View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖਬਰਿਸਤਾਨ ਨੈੱਟਵਰਕ– ਪਾਕਿਸਤਾਨ ਵਿਚ ਇਕ ਵੱਡਾ ਧਮਾਕਾ ਹੋਣ ਦੀ ਖਬਰ ਮਿਲੀ ਹੈ, ਜੋ ਕਿ ਜੈਕੋਬਾਬਾਦ ਨੇੜੇ ਰੇਲਵੇ ਟਰੈਕ ‘ਤੇ ਹੋਇਆ ਹੈ, ਜਿਸ ਕਾਰਨ ਜਾਫਰ ਐਕਸਪ੍ਰੈਸ ਦੇ 6 ਡੱਬੇ ਪਟੜੀ ਤੋਂ ਉਤਰ ਗਏ। 

ਕਵੇਟਾ ਜਾ ਰਹੀ ਸੀ ਰੇਲਗੱਡੀ



ਮੀਡੀਆ ਰਿਪੋਰਟ ਮੁਤਾਬਕ ਇਹ ਰੇਲਗੱਡੀ ਪੇਸ਼ਾਵਰ ਤੋਂ ਕਵੇਟਾ ਜਾ ਰਹੀ ਸੀ। ਪੁਲਸ ਅਨੁਸਾਰ, ਧਮਾਕੇ ਨਾਲ ਰੇਲਵੇ ਟਰੈਕ ‘ਤੇ ਤਿੰਨ ਫੁੱਟ ਚੌੜਾ ਟੋਆ ਬਣ ਗਿਆ ਅਤੇ ਲਗਭਗ ਛੇ ਫੁੱਟ ਲੰਬਾ ਟਰੈਕ ਪੂਰੀ ਤਰ੍ਹਾਂ ਤਬਾਹ ਹੋ ਗਿਆ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਰੇਲਵੇ ਅਤੇ ਸੁਰੱਖਿਆ ਏਜੰਸੀਆਂ ਮੌਕੇ ‘ਤੇ ਜਾਂਚ ਵਿੱਚ ਜੁਟੀਆਂ ਹੋਈਆਂ ਹਨ।

ਜਾਣਕਾਰੀ ਅਨੁਸਾਰ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਡੱਬਿਆਂ ਦੇ ਪਹੀਏ ਪਟੜੀ ਤੋਂ ਉਤਰ ਗਏ ਅਤੇ ਟ੍ਰੇਨ ਅਚਾਨਕ ਰੁਕ ਗਈ। ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਹਾਦਸੇ ਵਿੱਚ ਕਈ ਯਾਤਰੀ ਜ਼ਖਮੀ ਹੋਏ ਹਨ, ਹਾਲਾਂਕਿ ਹੁਣ ਤੱਕ ਕਿਸੇ ਦੀ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ। ਰਾਹਤ ਅਤੇ ਬਚਾਅ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ।

ਇਸ ਰੂਟ ਦੀ ਸੁਰੱਖਿਆ ‘ਤੇ ਸਵਾਲ ਉਠਾਏ ਗਏ ਹਨ

ਜੈਕੋਬਾਬਾਦ ਨੇੜੇ ਜਾਫਰ ਐਕਸਪ੍ਰੈਸ ‘ਤੇ ਹੋਏ ਧਮਾਕੇ ਨੇ ਇੱਕ ਵਾਰ ਫਿਰ ਇਸ ਰੂਟ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕੀਤੇ ਹਨ। ਇਹ ਟ੍ਰੇਨ ਪਹਿਲਾਂ ਵੀ ਕਈ ਵਾਰ ਹਮਲਿਆਂ ਦਾ ਸ਼ਿਕਾਰ ਹੋ ਚੁੱਕੀ ਹੈ। ਬਲੋਚਿਸਤਾਨ ਨੂੰ ਰੇਲ ਯਾਤਰਾ ਲਈ ਅਸੁਰੱਖਿਅਤ ਮੰਨਿਆ ਜਾਂਦਾ ਹੈ। ਇਹ ਖੇਤਰ ਲੰਬੇ ਸਮੇਂ ਤੋਂ ਵੱਖਵਾਦ, ਹਿੰਸਾ ਅਤੇ ਫੌਜ ਵਿਰੁੱਧ ਬਗਾਵਤ ਨਾਲ ਜੂਝ ਰਿਹਾ ਹੈ।

 ਜਾਫਰ ਐਕਸਪ੍ਰੈਸ ਹੋ ਚੁੱਕੀ ਹਾਈਜੈਕ 

ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਵਿੱਚ, ਬਲੋਚ ਲਿਬਰੇਸ਼ਨ ਆਰਮੀ (ਬੀ.ਐਲ.ਏ.) ਨੇ ਜਾਫਰ ਐਕਸਪ੍ਰੈਸ ਨੂੰ ਹਾਈਜੈਕ ਕਰ ਲਿਆ ਸੀ। ਉਸ ਸਮੇਂ ਟ੍ਰੇਨ ਵਿੱਚ ਲਗਭਗ 350 ਯਾਤਰੀ ਸਨ। ਪਾਕਿਸਤਾਨੀ ਫੌਜ ਨੇ ਇੱਕ ਆਪ੍ਰੇਸ਼ਨ ਕਰਕੇ ਬਹੁਤ ਮੁਸ਼ਕਲ ਨਾਲ ਟ੍ਰੇਨ ਨੂੰ ਬਚਾਇਆ, ਪਰ ਬੀ.ਐਲ.ਏ. ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 100 ਤੋਂ ਵੱਧ ਪਾਕਿਸਤਾਨੀ ਸੈਨਿਕਾਂ ਨੂੰ ਮਾਰ ਦਿੱਤਾ। ਹਾਲਾਂਕਿ, ਪਾਕਿਸਤਾਨੀ ਫੌਜ ਨੇ 35 ਬੰਧਕਾਂ ਦੀ ਮੌਤ ਨੂੰ ਸਵੀਕਾਰ ਕੀਤਾ ਸੀ।

ਧਮਾਕੇ ਦੀ ਵਜ੍ਹਾ ਨਹੀਂ ਆਈ ਸਾਹਮਣੇ

ਇਹ ਕਿਸ ਤਰ੍ਹਾਂ ਦਾ ਧਮਾਕਾ ਸੀ? ਕੀ ਇਹ ਆਈਈਡੀ ਸੀ ਜਾਂ ਕੋਈ ਹੋਰ ਵਿਸਫੋਟ? ਸਥਾਨਕ ਪ੍ਰਸ਼ਾਸਨ ਇਸਨੂੰ ਅੱਤਵਾਦੀ ਸਾਜ਼ਿਸ਼ ਮੰਨ ਰਿਹਾ ਹੈ, ਕਿਉਂਕਿ ਦੋ ਮਹੀਨੇ ਪਹਿਲਾਂ ਇਸੇ ਰੇਲਗੱਡੀ ‘ਤੇ ਇੱਕ ਭਿਆਨਕ ਹਮਲਾ ਹੋਇਆ ਸੀ। ਧਮਾਕੇ ਨੂੰ ਲੈ ਕੇ ਜਾਂਚ ਜਾਰੀ ਹੈ।

 

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਵੀਰਵਾਰ, ੮ ਸਾਵਣ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

|

|

|

ਪੰਜਾਬ ਵਿੱਚ ਅੱਜ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ।

|

|

|

|

|

|

ਖ਼ਬਰਿਸਤਾਨ ਨੈੱਟਵਰਕ: ਇੰਗਲੈਂਡ ਤੋਂ ਇਕ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਇੱਕ

|

|

|

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਫਿਲਹਾਲ ਹੌਲੀ ਪੈ ਗਈ ਹੈ।

|

|

|

ਮੰਗਲਵਾਰ, ੩੦ ਹਾੜ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ