ਪੰਜਾਬ ਤੋਂ UAE ਜਾਣ ਵਾਲਿਆਂ ਲਈ ਵੱਡੀ ਖ਼ਬਰ, ਅੰਮ੍ਰਿਤਸਰ ਤੋਂ ਅਬੂ ਧਾਬੀ ਲਈ ਸਿੱਧੀ ਫਲਾਈਟ

Great news for those going to UAE from Punjab,

ਪੰਜਾਬ ਤੋਂ UAE ਜਾਣ ਵਾਲੇ ਯਾਤਰੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਏਅਰ ਇੰਡੀਆ ਐਕਸਪ੍ਰੈੱਸ ਵੱਲੋਂ ਅੰਮ੍ਰਿਤਸਰ ਅਤੇ ਅਬੂ ਧਾਬੀ ਵਿਚਕਾਰ ਸਿੱਧੀ ਉਡਾਣ ਸੇਵਾ 29 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ।ਮਿਲੀ ਜਾਣਕਾਰੀ ਮੁਤਾਬਕ ਇਹ ਫਲਾਈਟ ਹਫ਼ਤੇ ਵਿੱਚ 3 ਦਿਨ ਵੀਰਵਾਰ, ਸ਼ਨੀਚਰਵਾਰ ਅਤੇ ਐਤਵਾਰ ਨੂੰ ਚੱਲੇਗੀ।

ਅੰਮ੍ਰਿਤਸਰ ਤੋਂ ਫਲਾਈਟ ਰਾਤ 8:40 ਵਜੇ ਰਵਾਨਾ ਹੋਵੇਗੀ ਅਤੇ ਰਾਤ 11:50 ਵਜੇ ਅਬੂ ਧਾਬੀ ਪਹੁੰਚੇਗੀ। ਉੱਥੇ ਹੀ ਵਾਪਸੀ ਦੀ ਫਲਾਈਟ ਸ਼ੁੱਕਰਵਾਰ, ਐਤਵਾਰ ਅਤੇ ਸੋਮਵਾਰ ਨੂੰ ਅਬੂ ਧਾਬੀ ਤੋਂ ਰਾਤ 12:55 ਵਜੇ ਉਡਾਣ ਭਰੇਗੀ ਅਤੇ ਸਵੇਰੇ 6:15 ਵਜੇ ਅੰਮ੍ਰਿਤਸਰ ਪਹੁੰਚੇਗੀ।

ਇਸ ਸਿੱਧੀ ਉਡਾਣ ਨਾਲ ਪੰਜਾਬ ਅਤੇ UAE ਵਿਚਕਾਰ ਯਾਤਰਾ ਕਰਨ ਵਾਲੇ ਕਾਮਿਆਂ, ਪਰਿਵਾਰਾਂ ਅਤੇ ਕਾਰੋਬਾਰੀ ਯਾਤਰੀਆਂ ਨੂੰ ਵੱਡਾ ਫਾਇਦਾ ਹੋਣ ਦੀ ਉਮੀਦ ਹੈ। ਹੁਣ ਕਈ ਯਾਤਰੀਆਂ ਨੂੰ ਅਬੂ ਧਾਬੀ ਜਾਣ ਲਈ ਦਿੱਲੀ ਤੋਂ ਫਲਾਈਟ ਲੈਣੀ ਪੈਂਦੀ ਹੈ ਜਾਂ ਦੁਬਈ ਅਤੇ ਸ਼ਾਰਜ਼ਾਹ ਰਾਹੀਂ ਅੱਗੇ ਜਾਣਾ ਪੈਂਦਾ ਹੈ।ਸਿੱਧੀ ਫਲਾਈਟ ਸ਼ੁਰੂ ਹੋਣ ਨਾਲ ਸਮਾਂ, ਵਾਧੂ ਯਾਤਰਾ ਦੀ ਪਰੇਸ਼ਾਨੀ ਅਤੇ ਖਰਚਾ ਘਟਣ ਦੀ ਉਮੀਦ ਹੈ।

Leave a Reply

Your email address will not be published. Required fields are marked *