ਖ਼ਬਰਿਸਤਾਨ ਨੈੱਟਵਰਕ: ਚੰਡੀਗੜ੍ਹ ਦੇ ਐਲਾਂਤੇ ਮਾਲ ਦੇ ਫੂਡ ਕੋਰਟ ਵਿੱਚ ਪਰੋਸੇ ਗਏ ਖਾਣੇ ਵਿੱਚ ਕੈਟਰਪਿਲਰ (ਕੀੜਾ) ਮਿਲਿਆ ਹੈ। ਇਸ ਖਾਣੇ ਨੂੰ ਉਨ੍ਹਾਂ ਦਾ ਛੋਟਾ ਬੇਟਾ ਖਾ ਰਿਹਾ ਸੀ। ਜਿਸ ਦੀ ਇੱਕ 19 ਸੈਕਿੰਡ ਦੀ ਵੀਡੀਉ ਵੀ ਸਾਹਮਣੇ ਆਈ ਹੈ।
ਉਨ੍ਹਾਂ ਨੇ ਖਾਣੇ ਦੀ ਸ਼ਿਕਾਇਤ ਕੈਫੇ ਦੇ ਇੰਚਾਰਜ ਨੂੰ ਕੀਤੀ ਤਾਂ ਉਸ ਨੇ ਵੀ ਮੰਨਿਆ ਕਿ ਖਾਣੇ ਵਿੱਚੋਂ ਕੀੜਾ ਨਿਕਲਿਆ ਹੈ। ਵੀਡੀਓ ਵਿੱਚ ਮਹਿਲਾ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਪਤਾ ਨਹੀਂ ਮੈਂ ਕੀ ਖਾ ਲਿਆ, ਇਹ ਬੇਟੇ ਦੀ ਪਲੇਟ ਵਿੱਚ ਨਿਕਲਿਆ ਹੈ। ਇਹ ਸਿੱਧਾ ਦਿਮਾਗ ਵਿੱਚ ਜਾਂਦਾ ਹੈ।
ਹਾਲਾਂਕਿ, ਉਸ ਨੇ ਕਿਹਾ ਕਿ ਇਹ ਪਹਿਲੀ ਘਟਨਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਇੱਥੇ ਇਸ ਤਰ੍ਹਾਂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਗਾਹਕ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਫੂਡ ਐਂਡ ਸੇਫਟੀ ਵਿਭਾਗ ਨੂੰ ਭੇਜ ਦਿੱਤੀ ਹੈ ਅਤੇ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਚਾਈਨੀਜ਼ ਖਾਣੇ ਵਿੱਚ ਨਿਕਲਿਆ ਕੀੜਾ
ਸੈਕਟਰ-40ਏ ਦੇ ਨਿਵਾਸੀ ਨਵਪ੍ਰੀਤ ਕੁਮਾਰ ਚੌਧਰੀ ਨੇ ਫੂਡ ਕੋਰਟ ਸਥਿਤ ਇੱਕ ਕੈਫੇ ਤੋਂ ਚਾਈਨੀਜ਼ ਵੇਜ ਸੁਪਰੀਮ ਸਿਜ਼ਲਰ ਆਰਡਰ ਕੀਤਾ ਸੀ। ਜਦੋਂ ਉਹ ਆਪਣੇ ਬੇਟੇ ਨਾਲ ਖਾਣਾ ਖਾ ਰਹੇ ਸਨ, ਉਦੋਂ ਹੀ ਉਨ੍ਹਾਂ ਨੂੰ ਉਸ ਵਿੱਚ ਕੈਟਰਪਿਲਰ ਦਿਖਾਈ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਤੁਰੰਤ ਖਾਣਾ ਰੋਕ ਦਿੱਤਾ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ।
ਉਨ੍ਹਾਂ ਨੇ ਤੁਰੰਤ ਇਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਮੌਕੇ ‘ਤੇ ਇਸ ਮਾਮਲੇ ਦੀ ਸ਼ਿਕਾਇਤ ਲਈ ਫੂਡ ਕੋਰਟ ਦੇ ਇੰਚਾਰਜ ਸੁਮਿਤ ਨੂੰ ਬੁਲਾਇਆ। ਫੂਡ ਕੋਰਟ ਇੰਚਾਰਜ ਨੇ ਵੀ ਮੰਨਿਆ ਕਿ ਖਾਣੇ ਵਿੱਚ ਕੀੜਾ ਨਿਕਲਿਆ ਹੈ। ਇਸ ਤੋਂ ਬਾਅਦ ਕੈਫੇ ਦੇ ਇੰਚਾਰਜ ਨੂੰ ਮੌਕੇ ‘ਤੇ ਬੁਲਾਇਆ ਗਿਆ। ਉਸ ਨੇ ਵੀ ਦੇਖਿਆ ਅਤੇ ਗਾਹਕ ਤੋਂ ਮੁਆਫ਼ੀ ਮੰਗੀ।