ਪਹਿਲਵਾਨ ਬਜਰੰਗ ਪੂਨੀਆ ਨੂੰ ਇੱਕ ਵਾਰ ਫਿਰ ਡੋਪਿੰਗ ਏਜੰਸੀ ਨੇ ਮੁਅੱਤਲ ਕਰ ਦਿੱਤਾ ਹੈ। ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਪੂਨੀਆ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਨਾਡਾ ਨੇ ਪੂਨੀਆ ਨੂੰ ਮੁਅੱਤਲ ਕੀਤਾ ਸੀ, ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਕਿਉਂਕਿ ਇਸ ਦਾ ਨੋਟਿਸ ਜਾਰੀ ਨਹੀਂ ਕੀਤਾ ਗਿਆ ਸੀ। ਪਰ ਹੁਣ ਮੁਅੱਤਲੀ ਦੇ ਨਾਲ-ਨਾਲ ਪੂਨੀਆ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਡੋਪਿੰਗ ਟੈਸਟ ਦੇਣ ਤੋਂ ਕੀਤਾ ਸੀ ਇਨਕਾਰ
ਬਜਰੰਗ ਪੂਨੀਆ ਨੇ 10 ਮਾਰਚ ਨੂੰ ਸੋਨੀਪਤ ਵਿੱਚ ਹੋਏ ਨੈਸ਼ਨਲ ਟਰਾਇਲ ਦੌਰਾਨ ਡੋਪ ਟੈਸਟ ਲਈ ਆਪਣਾ ਸੈਂਪਲ ਨਹੀ ਦਿੱਤਾ ਸੀ ਜਿਸ ਤੋਂ ਬਾਅਦ NADA ਨੇ ਇਹ ਐਕਸ਼ਨ ਲਿਆ | ਨੋਟਿਸ ਦਾ ਜਵਾਬ ਦੇਣ ਲਈ ਬਜਰੰਗ ਪੂਨੀਆ ਕੋਲ 11 ਜੁਲਾਈ ਤੱਕ ਦਾ ਸਮਾਂ ਹੈ।
ਪੂਨੀਆ ਦੇ ਵਕੀਲ ਨੇ ਕਿਹਾ- ਨੋਟਿਸ ਦਾ ਜਵਾਬ ਦੇਵਾਂਗੇ
ਬਜਰੰਗ ਦੇ ਵਕੀਲ ਨੇ ਕਿਹਾ ਕਿ ਹਾਂ ਸਾਨੂੰ ਨੋਟਿਸ ਮਿਲਿਆ ਹੈ ਅਤੇ ਅਸੀਂ ਇਸ ਦਾ ਜਵਾਬ ਜ਼ਰੂਰ ਦੇਵਾਂਗੇ। ਪਿਛਲੀ ਵਾਰ ਵੀ ਅਸੀਂ ਸੁਣਵਾਈ ਵਿਚ ਹਾਜ਼ਰ ਹੋਏ ਸੀ ਅਤੇ ਇਸ ਵਾਰ ਵੀ ਅਸੀਂ ਆਪਣਾ ਜਵਾਬ ਦਾਖਲ ਕਰਾਂਗੇ, ਉਸ ਨੇ ਕੁਝ ਗਲਤ ਨਹੀਂ ਕੀਤਾ, ਇਸ ਲਈ ਅਸੀਂ ਸੰਘਰਸ਼ ਕਰਾਂਗੇ।