Krishna Janam Ashtami : ਅੰਦਰੂਨੀ ਤੇ ਬਾਹਰੀ ਜੰਗ
ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਉਤਸਵ ਜਨਮ ਅਸ਼ਟਮੀ ਦੇ ਰੂਪ ’ਚ ਦੋ ਦਿਨ ਮਨਾਇਆ ਜਾਂਦਾ ਹੈ। ਪਹਿਲੇ ਦਿਨ ਗ੍ਰਹਿਸਥੀ ਲੋਕ ਮਨਾਉਂਦੇ ਹਨ, ਵਰਤ-ਉਪਵਾਸ ਆਦਿ ਰੱਖਦੇ ਹਨ, ਜਦਕਿ ਦੂਜੇ ਦਿਨ ਸਾਧੂ, ਸੰਤ, ਮਹਾਤਮਾ, ਰਿਸ਼ੀ ਮੁਨੀ ਵਰਤ-ਉਪਵਾਸ ਰੱਖਦੇ ਹਨ। ਇਨ੍ਹਾਂ ਦੋ ਦਿਨਾਂ ਦੇ ਵਰਤ ਦਾ ਪਹਿਲਾ ਨਤੀਜਾ ਤਾਂ ਇਹੀ ਨਿਕਲਦਾ ਹੈ ਕਿ ਭਗਵਾਨ ਵਿਸ਼ਣੂ ਦੇ ਅੱਠਵੇਂ ਅਵਤਾਰ ਸ਼੍ਰੀ ਕ੍ਰਿਸ਼ਨ ਨੂੰ ਦੋ ਮੋਰਚਿਆਂ ’ਤੇ ਜੰਗ ਲੜਨੀ ਪਈ ਸੀ ਤੇ ਇਨ੍ਹਾਂ ਦੋਵਾਂ ਮੋਰਚਿਆਂ ’ਤੇ ਉਨ੍ਹਾਂ ਦੇ ਸਾਹਮਣੇ ਆਪਣੇ ਹੀ ਲੋਕ ਸਨ।
ਜਨਮ ਲੈਂਦੇ ਸ਼੍ਰੀ ਕ੍ਰਿਸ਼ਨ ਨੇ ਆਪਣੇ ਮਾਮਾ ਕੰਸ ਦੇ ਜ਼ੁਲਮ ਖ਼ਿਲਾਫ਼ ਜੰਗ ਕੀਤੀ।
ਕੰਸ ਦੀ ਜੇਲ੍ਹ ਅੰਦਰੂਨੀ ਜਗਤ ਦੀ ਸੂਚਕ ਹੈ। ਭਾਵ ਅੰਦਰੂਨੀ ਜਗਤ ਵਿਚ ਕੋਈ ਬੁਰਾਈ ਦਿਖਾਈ ਦੇਣ ਲੱਗੇ ਤਾਂ ਉਸ ਨੂੰ ਤੁਰੰਤ ਉਥੇ ਖ਼ਤਮ ਕਰ ਦੇਣਾ ਚਾਹੀਦਾ ਹੈ। ਭਗਵਾਨ ਵਿਸ਼ਣੂ ਦੇ ਦਸ ਅਵਤਾਰਾਂ ’ਚ ਹੋਰ ਜਿੰਨੇ ਅਵਤਾਰ ਹੋਏ ਉਹ ਸਾਰੇ ਬਾਹਰੀ ਰਾਖ਼ਸ਼ਾਂ ਜਾ ਹੰਕਾਰ ਨਾਲ ਭਰੇ ਰਾਜਿਆਂ ਖ਼ਿਲਾਫ਼ ਜੰਗ ਕਰਦੇ ਰਹੇ।
ਇਕੱਲੇ ਸ਼੍ਰੀ ਕ੍ਰਿਸ਼ਨ ਹੀ ਅਜਿਹੇ ਅਵਤਾਰ ਹਨ, ਜੋ ਬੁਰੇ ਲੋਕਾਂ ਦੀਆਂ ਚਾਲਾਂ ਤੇ ਜ਼ੁਲਮਾਂ ਨੂੰ ਸਹਿੰਦੇ ਹੋਏ ਧਰਤੀ ’ਤੇ ਲੋਕਾਂ ਦੀ ਸ਼ਾਂਤੀ ਲਈ ਬਾਂਸੁਰੀ ਵਜਾਉਂਦੇ ਤੇ ਚੰਗੇ ਜੀਵਨ ਦਾ ਸੁਨੇਹਾ ਦਿੰਦੇ ਹਨ।
ਸ਼੍ਰੀ ਕ੍ਰਿਸ਼ਨ ਇਥੇ ਨਹੀਂ ਰੁਕਦੇ। ਉਹ ਚਾਲਬਾਜ਼ਾਂ ਦੀ ਹਰ ਚਾਲ ’ਤੇ ਨਜ਼ਰ ਰੱਖਦੇ ਹਨ। ਜਿੱਥੇ ਸ਼੍ਰੀ ਕ੍ਰਿਸ਼ਨ ਦੀ ਜਨਮ ਦੇ ਸਮੇਂ ਜੰਗ ਅੰਦਰੂਨੀ ਜਗਤ ਨਾਲ ਜੰਗ ਹੈ ਤਾਂ ਵੱਡੇ ਹੋਣ ਤੋਂ ਬਾਅਦ ਉਹ ਮੋਹ ਤੇ ਹੰਕਾਰ ਨਾਲ ਭਰੇ ਧ੍ਰਿਤਰਾਸ਼ਟਰ ਅਤੇ ਉਸ ਦੇ ਪੁੱਤਰਾਂ ਖ਼ਿਲਾਫ਼ ਮਹਾਭਾਰਤ ਦੀ ਜੰਗ ਦਾ ਐਲਾਨ ਵੀ ਕਰਦੇ ਹਨ। ਇਹੀ ਬਾਹਰਲੇ ਜਗਤ ਖ਼ਿਲਾਫ਼ ਜੰਗ ਹੈ। ਅਕਸਰ ਲੋਕਾਂ ਵਿਚ ਆਪਣਿਆਂ ਲਈ ਮੋਹ ਕਾਰਨ ਨਿਯਮਾਂ ਨੂੰ ਨਕਾਰਨ ਦੀ ਆਦਤ ਪੈ ਜਾਂਦੀ ਹੈ।
ਖਾਸ ਕਰਕੇ ਧਨ ਤੇ ਸ਼ਕਤੀ ਵਾਲੇ ਲੋਕਾਂ ’ਚ ਹੰਕਾਰ ਆ ਹੀ ਜਾਂਦਾ ਹੈ। ਹੰਕਾਰ ਕਾਰਨ ਸਰੀਰ ’ਚ ਮੌਜੂਦ ਪੰਜ ਗਿਆਨ ਇੰਦਰੀਆਂ ਵਿਗੜ ਜਾਂਦੀਆਂ ਹਨ, ਤਦ ਵਿਵੇਕ ਰੂਪੀ ਸ਼੍ਰੀ ਕ੍ਰਿਸ਼ਨ ਗਿਆਨ ਰੂਪੀ ਪੰਜ ਪਾਂਡਵਾਂ ਦਾ ਸਾਥ ਦੇ ਕੇ ਹੰਕਾਰੀ ਫ਼ੌਜ ਖ਼ਿਲਾਫ਼ ਜੰਗ ਕਰਦੇ ਹਨ। ਇਹੀ ਵਿਚਾਰ ਮਨ ਦੀਆਂ ਭਾਵਨਾਵਾਂ ’ਚ ਹੁੰਦੇ ਹਨ। ਇਸ ਤਰ੍ਹਾਂ ਕਿਉਂਕਿ ਸ਼੍ਰੀ ਕ੍ਰਿਸ਼ਨ ਦੋ ਮੋਰਚਿਆਂ ’ਤੇ ਜੰਗ ਲੜਦੇ ਹਨ, ਇਸ ਲਈ ਉਨ੍ਹਾਂ ਦਾ ਜਨਮ ਦੋ ਦਿਨ ਮਨਾਉਣਾ ਸਾਰਥਕ ਪ੍ਰਤੀਤ ਹੁੰਦਾ ਹੈ।
'krishana 2024'