ਪਟਿਆਲਾ: ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਪਟਿਆਲਾ ਰੇਂਜ ਦੇ DIG ਕੁਲਦੀਪ ਸਿੰਘ ਚਾਹਲ ਦੇ ਨਾਮ ਅਤੇ ਪਛਾਣ ਦੀ ਵਰਤੋਂ ਕਰਕੇ ਕਿਸੇ ਅਣਜਾਣ ਵਿਅਕਤੀ ਵੱਲੋਂ ਫਰਜ਼ੀ Facebook ਅਕਾਊਂਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ DIG ਕੁਲਦੀਪ ਸਿੰਘ ਚਾਹਲ ਨੇ ਆਪਣੇ ਅਧਿਕਾਰਤ Facebook ਅਕਾਊਂਟ ਰਾਹੀਂ ਲੋਕਾਂ ਨੂੰ ਸਾਵਧਾਨ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਫਰਜ਼ੀ ਅਕਾਊਂਟ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਇਸ ਫਰਜ਼ੀ ਅਕਾਊਂਟ ਤੋਂ Friend Request, Message, ਪੈਸਿਆਂ ਦੀ ਮੰਗ ਜਾਂ ਕਿਸੇ ਤਰ੍ਹਾਂ ਦੀ ਮਦਦ ਲਈ ਸੰਪਰਕ ਮਿਲਦਾ ਹੈ ਤਾਂ ਉਸ ‘ਤੇ ਭਰੋਸਾ ਨਾ ਕਰਨ।
DIG ਨੇ ਲੋਕਾਂ ਨੂੰ ਇਹ ਵੀ ਕਿਹਾ ਕਿ ਉਹ ਆਪਣੀ ਨਿੱਜੀ ਜਾਂ ਵਿੱਤੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰਨ ਅਤੇ ਅਜਿਹੇ ਅਕਾਊਂਟ ਤੋਂ ਆਉਣ ਵਾਲੇ ਕਿਸੇ ਵੀ ਲਿੰਕ ‘ਤੇ ਕਲਿੱਕ ਕਰਨ ਤੋਂ ਬਚਣ।
ਫਰਜ਼ੀ ਅਕਾਊਂਟ ਦੀ ਰਿਪੋਰਟ ਕਰਨ ਦੀ ਅਪੀਲ
DIG ਕੁਲਦੀਪ ਸਿੰਘ ਚਾਹਲ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਇਸ ਫਰਜ਼ੀ Facebook ਅਕਾਊਂਟ ਨੂੰ ਤੁਰੰਤ Report ਕਰਨ ਅਤੇ ਆਪਣੇ ਜਾਣਕਾਰਾਂ ਨੂੰ ਵੀ ਇਸ ਬਾਰੇ ਸੁਚੇਤ ਕਰਨ।
ਉਨ੍ਹਾਂ ਦੀ ਪੋਸਟ ਤੋਂ ਬਾਅਦ ਕਈ ਲੋਕਾਂ ਨੇ ਵੀ ਕਮੈਂਟ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਇਸ ਫਰਜ਼ੀ ਅਕਾਊਂਟ ਤੋਂ ਮੈਸੇਜ ਮਿਲੇ ਹਨ। ਇੱਕ ਯੂਜ਼ਰ ਪੂਜਾ ਘਈ ਨੇ ਕਿਹਾ ਕਿ ਉਸਨੂੰ ਵੀ ਮੈਸੇਜ ਮਿਲਿਆ ਸੀ, ਪਰ ਉਸਨੇ ਪਛਾਣ ਲਿਆ ਕਿ ਇਹ ਫਰਜ਼ੀ ID ਹੈ।ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸਾਈਬਰ ਫਰਾਡ ਤੋਂ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਅਕਾਊਂਟ ਨਾਲ ਸੰਪਰਕ ਨਾ ਕਰਨ।









