ਦਿੱਲੀ 'ਚ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨਾਲ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਮੁਲਾਕਾਤ ਕੀਤੀ ਹੈ। ਅਜਿਹੇ 'ਚ ਇਹ ਦੋਵੇਂ ਹਰਿਆਣਾ ਵਿਧਾਨ ਸਭਾ ਚੋਣ ਲੜਨ ਦੇ ਸੰਕੇਤ ਮਿਲ ਰਹੇ ਹਨ। ਜਾਣਕਾਰੀ ਦਿੰਦੇ ਹੋਏ ਵਿਨੇਸ਼ ਦੇ ਤਾਊ ਮਹਾਵੀਰ ਫੋਗਾਟ ਨੇ ਦੱਸਿਆ ਕਿ ਉਹ ਦੋਵੇਂ ਕਾਂਗਰਸ 'ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਹਨ।
ਵਿਨੇਸ਼ ਅਤੇ ਪੂਨੀਆ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਵੀ ਮੁਲਾਕਾਤ ਕੀਤੀ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੁਲਾਕਾਤ ਕਰੀਬ 20 ਮਿੰਟ ਤੱਕ ਹੋਈ। ਕਾਂਗਰਸ ਨੇ ਵਿਨੇਸ਼ ਨੂੰ 3 ਅਤੇ ਬਜਰੰਗ ਨੂੰ 2 ਸੀਟਾਂ ਤੋਂ ਚੋਣ ਲੜਨ ਦੀ ਔਪਸ਼ਨ ਦੇ ਚੁੱਕੀ ਹੈ।
ਇਨ੍ਹਾਂ ਸੀਟਾਂ 'ਤੇ ਚੋਣ ਲੜਨ ਦੀ ਚਰਚਾ
ਮੀਡੀਆ ਰਿਪੋਰਟਾਂ ਮੁਤਾਬਕ ਵਿਨੇਸ਼ ਫੋਗਾਟ ਆਪਣੇ ਸਹੁਰੇ ਜੀਂਦ ਦੇ ਜੁਲਾਨਾ ਅਤੇ ਬਜਰੰਗ ਪੂਨੀਆ ਝੱਜਰ ਦੀ ਬਾਦਲੀ ਤੋਂ ਚੋਣ ਲੜ ਸਕਦੀ ਹੈ। ਹਾਲਾਂਕਿ ਕਾਂਗਰਸ ਦੇ ਸੂਬਾ ਇੰਚਾਰਜ ਦੀਪਕ ਬਾਬਰੀਆ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਚੋਣ ਲੜਨ ਦਾ ਫੈਸਲਾ ਵਿਨੇਸ਼ ਫੋਗਾਟ ਦਾ ਹੋਵੇਗਾ। ਇਸ ਸਬੰਧੀ ਸਥਿਤੀ ਬੁੱਧਵਾਰ ਨੂੰ ਸਪੱਸ਼ਟ ਹੋ ਜਾਵੇਗੀ।
ਵਿਨੇਸ਼ ਨੁੰ ਚਰਖੀ ਦਾਦਰੀ ਤੋਂ ਦੋ ਸੀਟਾਂ ਦੀ ਪੇਸ਼ਕਸ਼
ਜਾਣਕਾਰੀ ਮੁਤਾਬਕ ਵਿਨੇਸ਼ ਫੋਗਾਟ ਨੂੰ ਜੋ 3 ਸੀਟਾਂ ਦੀ ਪੇਸ਼ਕਸ਼ ਕੀਤੀ ਗਈ ਹੈ, ਉਨ੍ਹਾਂ 'ਚੋਂ ਪਹਿਲੀਆਂ 2 ਸੀਟਾਂ ਚਰਖੀ ਦਾਦਰੀ ਦੀ ਦਾਦਰੀ ਅਤੇ ਬਢੜ੍ਹਾ ਦੀਆਂ ਹਨ। ਉਹ ਇਸ ਜ਼ਿਲ੍ਹੇ ਦੇ ਬਲਾਲੀ ਪਿੰਡ ਦੀ ਰਹਿਣ ਵਾਲੀ ਹੈ। ਜੇਕਰ ਵਿਨੇਸ਼ ਦਾਦਰੀ ਲਈ ਸਹਿਮਤ ਹੋ ਜਾਂਦੀ ਹੈ, ਤਾਂ ਉਸ ਨੂੰ ਆਪਣੀ ਚਚੇਰੀ ਭੈਣ ਦੰਗਲ ਗਰਲ ਬਬੀਤਾ ਫੋਗਾਟ ਨਾਲ ਮੁਕਾਬਲਾ ਕਰਨਾ ਪੈ ਸਕਦਾ ਹੈ।
ਬਬੀਤਾ ਫੋਗਾਟ ਨੇ ਭਾਜਪਾ ਤੋਂ ਲੜੀ ਸੀ ਚੋਣ
ਬਬੀਤਾ ਨੇ 2019 'ਚ ਇੱਥੋਂ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਸੀ, ਪਰ ਹਾਰ ਗਈ ਸੀ। ਇਸ ਵਾਰ ਵੀ ਉਹ ਟਿਕਟ ਦੀ ਦਾਅਵੇਦਾਰ ਹੈ। ਵਿਨੇਸ਼ ਨੂੰ ਜੀਂਦ ਦੀ ਜੁਲਾਨਾ ਸੀਟ ਦਾ ਤੀਜਾ ਵਿਕਲਪ ਦਿੱਤਾ ਗਿਆ ਹੈ।
ਪੂਨੀਆ ਨੂੰ ਇਨ੍ਹਾਂ 2 ਸੀਟਾਂ ਤੋਂ ਆਫਰ ਮਿਲੇ
ਕਾਂਗਰਸ ਨੇ ਵੀ ਬਜਰੰਗ ਪੂਨੀਆ ਨੂੰ ਦੋ ਸੀਟਾਂ ਦੀ ਪੇਸ਼ਕਸ਼ ਕੀਤੀ ਹੈ। ਬਜਰੰਗ ਸੋਨੀਪਤ ਤੋਂ ਚੋਣ ਲੜਨ ਦੇ ਇੱਛੁਕ ਹਨ। ਪਰ ਇੱਥੋਂ ਕਾਂਗਰਸ ਮੌਜੂਦਾ ਵਿਧਾਇਕ ਸੁਰਿੰਦਰ ਪੰਵਾਰ ਨੂੰ ਹੀ ਟਿਕਟ ਦੇਣਾ ਚਾਹੁੰਦੀ ਹੈ। ਪੰਵਾਰ ਇਸ ਸਮੇਂ ਈਡੀ ਮਾਮਲੇ ਵਿੱਚ ਜੇਲ੍ਹ ਵਿੱਚ ਹੈ। ਜੇਕਰ ਉਹ ਚੋਣ ਨਹੀਂ ਲੜਦੇ ਤਾਂ ਉਨ੍ਹਾਂ ਦੇ ਪੁੱਤਰ ਜਾਂ ਨੂੰਹ ਨੂੰ ਟਿਕਟ ਮਿਲ ਸਕਦੀ ਹੈ। ਕਾਂਗਰਸ ਉਨ੍ਹਾਂ ਦੀ ਟਿਕਟ ਰੱਦ ਕਰ ਕੇ ਇਹ ਸੰਕੇਤ ਨਹੀਂ ਦੇਣਾ ਚਾਹੁੰਦੀ ਕਿ ਉਹ ਮੁਸੀਬਤ ਦੀ ਘੜੀ 'ਚ ਨੇਤਾ ਦਾ ਸਾਥ ਛੱਡ ਦਿੱਤਾ |