View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਜਲੰਧਰ ਬਸਤੀ ਬਾਵਾ ਖੇਲ ਇਲਾਕੇ ਵਿੱਚ ਚੋਰੀ ਦੀ ਇੱਕ ਬਹੁਤ ਹੀ ਹੈਰਾਨੀਜਨਕ ਵਾਰਦਾਤ ਸਾਹਮਣੇ ਆਈ ਹੈ। ਇੱਥੋਂ ਦੇ ਤਾਰਾ ਸਿੰਘ ਐਵੇਨਿਊ ਵਿੱਚ ਸਥਿਤ ਇੱਕ ਬੰਦ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਚੋਰਾਂ ਨੇ ਨਾ ਸਿਰਫ਼ ਘਰ ਦੇ ਤਾਲੇ ਤੋੜ ਕੇ ਚੋਰੀ ਕੀਤੀ, ਸਗੋਂ ਉਹ ਕਈ ਦਿਨਾਂ ਤੱਕ ਬੇਖੌਫ਼ ਹੋ ਕੇ ਉਸੇ ਘਰ ਵਿੱਚ ਰਹੇ ਅਤੇ ਉੱਥੇ ਰੋਟੀਆਂ ਵੀ ਸੇਕੀਆਂ।

ਘਰ ‘ਚ ਬਣਾਇਆ ਚਿਕਨ ਅਤੇ ਪੀਤੀ ਚਾਹ

ਪੀੜਤ ਪਰਿਵਾਰ ਮੁਤਾਬਕ ਚੋਰਾਂ ਨੇ ਘਰ ਵਿੱਚ ਬਕਾਇਦਾ ਆਪਣਾ ਟਿਕਾਣਾ ਬਣਾ ਲਿਆ ਸੀ। ਸੀਸੀਟੀਵੀ ਫੁਟੇਜ ਵਿੱਚ ਇੱਕ ਨੌਜਵਾਨ ਨੂੰ ਛੱਤ ਦੇ ਰਸਤੇ ਅੰਦਰ ਦਾਖ਼ਲ ਹੁੰਦੇ ਦੇਖਿਆ ਗਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਚੋਰਾਂ ਨੇ ਘਰ ਵਿੱਚ ਚਿਕਨ ਬਣਾ ਕੇ ਖਾਧਾ ਅਤੇ ਚਾਹ ਵੀ ਪੀਤੀ। ਚੋਰਾਂ ਦੀ ਦਲੇਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਨੇ ਬਰਤਨ ਵੀ ਧੋ ਕੇ ਰੱਖ ਦਿੱਤੇ ਸਨ, ਹਾਲਾਂਕਿ ਸਿੰਕ ਵਿੱਚ ਪਈ ਚਾਹਪੱਤੀ ਅਤੇ ਚਿਕਨ ਦੇ ਲਿਫ਼ਾਫ਼ਿਆਂ ਤੋਂ ਉਨ੍ਹਾਂ ਦੀ ਕਰਤੂਤ ਦਾ ਪਤਾ ਲੱਗ ਗਿਆ।

ਕੈਸ਼, ਸਿਲੰਡਰ ਸਮੇਤ ਇਹ ਸਾਮਾਨ ਕੀਤਾ ਚੋਰੀ

ਪਰਿਵਾਰ ਪਿਛਲੇ ਡੇਢ ਮਹੀਨੇ ਤੋਂ ਖਰੜ (ਚੰਡੀਗੜ੍ਹ) ਰਹਿ ਰਿਹਾ ਸੀ ਅਤੇ 4 ਅਪ੍ਰੈਲ ਨੂੰ ਵਾਪਸ ਪਰਤਿਆ। ਚੋਰਾਂ ਨੇ ਘਰ ਦਾ ਕੋਨਾ-ਕੋਨਾ ਫਰੋਲ ਦਿੱਤਾ ਅਤੇ 10 ਹਜ਼ਾਰ ਰੁਪਏ ਦੀ ਨਕਦੀ,2 ਗੈਸ ਸਿਲੰਡਰ,ਬਾਥਰੂਮ ਦੀਆਂ ਮਹਿੰਗੀਆਂ ਟੂਟੀਆਂ (ਨਲਕੇ), ਬਿਜਲੀ ਦੀਆਂ ਤਾਰਾਂ ਅਤੇ ਸਾਮਾਨ , ਦੀਵਾਰ ‘ਤੇ ਲੱਗੇ ਫੋਟੋ ਫਰੇਮ ਸਮੇਤ ਸਾਮਾਨ ਲੈ ਕੇ ਫਰਾਰ ਹੋ ਗਏ। ਚੋਰ ਆਪਣੇ ਨਾਲ ਹਥੌੜੇ ਅਤੇ ਪੇਚਕਸ ਵੀ ਲੈ ਕੇ ਆਏ ਸਨ, ਜੋ ਵਾਰਦਾਤ ਤੋਂ ਬਾਅਦ ਉੱਥੇ ਹੀ ਛੱਡ ਗਏ।

ਪੁਲਿਸ ਦੀ ਕਾਰਵਾਈ ‘ਤੇ ਉੱਠੇ ਸਵਾਲ

ਪੀੜਤ ਪਰਿਵਾਰ ਨੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ‘ਤੇ ਦੋਸ਼ ਲਾਇਆ ਹੈ ਕਿ ਪੁਲਿਸ ਨੇ ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਇਹ ਕਹਿ ਦਿੱਤਾ ਕਿ ਨਕਦੀ ਅਤੇ ਮੋਟਰ ਤਾਂ ਸ਼ਾਇਦ ਮਿਲ ਜਾਵੇ, ਪਰ ਘਰ ਵਿੱਚ ਹੋਈ ਤੋੜ-ਫੋੜ ਅਤੇ ਬਿਜਲੀ ਦੇ ਨੁਕਸਾਨ ਦਾ ਖ਼ਰਚਾ ਉਨ੍ਹਾਂ ਨੂੰ ਖ਼ੁਦ ਹੀ ਝੱਲਣਾ ਪਵੇਗਾ। ਫਿਲਹਾਲ ਪੁਲਿਸ ਨੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਪੰਜਾਬ ਵਿੱਚ ਅੱਜ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ।

|

|

|

|

|

|

ਖ਼ਬਰਿਸਤਾਨ ਨੈੱਟਵਰਕ: ਇੰਗਲੈਂਡ ਤੋਂ ਇਕ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਇੱਕ

|

|

|

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਫਿਲਹਾਲ ਹੌਲੀ ਪੈ ਗਈ ਹੈ।

|

|

|

ਮੰਗਲਵਾਰ, ੩੦ ਹਾੜ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

|

|

|

ਭੋਲੇਨਾਥ ਦੇ ਭਗਤਾਂ ਲਈ ਆ ਗਈ ਹੈ ਇੱਕ ਵੱਡੀ ਖੁਸ਼ਖਬਰੀ।

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ