ਨਵੀਂ ਦਿੱਲੀ ਸਟੇਸ਼ਨ 'ਤੇ ਦੇਰ ਰਾਤ ਭਗਦੜ ਮਚ ਗਈ। ਇਸ ਭਗਦੜ ਵਿੱਚ ਲਗਭਗ 18 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 14 ਔਰਤਾਂ ਅਤੇ 3 ਬੱਚੇ ਹਨ। ਜਦੋਂ ਕਿ 9 ਲੋਕ ਗੰਭੀਰ ਜ਼ਖਮੀ ਹਨ। ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ, ਹਜ਼ਾਰਾਂ ਯਾਤਰੀ ਮਹਾਂਕੁੰਭ ਇਸ਼ਨਾਨ ਲਈ ਰੇਲਗੱਡੀ ਫੜਨ ਲਈ ਪ੍ਰਯਾਗਰਾਜ ਆਏ ਸਨ।
ਪਰ ਪਲੇਟਫਾਰਮ 14 ਅਤੇ 15 'ਤੇ ਭੀੜ ਕਾਬੂ ਤੋਂ ਬਾਹਰ ਹੋ ਗਈ, ਜਿਸ ਕਾਰਨ ਧੱਕਾ-ਮੁੱਕੀ ਅਤੇ ਹਫੜਾ-ਦਫੜੀ ਮਚ ਗਈ। ਕਈ ਲੋਕ ਫੁੱਟ ਓਵਰਬ੍ਰਿਜ ਤੋਂ ਡਿੱਗ ਪਏ, ਜਦੋਂ ਕਿ ਕੁਝ ਰੇਲਗੱਡੀ ਦੇ ਸਾਹਮਣੇ ਆ ਗਏ। ਪਰਿਵਾਰਕ ਮੈਂਬਰਾਂ ਅਨੁਸਾਰ ਬਚਾਅ ਕਾਰਜ ਦੇਰ ਨਾਲ ਸ਼ੁਰੂ ਹੋਇਆ, ਜਿਸ ਕਾਰਨ ਕਈ ਜਾਨਾਂ ਗਈਆਂ।
ਰੇਲਵੇ ਨੇ 10 ਲੱਖ ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ
ਰੇਲਵੇ ਨੇ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਗੰਭੀਰ ਜ਼ਖਮੀਆਂ ਨੂੰ 2.5 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਮ੍ਰਿਤਕਾਂ ਦੀ ਪਛਾਣ
ਮ੍ਰਿਤਕਾਂ 'ਚ ਆਹਾ ਦੇਵੀ (79 ਸਾਲ), ਪਿੰਕੀ ਦੇਵੀ (41 ਸਾਲ), ਸ਼ੀਲਾ ਦੇਵੀ (50 ਸਾਲ), ਵਿਯੋਮ (25 ਸਾਲ), ਪੂਨਮ ਦੇਵੀ (40 ਸਾਲ),ਲਲਿਤਾ ਦੇਵੀ (35 ਸਾਲ), ਸੁਰੂਚੀ (11 ਸਾਲ), ਕ੍ਰਿਸ਼ਨਾ ਦੇਵੀ (40 ਸਾਲ), ਵਿਜੇ ਸਾਹ (15 ਸਾਲ), ਨੀਰਜ (12 ਸਾਲ), ਸ਼ਾਂਤੀ ਦੇਵੀ (40 ਸਾਲ), ਪੂਜਾ ਕੁਮਾਰ (8 ਸਾਲ), ਸੰਗੀਤਾ ਮਲਿਕ (34 ਸਾਲ), ਪੂਨਮ (34 ਸਾਲ), ਮਮਤਾ ਝਾਅ (40 ਸਾਲ), ਰੀਆ ਸਿੰਘ (7 ਸਾਲ), ਬੇਬੀ ਕੁਮਾਰੀ (24 ਸਾਲ), ਮਨੋਜ (47 ਸਾਲ) ਦੀ ਪਹਿਚਾਣ ਹੋਈ |