇ ਡੇਢ ਸਾਲ ਦੇ ਬੇਟੇ ਨਾਲ ਘਰ ਦੇ ਨੌਕਰ ਕੁਆਟਰ 'ਚ ਰਹਿੰਦਾ ਸੀ।