View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਜੇ.ਪੀ. ਨਗਰ ਵਿੱਚ ਅਗਰਵਾਲ ਹੋਟਲ ਦੇ ਨੇੜੇ ਇੱਕ ਬਜ਼ੁਰਗ ਮਹਿਲਾ ਤੋਂ ਤੇਜ਼ਧਾਰ ਹਥਿਆਰ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਇਸ ਲੁੱਟ ਨੂੰ 2 ਲੁਟੇਰਿਆਂ ਨੇ ਅੰਜਾਮ ਦਿੱਤਾ ਹੈ। ਲੁਟੇਰੇ ਮਹਿਲਾ ਦੀਆਂ 2 ਸੋਨੇ ਦੀਆਂ ਚੂੜੀਆਂ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਜਾਂਚ ਲਈ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ।

ਵਿਦੇਸ਼ ਰਹਿੰਦਾ ਹੈ ਮਹਿਲਾ ਦਾ ਪਰਿਵਾਰ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਜ਼ੁਰਗ ਮਹਿਲਾ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ। ਮਾਂ ਦੀ ਦੇਖਭਾਲ ਲਈ ਬੱਚਿਆਂ ਨੇ ਘਰ ਵਿੱਚ 7 ਕੇਅਰ ਟੇਕਰ (ਨੌਕਰ) ਰੱਖੇ ਹੋਏ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਘਰ ਵਿੱਚ ਕੋਈ ਵੀ ਕੇਅਰ ਟੇਕਰ ਮੌਜੂਦ ਨਹੀਂ ਸੀ। ਇਸ ਦੇ ਨਾਲ ਹੀ ਘਰ ਦੀ ਉੱਪਰਲੀ ਮੰਜ਼ਿਲ ‘ਤੇ ਕਿਰਾਏਦਾਰ ਵੀ ਰਹਿੰਦੇ ਹਨ।

ਸਵੇਰੇ ਸਵਾ 8 ਵਜੇ ਹੋਈ ਘਟਨਾ

ਜਾਂਚ ਅਧਿਕਾਰੀ ਜੈ ਇੰਦਰ ਸਿੰਘ ਨੇ ਦੱਸਿਆ ਕਿ ਘਟਨਾ ਸਵੇਰੇ 8:15 ਵਜੇ ਵਾਪਰੀ, ਪਰ ਇਸਦੀ ਜਾਣਕਾਰੀ 2 ਘੰਟੇ ਬਾਅਦ ਕਰੀਬ ਸਾਢੇ 10 ਵਜੇ ਮਿਲੀ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਪੀੜਤ 87 ਸਾਲਾ ਬਜ਼ੁਰਗ ਮਹਿਲਾ ਜਨਕ ਕੰਵਰ ਘਰ ਵਿੱਚ ਇਕੱਲੀ ਰਹਿੰਦੀ ਹੈ। ਉਸਦੇ ਸਾਰੇ ਬੱਚੇ ਵਿਦੇਸ਼ ਰਹਿੰਦੇ ਹਨ ਅਤੇ ਉਸਨੇ ਘਰ ਦੀ ਦੇਖਭਾਲ ਲਈ 7 ਨੌਕਰ ਰੱਖੇ ਹੋਏ ਹਨ।

ਘਟਨਾ ਦੌਰਾਨ ਘਰ ਵਿੱਚ ਕੋਈ ਨਹੀਂ ਸੀ

ਉਨ੍ਹਾਂ ਅੱਗੇ ਦੱਸਿਆ ਕਿ ਘਟਨਾ ਦੇ ਸਮੇਂ ਕੋਈ ਵੀ ਘਰ ਵਿੱਚ ਮੌਜੂਦ ਨਹੀਂ ਸੀ। ਮਹਿਲਾ ਕੋਲ ਲੋਈ ਦੀ ਬੁੱਕਲ ਮਾਰੀ ਇੱਕ ਵਿਅਕਤੀ ਚਾਕੂ ਲੈ ਕੇ ਪਹੁੰਚਿਆ ਅਤੇ ਉਸਨੂੰ ਡਰਾਇਆ-ਧਮਕਾਇਆ। ਇਸ ਤੋਂ ਬਾਅਦ ਮਹਿਲਾ ਨੂੰ ਗਹਿਣੇ ਉਤਾਰਨ ਦੀ ਧਮਕੀ ਦਿੱਤੀ ਗਈ। ਇਸ ਦੌਰਾਨ ਮੁਲਜ਼ਮ ਮਹਿਲਾ ਦੀਆਂ 2 ਸੋਨੇ ਦੀਆਂ ਚੂੜੀਆਂ ਲੈ ਗਿਆ, ਹਾਲਾਂਕਿ ਉਹ ਵਾਲੀਆਂ ਅਤੇ ਹੋਰ ਗਹਿਣੇ ਲਿਜਾਣ ਵਿੱਚ ਨਾਕਾਮ ਰਿਹਾ।

ਪੁਲਿਸ ਕੇਅਰ ਟੇਕਰਾਂ ਤੋਂ ਪੁੱਛਗਿੱਛ ਵਿੱਚ ਜੁਟੀ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੇਅਰ ਟੇਕਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕਿਰਾਏਦਾਰਾਂ ਵਿੱਚੋਂ ਇੱਕ ਹੀ ਘਰ ਮਿਲਿਆ, ਜਦਕਿ ਦੂਜਾ ਦਫ਼ਤਰ ਗਿਆ ਹੋਇਆ ਸੀ, ਜਿਸ ਨੂੰ ਵੀ ਥਾਣੇ ਬੁਲਾਇਆ ਗਿਆ ਹੈ। ਨੌਕਰਾਂ ਅਤੇ ਕਿਰਾਏਦਾਰਾਂ ਤੋਂ ਪੁੱਛਗਿੱਛ ਤੋਂ ਬਾਅਦ ਮਾਮਲੇ ਵਿੱਚ ਕੇਸ ਦਰਜ ਕੀਤਾ ਜਾਵੇਗਾ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਨੂਰਮਹਿਲ ਕਸਬੇ ਵਿੱਚ ਅੱਜ ਆਮ ਆਦਮੀ

|

|

|

ਖ਼ਬਰਿਸਤਾਨ ਨੈੱਟਵਰਕ: ਤਰਨਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਵਿੱਚ ਐਤਵਾਰ ਸਵੇਰੇ

|

|

|

ਖ਼ਬਰਿਸਤਾਨ ਨੈੱਟਵਰਕ: ਰਾਜਸਥਾਨ ਦੇ ਅਜਮੇਰ ਵਿੱਚ ਐਤਵਾਰ ਨੂੰ ਇੱਕ ਦਰਦਨਾਕ

|

|

|

ਖ਼ਬਰਿਸਤਾਨ ਨੈੱਟਵਰਕ: ਹੁਸ਼ਿਆਰਪੁਰ ਦੇ ਮੁਕੇਰੀਆਂ ਦੇ 42 ਸਾਲਾ ਨੌਜਵਾਨ ਰਾਜਿੰਦਰ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ਅਤੇ ਚੰਡੀਗੜ੍ਹ ਵਿੱਚ ਗਰਮੀ ਲਗਾਤਾਰ ਤੇਜ਼ ਹੁੰਦੀ ਜਾ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬੀ ਸਿਨੇਮਾ ਜਗਤ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ

|

|

|

ਖ਼ਬਰਿਸਤਾਨ ਨੈੱਟਵਰਕ: ਇਟਲੀ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ

|

|

|

ਖ਼ਬਰਿਸਤਾਨ ਨੈੱਟਵਰਕ: ਇਟਲੀ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ

|

|

|

ਖ਼ਬਰਿਸਤਾਨ ਨੈੱਟਵਰਕ: ਚੰਡੀਗੜ੍ਹ ਦੇ ਐਲਾਂਤੇ ਮਾਲ ਦੇ ਫੂਡ ਕੋਰਟ ਵਿੱਚ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਵਿੱਚ ਬੇਅਦਬੀ ਨੂੰ ਲੈ ਕੇ ਹੁਣ ਸਖ਼ਤ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ