ਖ਼ਬਰਿਸਤਾਨ ਨੈੱਟਵਰਕ-WWE ਫੈਨਾਂ ਲਈ ਇਕ ਅਹਿਮ ਖਬਰ ਹੈ, ਦੱਸ ਦੇਈਏ ਕਿ ਇਸ ਵਾਰ ਬਿਗ ਬੌਸ 19 ਵਿਚ ਮਸ਼ਹੂਰ ਰੈਸਲਰ ਦਿ ਅੰਡਰਟੇਕਰ ਨਜ਼ਰ ਆ ਸਕਦੇ ਹਨ। ਸੋਅ ਦਾ ਪ੍ਰੀਮੀਅਰ 24 ਅਗਸਤ ਤੋਂ ਸ਼ੁਰੂ ਹੋਣ ਵਾਲਾ ਹੈ। ਅੰਡਰਟੇਕਰ ਦੀ ਐਂਟਰੀ ਨੂੰ ਲੈ ਕੇ ਫਿਲਹਾਲ ਹਾਲੇ ਤੱਕ ਕੋਈ ਵੀ ਅਧਿਕਾਰਕ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ।
ਇਸ ਮਹੀਨੇ ਲੈ ਸਕਦੇ ਸ਼ੋਅ ਵਿਚ ਐਂਟਰੀ
ਰਿਪੋਰਟ ਮੁਤਾਬਕ ਨਿਰਮਾਤਾਵਾਂ ਅਤੇ ਅੰਡਰਟੇਕਰ ਦੇ ਵਿਚਕਾਰ ਗੱਲਬਾਤ ਜਾਰੀ ਹੈ। ਜੇਕਰ ਸਭ ਕੁੱਝ ਯੋਜਨਾ ਦੇ ਮੁਤਾਬਿਕ ਰਿਹਾ ਤਾਂ ਅੰਡਰਟੇਕਰ ਨਵੰਬਰ ਮਹੀਨੇ ਵਿੱਚ ਬਿੱਗ ਬੌਸ ਵਿੱਚ ਐਟਰੀ ਲੈ ਸਕਦੇ ਹਨ। ਉਹ ਇਸ ਸ਼ੋਅ ਵਿੱਚ 7 ਤੋਂ 10 ਦਿਨ ਤੱਕ ਨਜ਼ਰ ਆ ਸਕਦੇ ਹਨ।
24 ਅਗਸਤ ਤੋਂ ਆਏਗਾ ਸ਼ੋਅ
ਬਿੱਗ ਬੌਸ 19 ਵਿੱਚ ਕੁੱਲ 15 ਪ੍ਰਤੀਯੋਗੀ ਐਂਟਰੀ ਕਰਨਗੇ। ਕੁੱਝ ਸਮੇਂ ਬਾਅਦ 3 ਵਾਈਲਡ ਕਾਰਡ ਐਂਟਰੀਆਂ ਆਉਣਗੀਆਂ ।ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਸ਼ੋਅ ਵਿੱਚ ਸਿਰਫ਼ 15 ਸਿੰਗਲ ਬੈਡ ਹੋਣ ਵਾਲੇ ਹਨ, ਜਦਕਿ ਵਾਇਲਡ ਕਾਰਡ ਪ੍ਰਤੀਯੋਗੀਆਂ ਦੀ ਐਟਰੀ ਦੇ ਬਾਅਦ ਘਰ ਵਿੱਚ ਰਹਿਣ ਵਾਲੇ ਕੁੱਲ 18 ਲੋਕ ਹੋਣਗੇ।