ਖ਼ਬਰਿਸਤਾਨ ਨੈੱਟਵਰਕ: ਹਰ ਕਿਸੇ ਨੂੰ ਜਾਨਵਰ ਨਾਲ ਪਿਆਰ ਹੁੰਦਾ ਹੈ | ਜੇ ਕਰ ਸਮੇਂ ਸਿਰ ਕਿਸੇ ਵੀ ਪਾਲਤੂ ਦੀ ਕੇਅਰ ਨਾ ਕੀਤੀ ਜਾਵੇ| ਉਸਦੇ ਟੀਕੇ ਨਾ ਲਗਵਾਏ ਜਾਣ ਤਾਂ ਇਹ ਕਿਸੇ ਦੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ | ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ| ਸੁਜਾਨਪੁਰ ਦੇ ਇੱਕ ਪਿੰਡ ਤੋਂ ਕਤੂਰੇ ਦੇ ਵੱਢਣ ਨਾਲ ਮਾਂ-ਧੀ ਦੀ ਮੌਤ ਹੋ ਗਈ ਹੈ |
ਜਾਣਕਾਰੀ ਦਿੰਦੇ ਹੋਏ ਬਲਵਿੰਦਰ ਨੇ ਦੱਸਿਆ ਕਿ ਉਨ੍ਹਾਂ ਦੇ ਛੋਟੇ ਪੁੱਤਰ ਨੇ 5 ਮਹੀਨੇ ਪਹਿਲਾਂ ਪਿੰਡ ਤੋਂ ਇੱਕ ਕਤੂਰਾ ਚੁੱਕ ਕੇ ਘਰ ਲਿਆਂਦਾ ਸੀ | ਉਸ ਕਤੂਰੇ ਨੇ ਧੀ ਅਤੇ ਪਤਨੀ ਦੇ ਨੂੰ ਹੱਥ ਕੱਟ ਲਿਆ ਸੀ | ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ | ਉਸ ਵੇਲ੍ਹੇ ਕਤੂਰੇ ਦੇ ਵੱਢਣ ‘ਤੇ ਐਂਟੀ ਰੇਬੀਜ਼ ਦਾ ਟੀਕਾ ਨਹੀਂ ਲਗਵਾਇਆ ਸੀ|
ਇਸ ਤੋਂ ਪੰਦਰਾਂ ਦਿਨਾਂ ਬਾਅਦ ਹੀ ਕਤੂਰੇ ਦੀ ਮੌਤ ਹੋ ਗਈ ਸੀ | ਕਰੀਬ 5 ਮਹੀਨਿਆਂ ਬਾਅਦ ਪਤਨੀ ਅਤੇ ਧੀ ਦੀ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਐਤਵਾਰ ਸਿਵਲ ਹਸਪਤਾਲ ਲਿਜਾਇਆ ਗਿਆ| ਜਿੱਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਕੀਤਾ ਗਿਆ| ਅੰਮ੍ਰਿਤਸਰ ਲਿਜਾਂਦੇ ਸਮੇਂ ਸੋਮਵਾਰ ਰਾਤ ਰਸਤੇ ‘ਚ 16 ਸਾਲਾ ਧੀ ਸਲੋਨੀ ਦੀ ਮੌਤ ਹੋ ਗਈ ਅਤੇ ਸਵੇਰੇ ਡਾਕਟਰਾਂ ਨੇ ਉਸਦੀ 37 ਸਾਲਾ ਪਤਨੀ ਪੂਜਾ ਨੂੰ ਵੀ ਜਵਾਬ ਦੇ ਦਿੱਤਾ|
ਦੱਸ ਦੇਈਏ ਕਿ ਪਤੀ ਬਲਵਿੰਦਰ, ਬੇਟੀ ਸ਼ਿਲਪਾ , ਪੁੱਤਰ ਸ਼ਿਵਜੋਤ ਅਤੇ ਪਰਿਵਾਰਕ ਮੈਂਬਰਾਂ ਸਮੇਤ ਸੰਪਰਕ ‘ਚ ਆਏ ਕਰੀਬ 28 ਲੋਕਾਂ ਨੂੰ ਐਂਟੀ ਰੈਬੀਜ਼ ਇੰਜੈਕਸ਼ਨ ਲਗਵਾਏ ਗਏ |