ਖ਼ਬਰਿਸਤਾਨ ਨੈੱਟਵਰਕ: ਮਈ ਮਹੀਨਾ ਸ਼ੁਰੂ ਹੁੰਦੇ ਹੀ ਆਮ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਅੱਜ ਸਰਕਾਰੀ ਤੇਲ ਕੰਪਨੀਆਂ ਨੇ ਸ਼ੁੱਕਰਵਾਰ ਨੂੰ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ‘ਚ 993 ਰੁਪਏ ਦਾ ਰਿਕਾਰਡ ਵਾਧਾ ਕੀਤਾ ਗਿਆ। ਇਸ ਭਾਰੀ ਵਾਧੇ ਤੋਂ ਬਾਅਦ ਦਿੱਲੀ ਵਿੱਚ ਹੁਣ ਇੱਕ ਕਮਰਸ਼ੀਅਲ ਸਿਲੰਡਰ ਦੀ ਕੀਮਤ 3,071.50 ਰੁਪਏ ਹੋ ਗਈ ਹੈ
ਹਾਲਾਂਕਿ, ਘਰੇਲੂ ਵਰਤੋਂ ਵਾਲੇ 14.2 ਕਿਲੋ ਦੇ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਆਮ ਖਪਤਕਾਰਾਂ ‘ਤੇ ਇਸ ਵਾਧੇ ਦਾ ਸਿੱਧਾ ਅਸਰ ਨਹੀਂ ਪਵੇਗਾ। ਲਗਾਤਾਰ ਤੀਜਾ ਮਹੀਨਾ ਹੈ ਜਦੋਂ ਕਮਰਸ਼ੀਅਲ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।
1 ਮਾਰਚ: 114.5 ਰੁਪਏ ਦਾ ਵਾਧਾ
1 ਅਪ੍ਰੈਲ: 195.50 ਰੁਪਏ ਦਾ ਵਾਧਾ
1 ਮਈ: 993 ਰੁਪਏ ਦਾ ਭਾਰੀ ਵਾਧਾ
ਕੁੱਲ ਮਿਲਾ ਕੇ ਮਹਿਜ਼ 60 ਦਿਨਾਂ ਦੇ ਅੰਦਰ ਕਮਰਸ਼ੀਅਲ ਗੈਸ 1,303 ਰੁਪਏ ਮਹਿੰਗੀ ਹੋ ਚੁੱਕੀ ਹੈ। ਇਸ ਦਾ ਸਿੱਧਾ ਅਸਰ ਬਾਹਰ ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ‘ਤੇ ਪਵੇਗਾ ਹੈ।