View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਜਲੰਧਰ ‘ਚ ਅੱਜ ਮਾਡਲ ਟਾਊਨ ਸ਼ਾਪਕੀਪਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਸ਼ਹਿਰ ਦੇ ਨਵੇਂ IAS ਅਫਸਰ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਦੀ ਅਗਵਾਈ ਹੇਠ ਸਾਰੀ ਟੀਮ ਹਾਜ਼ਰ ਰਹੀ, ਜਿਸ ਵਿੱਚ ਚੇਅਰਮੈਨ ਲਖਬੀਰ ਸਿੰਘ ਲਾਲੀ ਘੁੰਮਣ , ਵਾਈਸ ਚੇਅਰਮੈਨ ਸੁਖਬੀਰ ਸਿੰਘ ਸੁਖੀ, ਵਾਈਸ ਪ੍ਰੇਜ਼ੀਡੈਂਟ ਰਮੇਸ਼ ਲੱਖਨਪਾਲ, ਜਨਰਲ ਸਕੱਤਰ ਸੁਖਵਿੰਦਰ ਸਿੰਘ ਨੰਦਰਾ, ਕੈਸ਼ੀਅਰ ਸੁਰਿੰਦਰ ਪਾਲ ਸਿੰਘ ਢਿੰਗਰਾ, ਆਰਗਨਾਈਜ਼ਿੰਗ ਸੈਕਰਟਰੀ ਅਨੰਤਪ੍ਰੀਤ ਸਿੰਘ ਰੋਬਿਨ, ਜੋਇੰਟ ਕੈਸ਼ੀਅਰ ਦਿਵਜੋਤ ਸਿੰਘ, ਐਡਵਾਈਜ਼ਰ ਮਨੋਜ ਮੇਹਤਾ ਅਤੇ ਪੈਟਰਨਸ ਵਿਜੇ ਖੁਲਰ, ਜੀ.ਐਸ. ਨਾਗਪਾਲ, ਅਨੀਲ ਅਰੋੜਾ, ਸਰਦਾਰ ਭੁਪਿੰਦਰ ਸਿੰਘ ਪਿੰਦਾ ਅਤੇ ਜਸਵੰਤ ਸਿੰਘ ਪਿੰਟੂ ਏ.ਐਸ ਭਾਟੀਆ ਸ਼ਾਮਲ ਸਨ। ਇਸ ਮੌਕੇ ਡਾਕਟਰ ਜਸਵਿੰਦਰ ਸਿੰਘ ਅਤੇ ਗੌਰਵ ਅਰੋੜਾ ਮਜੂਦ ਰਹੇ।

ਵਪਾਰੀਆਂ ਨਾਲ ਸੰਬੰਧਿਤ ਮੁੱਦਿਆਂ ’ਤੇ ਕੀਤੀ ਚਰਚਾ

ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਫੁੱਲਾਂ ਦਾ ਗੁਲਦੱਸਾ ਭੇਂਟ ਕਰਕੇ ਉਹਨਾਂ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਉੱਚੀ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਦੌਰਾਨ ਮਾਡਲ ਟਾਊਨ ਦੇ ਵਪਾਰੀਆਂ ਨਾਲ ਸੰਬੰਧਿਤ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਭਰੋਸਾ ਦਿਵਾਇਆ ਕਿ ਜਦੋਂ ਵੀ ਮਾਡਲ ਟਾਊਨ ਐਸੋਸੀਏਸ਼ਨ ਨੂੰ ਉਹਨਾਂ ਦੀ ਲੋੜ ਹੋਵੇਗੀ, ਉਹ ਹਮੇਸ਼ਾ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਨੇ ਆਪਣਾ ਮੋਬਾਈਲ ਨੰਬਰ ਵੀ ਸਾਂਝਾ ਕੀਤਾ ਅਤੇ ਕਿਹਾ ਕਿ ਕਿਸੇ ਵੀ ਸਮੇਂ ਮੈਨੂੰ ਸੰਪਰਕ ਕੀਤਾ ਜਾ ਸਕਦਾ ਹੈ।ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਵੀ ਜਲੰਧਰ ਵਿੱਚ ਸੇਵਾ ਨਿਭਾ ਚੁੱਕੇ ਹਨ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਵੀ ਆਪਣੀ ਡਿਊਟੀ ਨਿਭਾਈ ਸੀ। ਜਲੰਧਰ ਸ਼ਹਿਰ ਦੇ ਵਿਕਾਸ ਅਤੇ ਭਲਾਈ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ।

ਮੰਗਣ ਵਾਲਿਆਂ ਦੇ ਤੋਂ ਦਿਲਵਾਇਆ ਛੁਟਕਾਰਾ

ਪ੍ਰਧਾਨ ਰਾਜੀਵ ਦੁੱਗਲ ਨੇ ਡੀਸੀ ਸਾਹਿਬ ਨੂੰ ਦੱਸਿਆ ਕੇ ਮਾਡਲ ਟਾਊਨ ਐਸੋਸੀਏਸ਼ਨ 1-4-2025 ਤੋਂ ਨਵੀਂ ਬਣੀ ਹੈ ਅਤੇ ਐਸੋਸੀਏਸ਼ਨ ਨੇ ਮਾਡਲ ਟਾਊਨ ਦੇ ਵਿੱਚੋ ਪਹਿਲਾ ਮਾਡਲ ਟਾਊਨ ਨੂੰ ਮੰਗਣ ਵਾਲੇ ਵਾਲਿਆ ਲੋਕਾਂ ਤੋ ਛੁਟਕਾਰਾ ਦਿਲਵਾਇਆ। ਐਸੋਸੀਏਸ਼ਨ ਦੁਆਰਾ ਸਫ਼ਾਈ ਸੇਵਕ ਰੱਖੇ ਗਏ ਹਨ ਉਹਨਾਂ ਕੋਲੋਂ ਹਰ ਰੋਜ਼ ਮਾਰਕੀਟ ਦੀ ਸਫਾਈ ਕਰਵਾਈ ਜਾਂਦੀ ਹੈ। ਲਾਲੀ ਘੁੰਮਣ ਨੇ ਕਿਹਾ ਕੇ ਮਾਰਕੀਟ ਦੇ ਵਿੱਚ ਹਰ ਤਿਉਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਜੋ ਲੋਕ ਵਿਦੇਸ਼ਾਂ ਤੋਂ ਮਾਡਲ ਟਾਊਨ ਵਿੱਚ ਘੁੰਮਣ ਲਈ ਖਰੀਦਦਾਰੀ ਕਰਨ ਲਈ ਆਉਂਦੇ ਹਨ ਹੁਣ ਉਹ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਹਨ। ਉੱਥੇ ਹੀ ਸੁਖਬੀਰ ਸਿੰਘ ਨੇ ਕਿਹਾ ਕਿ ਮਾਰਕੀਟ ਵਿੱਚ ਮਿਊਜ਼ਿਕ ਸਿਸਟਮ ਵੀ ਲਗਵਾਇਆ ਗਿਆ ਹੈ ਸਵੇਰੇ ਸਾਮ ਭਗਤੀ ਅਤੇ ਮਿਊਜ਼ਿਕ ਚੱਲਦਾ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖਬਰਿਸਤਾਨ ਨੈੱਟਵਰਕ- ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ (ਆਪ) ਦੇ

|

|

|

ਖਬਰਿਸਤਾਨ ਨੈੱਟਵਰਕ– ਅੰਮ੍ਰਿਤਸਰ ਦੇ ਮਜੀਠਾ ਵਿੱਚ ਪੁਲਿਸ ਸਟੇਸ਼ਨ ਵਿਚ ਹੰਗਾਮੇ

|

|

|

ਸ਼ੁੱਕਰਵਾਰ, ੧੫ ਜੇਠ (ਸੰਮਤ ੫੫੮ ਨਾਨਕਸ਼ਾਹੀ) ਰਾਗੁ ਸੂਹੀ ਮਹਲਾ ੫

|

|

|

ਖਬਰਿਸਤਾਨ ਨੈੱਟਵਰਕ- ਜਲੰਧਰ ਦੇ ਵਸਨੀਕਾਂ ਲਈ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ

|

|

|

ਬੁੱਧਵਾਰ, ੧੩ ਜੇਠ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਮਹਲਾ ੫ ॥

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ