ਕੈਨੇਡਾ ਦੇ ਅਲਬਰਟਾ ’ਚ ਦਰਦਨਾਕ ਹਾਦਸਾ, ਪੰਜਾਬੀ ਮੂਲ ਦੀ ਜੇਲ੍ਹ ਵਾਰਡਨ ਸਮੇਤ 3 ਦੀ ਮੌ’/ਤ

Painful accident in Alberta, Canada, 3 including Punjabi origin jail warden dead

ਕੈਨੇਡਾ ਦੇ ਅਲਬਰਟਾ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੀ ਜੇਲ੍ਹ ਵਾਰਡਨ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਐਡਮਿੰਟਨ ਜੇਲ੍ਹ ਵਿਭਾਗ ਦੇ ਇੱਕ ਵਾਹਨ ਵਿੱਚ ਇੱਕ ਕੈਦੀ ਨੂੰ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਵਾਹਨ ਦੀ ਇੱਕ ਹੋਰ ਗੱਡੀ ਨਾਲ ਸਿੱਧੀ ਟੱਕਰ ਹੋ ਗਈ।ਹਾਦਸੇ ਵਿੱਚ ਐਡਮਿੰਟਨ ਇੰਸਟੀਚਿਊਸ਼ਨ ਫਾਰ ਵੂਮੈਨ ਨਾਲ ਸਬੰਧਤ ਸੁਧਾਰ ਅਧਿਕਾਰੀ ਨਿਕੋਲੇ (ਨਿਕ) ਸਰਬਨ, ਰਮਨਦੀਪ ਕੌਰ ਮਾਨ ਅਤੇ ਹਿਰਾਸਤੀ ਕਿਆਰਾ ਮੂਸਵਾ ਦੀ ਮੌਤ ਹੋ ਗਈ।

ਲੁਧਿਆਣਾ ਦੀ ਰਮਨਦੀਪ ਕੌਰ ਵੀ ਮ੍ਰਿਤਕਾਂ ’ਚ ਸ਼ਾਮਲ

ਮ੍ਰਿਤਕਾਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁੜ੍ਹੇ ਦੀ ਰਹਿਣ ਵਾਲੀ 24 ਸਾਲਾ ਰਮਨਦੀਪ ਕੌਰ ਮਾਨ ਵੀ ਸ਼ਾਮਲ ਸੀ। ਰਮਨਦੀਪ ਕੁਝ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ। ਉਸ ਨੇ ਮੈਨੀਟੋਬਾ ਤੋਂ ਪੜ੍ਹਾਈ ਪੂਰੀ ਕੀਤੀ ਅਤੇ ਕਰੀਬ ਇੱਕ ਸਾਲ ਪਹਿਲਾਂ ਐਡਮਿੰਟਨ ਵਿੱਚ ਰਹਿਣ ਲੱਗੀ ਸੀ।

ਰਮਨਦੀਪ ਦੀ ਖੇਡਾਂ ਵਿੱਚ ਵੀ ਦਿਲਚਸਪੀ ਸੀ। ਉਸ ਨੂੰ ਕਰੀਬ ਛੇ ਮਹੀਨੇ ਪਹਿਲਾਂ ਹੀ ਕਰੈਕਸ਼ਨਲ ਸਰਵਿਸਿਜ਼ ਕੈਨੇਡਾ ਵਿੱਚ ਵਾਰਡਨ ਦੀ ਨੌਕਰੀ ਮਿਲੀ ਸੀ।

ਪੁਲਿਸ ਵੱਲੋਂ ਜਾਂਚ ਜਾਰੀ

ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਟੱਕਰ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਕਰੈਕਸ਼ਨਲ ਸਰਵਿਸ ਆਫ਼ ਕੈਨੇਡਾ ਦੇ ਕਮਿਸ਼ਨਰ ਨੇ ਮ੍ਰਿਤਕ ਦੋਵੇਂ ਅਧਿਕਾਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਆਰਾ ਮੂਸਵਾ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ ਹੈ।

Leave a Reply

Your email address will not be published. Required fields are marked *