No trending topics found.

View All Topics

ਵਿਕਰੇਤਾ ਤੋਂ ਇਸ਼ਤਿਹਾਰ

No trending categories found.

No trending topics found.

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਅਯੁੱਧਿਆ ਵਿੱਚ ਸਥਿਤ ਵਿਸ਼ਾਲ ਰਾਮ ਮੰਦਰ ਦੀ ਪਹਿਲੀ ਮੰਜ਼ਿਲ ‘ਤੇ ਵੀਰਵਾਰ ਨੂੰ ਗੰਗਾ ਦੁਸਹਿਰੇ ਵਾਲੇ ਦਿਨ ਰਾਜਾ-ਰਾਮ ਦੇ ਰੂਪ ਵਿੱਚ ਭਗਵਾਨ ਰਾਮ ਦੀ ਮੂਰਤੀ ਦੀ ਪ੍ਰਾਣ-ਪ੍ਰਤੀਸ਼ਠਾ ਸੰਪੂਰਨ ਹੋਈ। ਰਾਜਾ ਰਾਮ ਨੂੰ ਰਾਮ ਦਰਬਾਰ ਵਿੱਚ ਬਿਠਾਇਆ ਗਿਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਮੰਦਰ ਜਾ ਕੇ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ। ਰਾਜਾ ਰਾਮ ਨੂੰ ਰਾਮ ਦਰਬਾਰ ਵਿੱਚ ਬਿਠਾਇਆ ਗਿਆ ਹੈ। ਉਨ੍ਹਾਂ ਨੇ ਮੰਦਰ ਪਹੁੰਚ ਕੇ ਰਾਮਲਲਾ ਦੇ ਦਰਸ਼ਨ ਕੀਤੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਹਨੂੰਮਾਨਗੜ੍ਹੀ ਵਿੱਚ ਦਰਸ਼ਨ ਪੂਜਾ ਕੀਤੀ। ਇਸ ਤੋਂ ਬਾਅਦ ਉਹ ਰਾਮਲਲਾ ਦੇ ਦਰਬਾਰ ਪਹੁੰਚੇ।



ਇਸ ਵਜ੍ਹਾ ਨਾਲ ਚੁਣਿਆ ਗਿਆ ਅੱਜ ਦਾ ਦਿਨ 

ਪ੍ਰਾਣ-ਪ੍ਰਤੀਸ਼ਠਾ ਸਮਾਰੋਹ ਸਵੇਰੇ 11:25 ਵਜੇ ਤੋਂ 11:40 ਵਜੇ ਦੇ ਵਿਚਕਾਰ ਹੋਇਆ। ਹਿੰਦੂ ਧਰਮ ਦੇ ਗ੍ਰੰਥਾਂ ਅਨੁਸਾਰ, ਗੰਗਾ ਦੁਸਹਿਰਾ ਉਹ ਦਿਨ ਹੈ ਜਦੋਂ ਪਵਿੱਤਰ ਨਦੀ ਗੰਗਾ ਰਾਜਾ ਭਾਗੀਰਥ ਦੀ ਤਪੱਸਿਆ ਤੋਂ ਖੁਸ਼ ਹੋ ਕੇ ਭਗਵਾਨ ਸ਼ਿਵਜੀ ਦੇ ਜਟਾਵਾਂ ਤੋਂਂ ਧਰਤੀ ‘ਤੇ ਉਤਰੀ ਸਨ । ਇਸ ਦਿਨ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਸਨੂੰ ਮਨੁੱਖਤਾ ਦੇ ਪੁੰਨ, ਤਪੱਸਿਆ ਅਤੇ ਸਮੂਹਿਕ ਭਲਾਈ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਅਯੁੱਧਿਆ ਦੇ ਜੋਤਸ਼ੀ ਪੰਡਿਤ ਕਲਕੀ ਰਾਮ ਨੇ ਦੱਸਿਆ ਕਿ ਗੰਗਾ ਦੁਸਹਿਰੇ ‘ਤੇ ਕੀਤਾ ਗਿਆ ਕੋਈ ਵੀ ਸ਼ੁਭ ਕੰਮ ਕਈ ਗੁਣਾ ਫਲ ਦਿੰਦਾ ਹੈ। ਇਸ ਕਾਰਨ ਕਰਕੇ, ਰਾਮ ਮੰਦਰ ਟਰੱਸਟ ਨੇ ਰਾਜਾ ਰਾਮ ਦੇ ਅਭਿਸ਼ੇਕ ਲਈ ਇਸ ਦਿਨ ਨੂੰ ਚੁਣਿਆ ਹੈ।

ਅੱਜ ਮੁੱਖ ਮੰਤਰੀ ਯੋਗੀ ਦਾ ਹੈ ਜਨਮਦਿਨ 

ਦੱਸ ਦੇਈਏ ਕਿ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਜਨਮਦਿਨ ਹੈ। ਉਨ੍ਹਾਂ ਨੇ ਮੰਦਰ ਪਹੁੰਚ ਕੇ ਇਸ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਵੀ ਲਿਆ। ਵੈਦਿਕ ਮੰਤਰਾਂ ਨਾਲ ਅੱਜ ਰਾਮ ਦਰਬਾਰ ਦੀ ਸਥਾਪਨਾ ਕੀਤੀ ਗਈ ਹੈ। ਪ੍ਰਾਣ ਪ੍ਰਤਿਸ਼ਠਾ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ, ਮੁੱਖ ਮੰਤਰੀ ਯੋਗੀ ਨੇ ਸਭ ਤੋਂ ਪਹਿਲਾਂ ਭਗਵਾਨ ਦੇ ਦਰਬਾਰ ਵਿੱਚ ਆਪਣਾ ਸਿਰ ਝੁਕਾਇਆ।

22 ਜਨਵਰੀ ਨੂੰ ਹੋਇਆ ਸੀ ਪ੍ਰਾਣ-ਪ੍ਰਤੀਸ਼ਠਾ ਪ੍ਰੋਗਰਾਮ 

ਅਯੁੱਧਿਆ ਵਿੱਚ ਨਵੇਂ ਬਣੇ ਮੰਦਰ ਕੰਪਲੈਕਸ ਵਿੱਚ ਰਾਮ ਲੱਲਾ ਦੀ ਮੂਰਤੀ ਦਾ ਪਹਿਲਾ ਪ੍ਰਾਣ-ਪ੍ਰਤੀਸ਼ਠਾ ਸਮਾਰੋਹ 22 ਜਨਵਰੀ 2024 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਗਿਆ ਸੀ। ਉਸ ਸਮੇਂ ਰਾਮ ਲੱਲਾ ਦੀ ਮੂਰਤੀ ਦਾ ਪ੍ਰਾਣ ਪ੍ਰਤਿਸ਼ਠਾ ਵੀ ਕੀਤਾ ਗਿਆ ਸੀ। ਅਯੁੱਧਿਆ ਦੇ ਰਸਿਕ ਨਿਵਾਸ ਮੰਦਰ ਦੇ ਮੁੱਖ ਪੁਜਾਰੀ ਮਹੰਤ ਰਘੁਵਰ ਸ਼ਰਨ ਨੇ ਕਿਹਾ ਸੀ ਕਿ ਇਸ ਸਾਲ ਗੰਗਾ ਦੁਸਹਿਰਾ ਪਵਿੱਤਰ ਹੋਣ ਦੇ ਨਾਲ-ਨਾਲ ਇਤਿਹਾਸਕ ਵੀ ਹੋਵੇਗਾ ਕਿਉਂਕਿ 500 ਸਾਲਾਂ ਦੇ ਲੰਬੇ ਸਮੇਂ ਬਾਅਦ, ਭਗਵਾਨ ਰਾਜਾ ਰਾਮ ਨੂੰ ਰਸਮੀ ਤੌਰ ‘ਤੇ ਵਿਸ਼ਾਲ ਰਾਮ ਮੰਦਰ ਦੀ ਪਹਿਲੀ ਮੰਜ਼ਿਲ ‘ਤੇ ਆਪਣੇ ਰੂਪ ਵਿੱਚ ਸਥਾਪਿਤ ਕੀਤਾ ਜਾਵੇਗਾ। ਇਸ ਮੌਕੇ ‘ਤੇ, ਅਯੁੱਧਿਆ ਵਿੱਚ ਉਤਸ਼ਾਹ, ਸ਼ਰਧਾ ਅਤੇ ਅਧਿਆਤਮਿਕਤਾ ਦਾ ਇੱਕ ਵਿਲੱਖਣ ਸੰਗਮ ਦੇਖਣ ਨੂੰ ਮਿਲੇਗਾ।

 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਵਿੱਚ ਅੱਜ ਸਾਲ ਦੀ ਦੂਜੀ ਨੈਸ਼ਨਲ ਲੋਕ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੀ ਸਿਆਸਤ ਤੋਂ ਇਸ ਵੇਲੇ ਦੀ ਸਭ

|

|

|

ਖ਼ਬਰਿਸਤਾਨ ਨੈੱਟਵਰਕ:ਚੰਡੀਗੜ੍ਹ ਵਿੱਚ ਅੱਜ ਸਵੇਰੇ ਈਡੀ (ED) ਦੀ ਟੀਮ ਨੇ

|

|

|

ਸ਼ਨਿਚਰਵਾਰ, ੨੬ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਸੋਰਠਿ ਮਹਲਾ ੫ ਘਰੁ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਸ੍ਰੀ ਰਾਮ ਚੌਕ ‘ਤੇ ਭਾਜਪਾ ਆਗੂਆਂ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਟ੍ਰਾਈਡੈਂਟ ਗਰੁੱਪ ਵਿਰੁੱਧ ਪੰਜਾਬ

|

|

|

ਖ਼ਬਰਿਸਤਾਨ ਨੈੱਟਵਰਕ: ਲੁਧਿਆਣਾ ‘ਚ ਦਿਨ-ਦਿਹਾੜੇ ਸਬਜ਼ੀ ਖਰੀਦ ਰਹੀ ਮਹਿਲਾ ਨੂੰ

|

|

|

ਸ਼ੁੱਕਰਵਾਰ, ੨੫ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਸੋਰਠਿ ਮਹਲਾ ੯ ॥

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ