ਟੋਲ ਪਲਾਜ਼ਾ 'ਤੇ ਹੁਣ ਨਹੀ ਲਗਾਉਣੀਆਂ ਪਵੇਗੀਆਂ ਲਾਈਨਾਂ, ਜਲਦ ਹੀ ਖਤਮ ਹੋਣ ਜਾ ਰਿਹਾ ਹੈ Fastag
ਹੁਣ ਟੋਲ ਪਲਾਜ਼ਿਆਂ 'ਤੇ ਲੰਬੀਆਂ ਕਤਾਰਾਂ 'ਚ ਲੱਗਣ ਦੀ ਲੋੜ ਨਹੀਂ ਪਵੇਗੀ। ਫਾਸਟੈਗ ਤੋਂ ਬਾਅਦ ਸਰਕਾਰ ਨੇ ਇਕ ਹੋਰ ਨਵੀਂ ਪ੍ਰਣਾਲੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨੂੰ ਸੈਟੇਲਾਈਟ ਬੇਸਡ ਟੋਲ ਸਿਸਟਮ ਕਿਹਾ ਜਾ ਰਿਹਾ ਹੈ। ਇਸ ਤਕਨੀਕ 'ਚ ਤੁਹਾਨੂੰ ਸਿਰਫ਼ ਗੱਡੀ ਚਲਾਉਣੀ ਹੈ ਤੇ ਟੋਲ ਆਪਣੇ ਆਪ ਕੱਟਿਆ ਜਾਵੇਗਾ। ਹੁਣ ਫਾਸਟੈਗ ਨੂੰ ਸਕੈਨ ਕਰਨ ਦੀ ਲੋੜ ਨਹੀਂ ਪਵੇਗੀ, ਕਿਉਂਕਿ ਸੈਟੇਲਾਈਟ ਵਾਹਨ ਦੀ ਪਛਾਣ ਕਰੇਗਾ ਅਤੇ ਟੋਲ ਫੀਸ ਸਿੱਧੇ ਕੱਟ ਲਵੇਗਾ।
ਸੈਟੇਲਾਈਟ ਸਿਸਟਮ ਨਾਲ ਕੰਮ ਕਰੇਗਾ ਫਾਸਟੈਗ
ਹਾਲਾਂਕਿ ਸਰਕਾਰ ਫਾਸਟੈਗ ਨੂੰ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਕਰੇਗੀ। ਸ਼ੁਰੂਆਤ 'ਚ ਫਾਸਟੈਗ ਅਤੇ ਸੈਟੇਲਾਈਟ ਆਧਾਰਿਤ ਸਿਸਟਮ ਦੋਵੇਂ ਇਕੱਠੇ ਚੱਲਣਗੇ। ਹੌਲੀ-ਹੌਲੀ ਪੂਰਾ ਟੋਲ ਸਿਸਟਮ ਸੈਟੇਲਾਈਟ ਆਧਾਰਿਤ ਹੋ ਜਾਵੇਗਾ। ਇਸ ਨਵੀਂ ਪਹਿਲ ਦਾ ਫੈਸਲਾ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਲਿਆ ਹੈ।
ਨਿਯਮਾਂ 'ਚ ਤਬਦੀਲੀ
ਦਰਅਸਲ, ਸਰਕਾਰ ਨੇ ਨੈਸ਼ਨਲ ਹਾਈਵੇਅ ਫੀਸ ਨਿਯਮ 2008 'ਚ ਸੋਧ ਕੀਤੀ ਹੈ, ਜਿਸ ਵਿੱਚ ਇਲੈਕਟ੍ਰਾਨਿਕ ਟੋਲ ਵਸੂਲੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਫੈਸਲਾ ਸੈਟੇਲਾਈਟ ਟੋਲ ਉਗਰਾਹੀ ਪ੍ਰਣਾਲੀ ਵੱਲ ਇਕ ਵੱਡਾ ਕਦਮ ਹੈ, ਜਿਸ ਨਾਲ ਟੋਲ ਵਸੂਲੀ ਦੀ ਪ੍ਰਕਿਰਿਆ ਨੂੰ ਹੋਰ ਆਸਾਨ ਅਤੇ ਸੁਵਿਧਾਜਨਕ ਬਣਾਇਆ ਜਾ ਸਕਦਾ ਹੈ।
ਇਸ ਤਰ੍ਹਾਂ ਕੰਮ ਕਰੇਗਾ ਸੈਟੇਲਾਈਟ ਸਿਸਟਮ
ਇਸ ਪ੍ਰਣਾਲੀ 'ਚ ਟੋਲ ਪਲਾਜ਼ਿਆਂ 'ਤੇ ਵਾਹਨਾਂ ਨੂੰ ਰੋਕਣ ਦੀ ਲੋੜ ਨਹੀਂ ਪਵੇਗੀ। ਤੁਹਾਡੀ ਕਾਰ ਜਾਂ ਵਾਹਨਚ ਲੱਗੇ ਟੂਲ ਰਾਹੀਂ ਟੋਲ ਦੀ ਰਕਮ ਸੈਟੇਲਾਈਟ ਆਪਣੇ ਆਪ ਕੱਟ ਲਵੇਗਾ। ਇਹ ਲੋਕੇਸ਼ਨ ਆਧਾਰਿਤ ਸਿਸਟਮ ਪੂਰੀ ਤਰ੍ਹਾਂ ਆਟੋਮੈਟਿਕ ਹੋਵੇਗਾ, ਜਿਸ 'ਚ ਤੁਸੀਂ ਜਿਸ ਲੋਕੇਸ਼ਨ ਤੋਂ ਲੰਘੋਗੇ, ਉਸ ਦੇ ਆਧਾਰ 'ਤੇ ਟੋਲ ਟੈਕਸ ਕੱਟਿਆ ਜਾਵੇਗਾ।
ਅਗਲੇ ਸਾਲ ਅਪ੍ਰੈਲ 2025 ਤੋਂ ਹੋਵੇਗਾ ਸ਼ੁਰੂ
ਸੈਟੇਲਾਈਟ ਪ੍ਰਣਾਲੀ ਆਧਾਰਿਤ ਟੋਲ ਅਪ੍ਰੈਲ-ਜੂਨ 2025 ਤੱਕ ਸ਼ੁਰੂ ਹੋ ਜਾਵੇਗਾ, ਜੋ ਸਿਰਫ 2 ਹਜ਼ਾਰ ਕਿਲੋਮੀਟਰ ਨੂੰ ਕਵਰ ਕਰੇਗਾ। ਇਸ ਤੋਂ ਬਾਅਦ ਹੌਲੀ-ਹੌਲੀ ਇਸ ਨੂੰ ਵਧਾਇਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਸਿਸਟਮ ਦੇ ਫਾਇਦੇ ਭਾਵੇਂ ਸੀਮਤ ਹਨ, ਪਰ ਲੰਬੇ ਸਮੇਂ 'ਚ ਇਹ ਕਾਫੀ ਬਿਹਤਰ ਸਾਬਤ ਹੋਣਗੇ।
'Toll plaza prices','Toll Plaza price','Fastag','Satellite based systems','Ladowal Toll Plaza','Public News','Public Update'