ਖ਼ਬਰਿਸਤਾਨ ਨੈੱਟਵਰਕ: ਇੰਡੋਨੇਸ਼ੀਆ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਹੈਲੀਕਾਪਟਰ ਕਰੈਸ਼ ਹੋਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਾਲੀਮੰਤਨ ਸੂਬੇ ਵਿੱਚ ਹੋਇਆ ਹੈ। ਅਧਿਕਾਰੀਆਂ ਨੇ ਅੱਜ ਸਵੇਰੇ ਹੀ ਇਸ ਦੀ ਪੁਸ਼ਟੀ ਕੀਤੀ ਹੈ। ਹਾਦਸੇ ਤੋਂ ਬਾਅਦ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
ਵੀਰਵਾਰ ਨੂੰ ਭਰੀ ਸੀ ਉਡਾਣ
ਜਾਣਕਾਰੀ ਮੁਤਾਬਕ ਹੈਲੀਕਾਪਟਰ ਨੇ ਵੀਰਵਾਰ ਸਵੇਰੇ ਇੱਕ ਪਲਾਂਟੇਸ਼ਨ ਇਲਾਕੇ ਤੋਂ ਉਡਾਣ ਭਰੀ ਸੀ। ਉਡਾਣ ਭਰਨ ਦੇ ਮਹਿਜ਼ 5 ਮਿੰਟ ਬਾਅਦ ਹੀ ਹੈਲੀਕਾਪਟਰ ਦਾ ਸੰਪਰਕ ਟੁੱਟ ਗਿਆ। ਜਿਸ ਜਗ੍ਹਾ ‘ਤੇ ਹੈਲੀਕਾਪਟਰ ਦਾ ਸੰਪਰਕ ਟੁੱਟਿਆ, ਉਹ ਇਲਾਕਾ ਸੰਘਣੇ ਜੰਗਲਾਂ ਅਤੇ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਰੈਸਕਿਊ ਟੀਮ ਨੂੰ ਹੈਲੀਕਾਪਟਰ ਦਾ ਮਲਬਾ ਉਸ ਜਗ੍ਹਾ ਤੋਂ 3 ਕਿਲੋਮੀਟਰ ਦੂਰ ਮਿਲਿਆ, ਜਿੱਥੇ ਸੰਪਰਕ ਟੁੱਟਿਆ ਸੀ।
ਹਾਦਸੇ ਦਾ ਕਾਰਨ ਸਾਹਮਣੇ ਨਹੀਂ ਆਇਆ
ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ। ਹੈਲੀਕਾਪਟਰ ਵਿੱਚ 6 ਯਾਤਰੀ ਅਤੇ 2 ਕਰੂ ਮੈਂਬਰ ਸਵਾਰ ਸਨ ਅਤੇ ਸਾਰਿਆਂ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਇਹ ਹੈਲੀਕਾਪਟਰ ਇੱਕ ਪਾਮ ਆਇਲ ਕੰਪਨੀ ਦੇ ਪਲਾਂਟੇਸ਼ਨ ਇਲਾਕੇ ਤੋਂ ਉੱਡਿਆ ਸੀ ਅਤੇ ਇੱਕ ਨਿੱਜੀ ਐਵੀਏਸ਼ਨ ਕੰਪਨੀ ਦਾ ਸੀ।