ਮੱਖ ਮੰਤਰੀ ਭਗਵੰਤ ਮਾਨ ਅੱਜ ਡੇਰਾਬੱਸੀ ਦੇ ਪਿੰਡ ਭਾਂਖਰਪੁਰ ਪਹੁੰਚੇ, ਜਿਥੇ ਆਪ ਦੀ ਸਰਕਾਰ, ਆਪ ਦੇ ਦੁਆਰ ਸਕੀਮ ਦੀ ਸ਼ੁਰੂਆਤ ਕੀਤੀ ਗਈ। ਮਾਨ ਨੇ ਕਿਹਾ ਲੋਕਾਂ ਦੀ ਖੱਜਲ-ਖੁਆਰੀ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ। ਲੋਕਾਂ ਦੇ ਕੰਮ ਹੁਣ ਪਿੰਡਾਂ ਦੀਆਂ ਸੱਥਾਂ 'ਚ ਹੀ ਹੋ ਜਾਣਗੇ।
ਰਜਿਸਟਰੀਆਂ 'ਤੇ NOC ਦੀ ਸ਼ਰਤ ਖਤਮ
ਸੀ ਐਮ ਮਾਨ ਨੇ ਦੱਸਿਆ ਕਿ ਪੰਜਾਬ 'ਚ ਲੋਕ ਹੁਣ ਘਰ ਬੈਠੇ ਹੀ ਰਜਿਸਟਰੀਆਂ ਕਰਵਾ ਸਕਣਗੇ ਤੇ ਪੰਜਾਬ ਵਿਚ ਹਰ ਤਰ੍ਹਾਂ ਦੀਆਂ ਰਜਿਸਟਰੀਆਂ ਉਤੇ NOC ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਅਸੀਂ ਕੋਈ ਨਾਜਾਇਜ਼ ਕਲੋਨੀ ਨਹੀਂ ਕੱਟਣ ਦੇਵਾਂਗੇ। ਜ਼ਿਲ੍ਹੇ ਅਧੀਨ ਪੈਂਦੇ ਪਿੰਡਾਂ ਨੂੰ ਪੰਜ ਤੋਂ 10 ਪਿੰਡਾਂ ਦੇ ਗਰੁੱਪਾਂ ਵਿੱਚ ਵੰਡਿਆ ਜਾਵੇਗਾ। ਫਿਰ ਤਹਿਸੀਲਦਾਰ ਪਿੰਡਾਂ ਵਿੱਚ ਜਾ ਕੇ ਰਜਿਸਟ੍ਰੇਸ਼ਨ ਕਰੇਗਾ।ਇਸ ਸਬੰਧੀ ਹਰ ਜ਼ਿਲ੍ਹੇ ਦੇ ਡੀ ਸੀ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਰਜਿਸਟ੍ਰੀਆਂ ਕਰਵਾਉਣ ਲਈ ਡੀ ਸੀ ਦਫ਼ਤਰ ਜਾਂ ਤਹਿਸੀਲ ਵਿੱਚ ਨਹੀਂ ਜਾਣਾ ਪਵੇਗਾ।
ਮੁੱਖ ਮੰਤਰੀ ਨੇ ਸੂਬੇ ਵਿੱਚ ਘਰ-ਘਰ ਸੇਵਾਵਾਂ ਸਕੀਮ ਨੂੰ ਲਾਗੂ ਕਰਨ ਵਿੱਚ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਵਿੱਚ 43 ਸਿਵਲ ਸੇਵਾਵਾਂ ਨੂੰ ਲੋਕਾਂ ਦੇ ਬੂਹੇ ਤੱਕ ਪਹੁੰਚਾਉਣ ਵਿੱਚ ਸਫਲ ਰਹੀ ਹੈ।ਪੰਜਾਬ ਸਰਕਾਰ ਨੇ ਹੁਣ ਪੰਜਾਬ ਦੀਆਂ ਹਰ ਤਰ੍ਹਾਂ ਦੀਆਂ ਰਜਿਸਟਰੀਆਂ 'ਤੇ NOC ਦੀ ਸ਼ਰਤ ਖਤਮ ਕਰ ਦਿੱਤੀ ਹੈ।
ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ
ਪੰਜਾਬ ਸਰਕਾਰ ਵੱਲੋਂ ਅੱਜ ਤੋਂ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਸਰਕਾਰ ਤੁਹਾਡੇ ਦੁਆਰ ਸਕੀਮ ਸ਼ੁਰੂ ਕੀਤੀ ਗਈ ਹੈ। ਮੰਤਰੀਆਂ ਅਤੇ ਵਿਧਾਇਕਾਂ ਨੇ ਜ਼ਿਲ੍ਹਿਆਂ ਦੀਆਂ ਸਾਰੀਆਂ ਸਬ ਡਵੀਜ਼ਨਾਂ ਵਿੱਚ ਚਾਰਜ ਸੰਭਾਲ ਲਿਆ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਇਸ ਦੇ ਨਾਲ ਹੀ 45 ਸੁਵਿਧਾਵਾਂ, ਜਿਨ੍ਹਾਂ ਲਈ ਲੋਕਾਂ ਨੂੰ ਸੇਵਾ ਕੇਂਦਰਾਂ ਵਿੱਚ ਜਾਣਾ ਪੈਂਦਾ ਸੀ, ਇਸ ਕੈਂਪ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੀ ਭਾਂਖਰਪੁਰ ਕੈਂਪ ਪਹੁੰਚੇ
ਸੁਖਬੀਰ ਬਾਦਲ 'ਤੇ ਨਿਸ਼ਾਨਾ
ਮਾਨ ਨੇ ਇਸ ਦੌਰਾਨ ਕਿਹਾ ਸੁਖਬੀਰ ਬਾਦਲ ਪਤਾ ਨਹੀਂ ਕਿਥੋ ਤੁਰਿਆ, ਕਹਿੰਦਾ ਪੰਜਾਬ ਬਚਾਉਣਾ, ਇਸ ਉਤੇ ਮਾਨ ਨੇ ਕਿਹਾ ਕਿ ਤੁਹਾਡੇ ਕੋਲੋਂ ਤਾਂ ਪੰਜਾਬ ਮਸਾਂ ਬਚਾਇਆ, ਤੁਸੀਂ ਕਿਹਦੇ ਕੋਲੋਂ ਬਚਾਉਣ ਨੂੰ ਫਿਰਦੇ ਹੋ। ਸਗੋਂ ਇਹ ਕਹੋ ਕਿ ਸਾਡਾ ਪਰਿਵਾਰ ਬਚਾਓ। ਉਨਾਂ ਕਿਹਾ ਕੁਦਰਤ ਹੈ ਲੋਕ ਨੇ ਤੁਹਾਡੀਆਂ ਕਰਤੂਤਾਂ ਨੇ ਤੁਹਾਨੂੰ ਹਰਾਇਆ। ਇਹ ਕਹਿੰਦੇ ਸੀ ਅਸੀਂ ਪੈਸੇ ਨਾਲ ਜਿੱਤ ਲਵਾਂਗੇ ਪਰ ਇਹ ਪਬਲਿਕ ਹੈ ਸਭ ਜਾਨਤੀ ਹੈ।
1 ਕਰੋੜ ਲੋਕ ਆਮ ਆਦਮੀ ਕਲੀਨਿਕ ਤੋਂ ਲੈ ਚੁੱਕੇ ਦਵਾਈ
ਉਨਾਂ ਅੱਗੇ ਕਿਹਾ ਕਿ ਚਾਲੀ ਹਜ਼ਾਰ ਦੇ ਨੇੜੇ ਤੇੜੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਚੁੱਕੀਆਂ ਹਨ ਤੇ ਉਹੀ ਖਜ਼ਾਨਾ ਹੈ। ਇਸ ਦੇ ਨਾਲ ਹੀ ਕਿਹਾ ਕਿ ਹੁਣ ਤੱਕ ਇਕ ਕਰੋੜ ਤੱਕ ਲੋਕ ਆਮ ਆਦਮੀ ਕਲੀਨਿਕਾਂ ਤੋਂ ਦਵਾਈ ਲੈ ਚੁੱਕੇ ਹਨ। ਉਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਅਜਿਹੇ ਉਪਰਾਲੇ ਨਹੀਂ ਕੀਤੇ, ਉਨ੍ਹਾਂ ਨਾਂ ਲੈ ਕੇ ਕਿਹਾ ਬਾਦਲਕਿਆਂ, ਕੈਪਟਨ ਨੇ ਕਦੇ ਅਜਿਹਾ ਨਹੀਂ ਸੋਚਿਆ, ਇਨਾਂ ਨੇ ਬਸ ਇਹ ਕੀਤਾ ਕਿ ਕੋਈ ਸਮੋਸਿਆ ਦੀ ਰੇਹੜੀ ਚਲਦੀ ਹੈ ਦਬਲੋ, ਕੋਈ ਪਲਾਟ ਪਿਆ ਹੈ ਬਸ ਦੱਬਲੋ, ਕੋਈ ਕਲੋਨੀ ਕੱਟੀ ਤਾਂ ਦੱਬ ਲਓ। ਇਹੀ ਕੁਝ ਕੀਤਾ ਇਨਾਂ ਨੇ। ਪੈਸਾ ਨਾਲ ਥੋੜ੍ਹੀ ਜਾਣਾ ਹੈ, ਜਾਂ ਫੇਰ ਦਿਖਾਓ ਕਿ ਧਰਮਰਾਜ ਨਾਲ ਗੱਲ ਹੋ ਗਈ ਕਿ ਪੈਸਾ ਨਾਲ ਲੈ ਜਾਓਗੇ।