ਰੂਸ ਦੇ ਪੂਰਬੀ ਤੱਟ 'ਤੇ 7.0 ਤੀਬਰਤਾ ਦੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਭੂਚਾਲ ਇੰਨਾ ਤੇਜ਼ ਸੀ ਕਿ ਇਸ ਨਾਲ ਸ਼ਿਵਲੁਚ ਜਵਾਲਾਮੁਖੀ ਫਟ ਗਿਆ ਅਤੇ ਸੁਨਾਮੀ ਦਾ ਵੀ ਖਤਰਾ ਬਣਿਆ ਹੋਇਆ ਹੈ। ਰੂਸੀ ਸਰਕਾਰੀ ਮੀਡੀਆ TASS ਨੇ ਇਹ ਜਾਣਕਾਰੀ ਦਿੱਤੀ ਹੈ।
ਸਮੁੰਦਰ ਤਲ ਤੋਂ 8 ਕਿਲੋਮੀਟਰ ਦੇ ਉਪਰ ਤੱਕ ਜਵਾਲਾਮੁਖੀ ਦੀ ਰਾਖ ਨੂੰ ਦੇਖਿਆ ਜਾ ਸਕਦਾ ਹੈ। TASS ਦਾ ਹਵਾਲਾ ਦਿੰਦੇ ਹੋਏ, CNN ਨੇ ਦੱਸਿਆ ਕਿ ਜਵਾਲਾਮੁਖੀ ਤੋਂ ਲਾਵਾ ਤੇਜ਼ੀ ਨਾਲ ਬਾਹਰ ਨਿਕਲਿਆ। ਹਾਲਾਂਕਿ ਹੁਣ ਤੱਕ ਭੂਚਾਲ ਜਾਂ ਜਵਾਲਾਮੁਖੀ 'ਚੋਂ ਨਿਕਲਣ ਵਾਲੇ ਲਾਵੇ ਕਾਰਨ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।