ਖਬਰਿਸਤਾਨ ਨੈੱਟਵਰਕ ਨਿਊਜ਼ ਡੈਸਕ: ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ਦਾ ਅੱਜ 7ਵਾਂ ਦਿਨ ਹੈ। ਦਸੱਦੀਏ ਕਿ ਇਨ੍ਹਾਂ ਖੇਡਾਂ ਵਿੱਚ ਅੱਜ ਸ਼ਨੀਵਾਰ ਨੂੰ ਰੋਹਨ ਬੋਪੰਨਾ ਅਤੇ ਰੁਤੁਜਾ ਭੋਸਲੇ ਨੇ ਟੈਨਿਸ ਮਿਕਸਡ ਡਬਲਜ਼ ਵਿੱਚ ਚੀਨੀ ਤਾਈਪੇ ਦੇ ਐਨ-ਸ਼ੂਓ ਲਿਆਂਗ ਅਤੇ ਸੁੰਗ-ਹਾਓ ਹੁਆਂਗ ਨੂੰ ਤੀਜੇ ਸੈੱਟ ਟਾਈ-ਬ੍ਰੇਕਰ ਵਿੱਚ ਹਰਾ ਕੇ ਸੋਨ ਤਮਗਾ ਭਾਰਤ ਦੀ ਝੋਲੀ ਵਿਚ ਪਾਇਆ ਹੈ । ਭਾਰਤੀ ਜੋੜੀ ਨੇ ਫਾਈਨਲ ਵਿੱਚ ਚੀਨੀ ਤਾਈਪੇ ਦੀ ਜੋੜੀ ਨੂੰ 2-6, 6-3, [10] – [4] ਨਾਲ ਹਰਾਇਆ।
ਸ਼ੂਟਿੰਗ ਵਿੱਚ ਹਾਸਿਲ ਕੀਤਾ ਚਾਂਦੀ ਦਾ ਤਮਗਾ
ਇਸ ਤੋਂ ਪਹਿਲਾਂ ਸ਼ੂਟਿੰਗ ਵਿੱਚ ਸਰਬਜੋਤ ਸਿੰਘ ਅਤੇ ਦਿਵਿਆ ਟੀਐਸ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਸ਼ੂਟਿੰਗ ਗੋਲਡ ਮੈਚ ਵਿੱਚ ਸਰਬਜੋਤ ਅਤੇ ਦਿਵਿਆ ਨੂੰ ਚੀਨੀ ਜੋੜੀ ਝਾਂਗ ਬੋਵੇਨ ਅਤੇ ਜਿਆਂਗ ਰੈਂਕਸਿਨ ਤੋਂ 16-14 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਉਨ੍ਹਾਂ ਨੂੰ ਚਾਂਦੀ ਨਾਲ ਹੀ ਸੰਤੁਸ਼ਟ ਹੋਣਾ ਪਿਆ।
ਪੰਜਵੇਂ ਸਥਾਨ 'ਤੇ ਭਾਰਤ
ਭਾਰਤ ਨੇ ਹੁਣ ਤੱਕ 35 ਤਮਗੇ ਜਿੱਤੇ ਹਨ। ਇਸ ਵਿੱਚ 9 ਸੋਨ, 13 ਚਾਂਦੀ ਅਤੇ 13 ਕਾਂਸੀ ਦੇ ਤਮਗੇ ਸ਼ਾਮਲ ਹਨ। ਭਾਰਤ ਤਮਗਾ ਸੂਚੀ 'ਚ ਪੰਜਵੇਂ ਸਥਾਨ 'ਤੇ ਹੈ।