View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਦੇਸ਼ ‘ਚ ਹਰ ਮਹੀਨੇ ਕੋਈ ਨਾ ਕੋਈ ਬਦਲਾਅ ਹੁੰਦਾ ਹੈ ਕਈ ਸੇਵਾਵਾਂ ਦੇ ਨਿਯਮ ਵੀ ਬਦਲ ਜਾਂਦੇ ਹਨ। ਅੱਜ ਤੋਂ ਨਵਾਂ ਵਿੱਤੀ ਸਾਲ (2026-27) ਸ਼ੁਰੂ ਹੋ ਗਿਆ ਹੈ। ਉੱਥੇ ਹੀ ਅੱਜ 1 ਅਪ੍ਰੈਲ ਤੋਂ ਜੇਬ ਅਤੇ ਰੋਜ਼ਾਨਾ ਦੀ ਜ਼ਿੰਦਗੀ ਨਾਲ ਜੁੜੇ ਕਈ ਨਿਯਮ ਬਦਲ ਗਏ ਹਨ। ਇਨ੍ਹਾਂ ਬਦਲਾਵਾਂ ਦਾ ਅਸਰ ਰਸੋਈ ਦੇ ਬਜਟ ਤੋਂ ਲੈ ਕੇ ਤੁਹਾਡੀ ਸੈਲਰੀ ਤੱਕ ਪਵੇਗਾ।

ਕਮਰਸ਼ੀਅਲ ਗੈਸ ਸਿਲੰਡਰ ₹218 ਮਹਿੰਗਾ

    ਸਰਕਾਰੀ ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ₹218 ਤੱਕ ਦਾ ਵਾਧਾ ਕਰ ਦਿੱਤਾ ਹੈ। ਦਿੱਲੀ ਵਿੱਚ ਹੁਣ ਇਹ ਸਿਲੰਡਰ ₹2078.50 ਦਾ ਮਿਲੇਗਾ। ਇਸ ਕਾਰਨ ਬਾਹਰ ਦਾ ਖਾਣਾ-ਪੀਣਾ ਅਤੇ ਵਿਆਹਾਂ ਦੀ ਕੈਟਰਿੰਗ ਮਹਿੰਗੀ ਹੋ ਸਕਦੀ ਹੈ। ਹਾਲਾਂਕਿ, ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।

    ਰੇਲ ਟਿਕਟ ਰਿਫੰਡ ਦੇ ਨਿਯਮ ਸਖ਼ਤ

      ਹੁਣ ਜੇਕਰ ਤੁਸੀਂ ਰੇਲ ਟਿਕਟ ਕੈਂਸਲ ਕਰਵਾ ਕੇ ਰਿਫੰਡ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਟ੍ਰੇਨ ਛੁੱਟਣ ਤੋਂ 8 ਘੰਟੇ ਪਹਿਲਾਂ ਟਿਕਟ ਰੱਦ ਕਰਨੀ ਪਵੇਗੀ। ਪਹਿਲਾਂ ਇਹ ਸਮਾਂ 4 ਘੰਟੇ ਸੀ। ਦੇਰੀ ਨਾਲ ਟਿਕਟ ਕੈਂਸਲ ਕਰਨ ‘ਤੇ ਹੁਣ ਪੈਸਿਆਂ ਦਾ ਨੁਕਸਾਨ ਹੋਵੇਗਾ।

      ਟੋਲ ਪਲਾਜ਼ਾ ‘ਤੇ ਨਕਦ ਬੰਦ

        ਅੱਜ ਤੋਂ ਦੇਸ਼ ਦੇ ਸਾਰੇ ਟੋਲ ਪਲਾਜ਼ਿਆਂ ‘ਤੇ ਕੈਸ਼ ਲੈਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਹੁਣ ਸਿਰਫ਼ ਫਾਸਟੈਗ (FASTag) ਜਾਂ UPI ਰਾਹੀਂ ਹੀ ਭੁਗਤਾਨ ਹੋਵੇਗਾ। ਇਸ ਦੇ ਨਾਲ ਹੀ ਫਾਸਟੈਗ ਦੇ ਸਾਲਾਨਾ ਪਾਸ ਦੀ ਕੀਮਤ ਵਿੱਚ ਵੀ 2.5% ਦਾ ਵਾਧਾ ਕੀਤਾ ਗਿਆ ਹੈ।

        ਪੈਨ ਕਾਰਡ ਲਈ ਆਧਾਰ ਹੁਣ ਸਿਰਫ਼ ਪਤੇ ਦਾ ਸਬੂਤ

          ਨਵਾਂ ਪੈਨ ਕਾਰਡ ਬਣਵਾਉਣ ਲਈ ਹੁਣ ਆਧਾਰ ਕਾਰਡ ਨੂੰ ਜਨਮ ਮਿਤੀ (DOB) ਦੇ ਸਬੂਤ ਵਜੋਂ ਨਹੀਂ ਵਰਤਿਆ ਜਾ ਸਕੇਗਾ। ਹੁਣ ਜਨਮ ਦੀ ਤਰੀਕ ਸਾਬਤ ਕਰਨ ਲਈ ਜਨਮ ਸਰਟੀਫਿਕੇਟ ਜਾਂ 10ਵੀਂ ਦੀ ਮਾਰਕਸ਼ੀਟ ਦੇਣੀ ਲਾਜ਼ਮੀ ਹੋਵੇਗੀ।

          ਫਾਸਟੈਗ ਮਹਿੰਗਾ

            ਨੈਸ਼ਨਲ ਹਾਈਵੇਅ ਅਥਾਰਟੀ (NHAI) ਨੇ ਸਾਲਾਨਾ ਪਾਸ ਦੀਆਂ ਕੀਮਤਾਂ 2.5% ਵਧਾ ਦਿੱਤੀਆਂ ਹਨ। ਹੁਣ 3000 ਰੁਪਏ ਵਾਲੇ ਪਾਸ ਲਈ 3,075 ਰੁਪਏ ਦੇਣੇ ਪੈਣਗੇ।

            ਕਈ ਸਾਲ ਪੁਰਾਣਾ ਇਨਕਮ ਟੈਕਸ ਕਾਨੂੰਨ ਬਦਲਿਆ

              ਟੈਕਸ ਦੇ ਮੋਰਚੇ ‘ਤੇ ਅੱਜ ਤੋਂ ਸਭ ਤੋਂ ਵੱਡਾ ਇਤਿਹਾਸਕ ਬਦਲਾਅ ਹੋਣ ਜਾ ਰਿਹਾ ਹੈ। ਸਰਕਾਰ ਨੇ ਦਹਾਕਿਆਂ ਪੁਰਾਣੇ ਨਿਯਮਾਂ ਨੂੰ ਖ਼ਤਮ ਕਰਕੇ ਨਵੀਂ ਵਿਵਸਥਾ ਲਾਗੂ ਕਰ ਦਿੱਤੀ ਹੈ। 1 ਅਪ੍ਰੈਲ ਤੋਂ 1961 ਦਾ ਪੁਰਾਣਾ ਇਨਕਮ ਟੈਕਸ ਐਕਟ ਖ਼ਤਮ ਹੋ ਗਿਆ ਹੈ। ਹੁਣ ਇਸ ਦੀ ਜਗ੍ਹਾ ‘ਇਨਕਮ ਟੈਕਸ ਐਕਟ, 2025’ ਲਾਗੂ ਹੋਵੇਗਾ। ਪਹਿਲਾਂ ਟੈਕਸ ਭਰਨ ਵੇਲੇ ‘ਅਸੈਸਮੈਂਟ ਈਅਰ’ (AY) ਅਤੇ ‘ਪ੍ਰੀਵੀਅਸ ਈਅਰ’ (PY) ਵਰਗੇ ਸ਼ਬਦਾਂ ਕਾਰਨ ਲੋਕ ਬਹੁਤ ਉਲਝਦੇ ਸਨ। ਹੁਣ ਇਹ ਸ਼ਬਦ ਹਟਾ ਦਿੱਤੇ ਗਏ ਹਨ। ਹੁਣ ਸਿਰਫ਼ ‘ਟੈਕਸ ਈਅਰ’ (Tax Year) ਸ਼ਬਦ ਵਰਤਿਆ ਜਾਵੇਗਾ।

              ਸੈਲਰੀ ਅਤੇ ਨੌਕਰੀ ਦੇ ਨਿਯਮ

                ਨਵੇਂ ਲੇਬਰ ਕੋਡ ਮੁਤਾਬਕ, ਤੁਹਾਡੀ ਬੇਸਿਕ ਸੈਲਰੀ ਕੁੱਲ ਪੈਕੇਜ (CTC) ਦਾ ਘੱਟੋ-ਘੱਟ 50% ਹੋਣੀ ਚਾਹੀਦੀ ਹੈ। ਇਸ ਨਾਲ PF ਜ਼ਿਆਦਾ ਕੱਟੇਗਾ, ਜਿਸ ਕਾਰਨ ਤੁਹਾਡੀ ਇਨ-ਹੈਂਡ ਸੈਲਰੀ (In-hand Salary) ਘਟ ਸਕਦੀ ਹੈ, ਪਰ ਰਿਟਾਇਰਮੈਂਟ ਫੰਡ ਵਧੇਗਾ। ਉੱਥੇ ਹੀ ਨੌਕਰੀ ਛੱਡਣ ‘ਤੇ ਹੁਣ ਕੰਪਨੀ ਨੂੰ 2 ਕੰਮਕਾਜੀ ਦਿਨਾਂ ਦੇ ਅੰਦਰ ਸਾਰਾ ਬਕਾਇਆ ਭੁਗਤਾਨ ਕਰਨਾ ਪਵੇਗਾ।

                ਇਸ ਤੋਂ ਇਲਾਵਾ ਤੋਂ ਗੱਡੀਆਂ ਦੀਆਂ ਕੀਮਤਾਂ ਵਿੱਚ 3% ਤੱਕ ਦਾ ਵਾਧਾ ਹੋਇਆ ਹੈ ਅਤੇ ਇਨਕਮ ਟੈਕਸ ਦੇ ਨਿਯਮਾਂ ਵਿੱਚ ਵੀ ਕਈ ਤਕਨੀਕੀ ਬਦਲਾਅ ਕੀਤੇ ਗਏ ਹਨ।

                ਵਿਆਜ ਆਧਾਰਿਤ ਵਿਗਿਆਪਨ

                |

                |

                ਇਸ ਖ਼ਬਰ ਨੂੰ ਇੱਥੇ ਪੜ੍ਹੋ:

                |

                ਜ਼ਰੂਰ ਪੜ੍ਹੋ

                ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

                |

                |

                |

                ਖਬਰਿਸਤਾਨ ਨੈੱਟਵਰਕ- ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਅਮਰਿੰਦਰ

                |

                |

                |

                ਸੋਮਵਾਰ, ੧੧ ਜੇਠ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਮਹਲਾ ੧ ਘਰੁ

                |

                |

                |

                ਵੀਰਵਾਰ, ੭ ਜੇਠ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

                |

                |

                |

                ਖ਼ਬਰਿਸਤਾਨ ਨੈੱਟਵਰਕ: ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਕੰਟਰੈਕਟ ਵਰਕਰਜ਼ ਯੂਨੀਅਨ

                |

                |

                |

                ਮੰਗਲਵਾਰ, ੨੯ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਮਹਲਾ ੫ ॥

                ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

                ਖੋਜ-ਅਧਾਰਿਤ ਵਿਗਿਆਪਨ

                ਸ਼ੇਅਰ ਬਾਜ਼ਾਰ

                NIFTY 50.Live - Live Chart, Live Stock Market News, Live Chart Analysis, International Charts

                ਮੌਸਮ

                More forecasts: 30 day forecast Orlando

                ਅੱਜ ਦਾ ਰਾਸ਼ੀਫਲ