ਨੇਹਾ ਬੱਸੀ ਕਤਲ ਕਾਂਡ: ਉਜੈਨ ਤੋਂ ਪਤੀ ਤੇ ਸੱਸ ਗ੍ਰਿਫ਼ਤਾਰ, 6 ਸਾਲਾ ਬੱਚੀ ਸੁਰੱਖਿਅਤ ਬਰਾਮਦ

ਜਲੰਧਰ ਦੇ ਚਰਚਿਤ ਸੈਂਟ ਸੋਲਜਰ ਦੀ ਲੈਕਚਰਾਰ ਨੇਹਾ ਬੱਸੀ ਮੁਰਡਰ ਕੇਸ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਪਤੀ ਉਮੰਗ ਬੱਸੀ ਅਤੇ ਸੱਸ ਕੁਸੁਮ ਬੱਸੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਖ਼ਬਰੀਸਤਾਨ ਨੈਟਵਰੱਕ : ਜਲੰਧਰ ਦੇ ਚਰਚਿਤ ਸੈਂਟ ਸੋਲਜਰ ਦੀ ਲੈਕਚਰਾਰ ਨੇਹਾ ਬੱਸੀ ਮੁਰਡਰ ਕੇਸ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਪਤੀ ਉਮੰਗ ਬੱਸੀ ਅਤੇ ਸੱਸ ਕੁਸੁਮ ਬੱਸੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਂ-ਪੁੱਤ ਦੋਵੇਂ ਹਾਦਸੇ ਤੋਂ ਬਾਅਦ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਲੁਕੇ ਹੋਏ ਸਨ, ਜਿੱਥੋਂ ਪੁਲਿਸ ਟੀਮ ਨੇ ਦੋਵਾਂ ਨੂੰ ਦਬੋਚ ਲਿਆ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਤੋਂ 6 ਸਾਲ ਦੀ ਮਾਸੂਮ ਬੱਚੀ ਨੂੰ ਵੀ ਸੁਰੱਖਿਅਤ ਬਰਾਮਦ ਕਰ ਲਿਆ ਹੈ।

ਪ੍ਰੇਮਿਕਾ ਦੇ ਪਤੀ ਨੇ ਕੀਤੇ ਵੱਡੇ ਖ਼ੁਲਾਸੇ, 200 ਪੰਨਿਆਂ ਦੀ ਚੈਟ ਫੜਨ ਦਾ ਦਾਅਵਾ
ਇਸ ਪੂਰੇ ਮਾਮਲੇ ਵਿੱਚ ਹੁਣ ਉਮੰਗ ਬੱਸੀ ਦੀ ਗਰਲਫ੍ਰੈਂਡ ਸਤਪਾਲ ਕੌਰ ਦਾ ਪਤੀ ਵਿਸ਼ਾਲ ਵੀ ਸਾਹਮਣੇ ਆਇਆ ਹੈ। ਵਿਸ਼ਾਲ ਨੇ ਦੱਸਿਆ ਕਿ ਉਸ ਨੇ ਸਤਪਾਲ ਕੌਰ ਨਾਲ ਲਵ ਮੈਰਿਜ ਕੀਤੀ ਸੀ। ਲਗਭਗ 6 ਮਹੀਨੇ ਪਹਿਲਾਂ ਉਸ ਨੂੰ ਆਪਣੀ ਪਤਨੀ ਅਤੇ ਉਮੰਗ ਬੱਸੀ ਵਿਚਾਲੇ ਪਿਛਲੇ 3 ਸਾਲਾਂ ਤੋਂ ਚੱਲ ਰਹੇ ਕਥਿਤ ਅਫੇਅਰ ਬਾਰੇ ਪਤਾ ਲੱਗਾ ਸੀ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਅਤੇ ਇਸੇ ਲਈ ਉਹ ਵਿਸ਼ਾਲ ਅਤੇ ਲੈਕਚਰਾਰ ਨੇਹਾ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾ ਰਹੇ ਸਨ। ਵਿਸ਼ਾਲ ਮੁਤਾਬਕ ਉਹ ਪਿਛਲੇ 2 ਹਫ਼ਤਿਆਂ ਤੋਂ ਇਸ ਦੀ ਪਲੈਨਿੰਗ ਕਰ ਰਹੇ ਸਨ ਅਤੇ ਉਸ ਨੇ ਖ਼ੁਦ ਦੋਵਾਂ ਵਿਚਾਲੇ ਹੋਈ 200 ਪੰਨਿਆਂ ਦੀ ਚੈਟ ਫੜੀ ਸੀ।

ਪੁਰਾਣੇ ਕਲਾਸਮੇਟ ਸਨ ਉਮੰਗ ਅਤੇ ਸਤਪਾਲ ਕੌਰ
ਦੋਵਾਂ ਦੇ ਸਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਵਿਸ਼ਾਲ ਨੇ ਦੱਸਿਆ ਕਿ ਸਤਪਾਲ ਕੌਰ ਅਤੇ ਉਮੰਗ ਬੱਸੀ ਪੁਰਾਣੇ ਕਲਾਸਮੇਟ ਸਨ। ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਦੋਵਾਂ ਵਿਚਾਲੇ ਸੰਪਰਕ ਖ਼ਤਮ ਹੋ ਗਿਆ ਸੀ, ਪਰ ਬਾਅਦ ਵਿੱਚ ਫੇਸਬੁੱਕ ‘ਤੇ ਸਤਪਾਲ ਵੱਲੋਂ ਉਮੰਗ ਨੂੰ ਬਰਥਡੇ ਵਿਸ਼ ਕਰਨ ਤੋਂ ਬਾਅਦ ਦੋਵਾਂ ਦੀ ਦੋਸਤੀ ਮੁੜ ਸ਼ੁਰੂ ਹੋ ਗਈ। ਇਸ ਤੋਂ ਬਾਅਦ ਹੀ ਉਨ੍ਹਾਂ ਦੀ ਪਤਨੀ ਦਾ ਉਮੰਗ ਬੱਸੀ ਨਾਲ ਲਗਭਗ 3 ਸਾਲਾਂ ਤੱਕ ਐਕਸਟਰਾ ਮੈਰੀਟਲ ਅਫੇਅਰ ਚੱਲਦਾ ਰਿਹਾ।

ਲਾਪ੍ਰਵਾਹੀ ਵਰਤਣ ਵਾਲਾ ASI ਸਸਪੈਂਡ, ਜਾਂਚ ਜਾਰੀ
ਪੀੜਤ ਪੱਖ ਦਾ ਦਾਅਵਾ ਹੈ ਕਿ ਸ਼ਿਕਾਇਤ ਦੇਣ ਦੇ ਬਾਵਜੂਦ ਸਿਆਸੀ ਦਬਾਅ ਕਾਰਨ ਪੁਲਿਸ ਨੇ ਪਹਿਲਾਂ ਬਣਦੀ ਕਾਰਵਾਈ ਨਹੀਂ ਕੀਤੀ ਸੀ। ਹੁਣ ਇਸ ਮਾਮਲੇ ਵਿੱਚ ਢਿੱਲ ਅਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਕੇਸ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਬੋਧਰਾਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਮੰਗ ਬੱਸੀ ਨੇ ਆਪਣੀ ਮਾਂ ਨਾਲ ਮਿਲ ਕੇ ਪਤਨੀ ਨੇਹਾ ਨੂੰ ਜ਼ਬਰਦਸਤੀ ਟਾਇਲਟ ਕਲੀਨਰ ਪਿਆ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

Leave a Reply

Your email address will not be published. Required fields are marked *