ਖ਼ਬਰਿਸਤਾਨ ਨੈੱਟਵਰਕ: ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਰਾਜ ਵਿੱਚ ਦਾਖ਼ਲ ਹੋਣ ਵਾਲੇ ਬਾਹਰੀ ਰਾਜਾਂ ਦੇ ਵਾਹਨਾਂ ਦੀ ਐਂਟਰੀ ਫੀਸ ਵਿੱਚ ਵਾਧਾ ਕਰ ਦਿੱਤਾ ਹੈ। ਨਵੀਂ ਨੀਤੀ 1 ਅਪ੍ਰੈਲ ਤੋਂ ਲਾਗੂ ਹੋਵੇਗੀ, ਜਿਸ ਤਹਿਤ ਹੁਣ ਵਾਹਨਾਂ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਟੈਕਸ ਦੇਣਾ ਪਵੇਗਾ।
ਨਵੀਆਂ ਦਰਾਂ ਅਨੁਸਾਰ ਵੱਖ-ਵੱਖ ਵਾਹਨਾਂ ‘ਤੇ ਲੱਗਣ ਵਾਲੀ ਫੀਸ ਵੀ ਇਸ ਫੀਸ ਛੋਟੇ ਵਾਹਨ ਲਈ ਹੁਣ 170 ਰੁਪਏ ਐਂਟਰੀ ਫੀਸ ਦੇਣੀ ਪਵੇਗੀ, ਮਿੰਨੀ ਬੱਸਾਂ ਲਈ 320 ਰੁਪਏ ਤੇ ਸਧਾਰਨ ਬੱਸ ਅਤੇ ਟਰੱਕ ਲਈ 570 ਰੁਪਏ, ਹੈਵੀ ਟਿੱਪਰ/ਟਰਾਲਾ ਅਤੇ ਵੱਡੀਆਂ ਬੱਸਾਂ ਲਈ 900 ਰੁਪਏ ਲੱਗੇਗੀ।
ਇਸ ਦੇ ਨਾਲ ਹੀ ਸਰਕਾਰ ਨੇ ਪਹਿਲੀ ਵਾਰ ਸੂਬੇ ਦੇ ਛੇ ਪ੍ਰਮੁੱਖ ਬੈਰੀਅਰਾਂ ਨੂੰ ਫਾਸਟੈਗ ਸਿਸਟਮ ਨਾਲ ਜੋੜਨ ਦਾ ਫੈਸਲਾ ਵੀ ਲਿਆ ਹੈ, ਜਿਸ ਨਾਲ ਫੀਸ ਦੀ ਵਸੂਲੀ ਡਿਜੀਟਲ ਤਰੀਕੇ ਨਾਲ ਕੀਤੀ ਜਾਵੇਗੀ।
ਸਥਾਨਕ ਲੋਕਾਂ ਵੱਲੋਂ ਵਿਰੋਧ
ਸਰਕਾਰ ਦੇ ਇਸ ਫੈਸਲੇ ਦਾ ਨੰਗਲ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਵਿਰੋਧ ਸ਼ੁਰੂ ਹੋ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਐਂਟਰੀ ਫੀਸ ਵਧਣ ਨਾਲ ਰੋਜ਼ਾਨਾ ਦੀ ਆਵਾਜਾਈ ਦੇ ਨਾਲ-ਨਾਲ ਸੈਰ-ਸਪਾਟੇ ‘ਤੇ ਵੀ ਮਾੜਾ ਅਸਰ ਪਵੇਗਾ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਵਾਧੇ ‘ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਐਂਟਰੀ ਫੀਸ ਨੂੰ ਪੁਰਾਣੀਆਂ ਦਰਾਂ ‘ਤੇ ਬਹਾਲ ਕੀਤਾ ਜਾਵੇ।